ਤੇਜ਼ੀ ਨਾਲ ਹਿੰਦੀ ਭਾਸ਼ਾ ’ਚ 400 ਕਰੋੜ ਕਮਾਉਣ ਵਾਲੀ ਫ਼ਿਲਮ ਬਣੀ ‘ਪਠਾਨ’, ਜਾਣੋ ਕੁਲ ਕਮਾਈ

02/05/2023 3:42:05 PM

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦੀ ਕਮਾਈ ਦਾ ਤੂਫ਼ਾਨ ਇਸ ਦੀ ਰਿਲੀਜ਼ ਦੇ ਦੂਜੇ ਹਫ਼ਤੇ ਵੀ ਜਾਰੀ ਹੈ। ‘ਪਠਾਨ’ ਭਾਰਤ ਅੰਦਰ ਤੇਜ਼ੀ ਨਾਲ ਹਿੰਦੀ ਭਾਸ਼ਾ ’ਚ 400 ਕਰੋੜ ਕਮਾਉਣ ਵਾਲੀ ਪਹਿਲੀ ਫ਼ਿਲਮ ਬਣ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸੰਨੀ ਲਿਓਨ ਦੇ ਫੈਸ਼ਨ ਸ਼ੋਅ ਵੈਨਿਊ ਕੋਲ ਧਮਾਕਾ

ਫ਼ਿਲਮ ਨੇ ਭਾਰਤ ਅੰਦਰ ਹਿੰਦੀ ਭਾਸ਼ਾ ’ਚ ਹੁਣ ਤਕ 387 ਕਰੋੜ ਰੁਪਏ ਕਮਾ ਲਏ ਹਨ, ਜਦਕਿ ਤਾਮਿਲ ਤੇ ਤੇਲਗੂ ਭਾਸ਼ਾ ’ਚ ਫ਼ਿਲਮ ਨੇ ਭਾਰਤ ਅੰਦਰ 14.40 ਕਰੋੜ ਰੁਪਏ ਕਮਾਏ ਹਨ। ਭਾਰਤ ’ਚ ਫ਼ਿਲਮ ਦੀ ਕੁਲ ਕਮਾਈ 401.40 ਕਰੋੜ ਰੁਪਏ ਹੋ ਗਈ ਹੈ।

ਦੱਸ ਦੇਈਏ ਕਿ ਅੱਜ ਯਾਨੀ ਐਤਵਾਰ ਦੀ ਕਮਾਈ ਨੂੰ ਮਿਲਾ ਕੇ ‘ਪਠਾਨ’ ਭਾਰਤ ਅੰਦਰ ਸਿਰਫ ਹਿੰਦੀ ਭਾਸ਼ਾ ’ਚ 400 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ। ਇਹ ਅੰਕੜਾ ‘ਪਠਾਨ’ ਸਿਰਫ 12 ਦਿਨਾਂ ਅੰਦਰ ਪਾਰ ਕਰਨ ਵਾਲੀ ਪਹਿਲੀ ਫ਼ਿਲਮ ਬਣ ਗਈ ਹੈ।

ਇਸ ਤੋਂ ਪਹਿਲਾਂ ‘ਬਾਹੂਬਲੀ 2’ ਨੇ ਹਿੰਦੀ ਭਾਸ਼ਾ ’ਚ 400 ਕਰੋੜ ਰੁਪਏ ਦਾ ਅੰਕੜਾ 15 ਦਿਨਾਂ ਅੰਦਰ ਤੇ ‘ਕੇ. ਜੀ. ਐੱਫ. 2’ ਨੇ 23 ਦਿਨਾਂ ਅੰਦਰ ਪਾਰ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh