BBFC ਨੇ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨੂੰ ਦਿੱਤੀ ‘12A’ ਰੇਟਿੰਗ

01/24/2023 4:36:29 PM

ਮੁੰਬਈ (ਭਾਸ਼ਾ)– ਅਦਾਕਾਰ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨੂੰ ਰਿਲੀਜ਼ ਤੋਂ ਪਹਿਲਾਂ ਬ੍ਰਿਟਿਸ਼ ਬੋਰਡ ਆਫ ਫ਼ਿਲਮ ਕਲਾਸੀਫਿਕੇਸ਼ਨ (ਬੀ. ਬੀ. ਐੱਫ. ਸੀ.) ਨੇ ‘12ਏ’ ਰੇਟਿੰਗ ਦਿੱਤੀ ਹੈ। ਇਹ ਫ਼ਿਲਮ 25 ਜਨਵਰੀ ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਰਹੀ ਹੈ। BBFC ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ‘ਪਠਾਨ’ ਦੀ ਰੇਟਿੰਗ ਤੇ ਵੇਰਵੇ ਸਾਂਝੇ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਰੇਟਿੰਗ ਪ੍ਰਣਾਲੀ ਮੁਤਾਬਕ 12 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਸਿਨੇਮਾਘਰ ’ਚ ‘12A’ ਦਰਜਾਬੰਦੀ ਵਾਲੀ ਫ਼ਿਲਮ ਨਹੀਂ ਦੇਖ ਸਕਦਾ, ਜਦੋਂ ਤੱਕ ਕਿ ਕੋਈ ਬਾਲਗ ਨਾਲ ਨਾ ਹੋਵੇ। 12 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ‘12A’ ਦਰਜਾਬੰਦੀ ਵਾਲੀ ਫ਼ਿਲਮ ਦੇਖਣ ਲਈ ਲਿਜਾਣ ਦੀ ਯੋਜਨਾ ਬਣਾ ਰਹੇ ਬਾਲਗਾਂ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਇਹ ਫ਼ਿਲਮ ਉਸ ਬੱਚੇ ਲਈ ਢੁਕਵੀਂ ਹੈ।

ਫ਼ਿਲਮ ਪ੍ਰੋਡਕਸ਼ਨ ਕੰਪਨੀ ਯਸ਼ਰਾਜ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ’ਚ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸੁਪਰਸਟਾਰ ਸ਼ਾਹਰੁਖ ਖ਼ਾਨ ਆਖਰੀ ਵਾਰ 2018 ਦੀ ਫ਼ਿਲਮ ‘ਜ਼ੀਰੋ’ ’ਚ ਮੁੱਖ ਭੂਮਿਕਾ ’ਚ ਨਜ਼ਰ ਆਏ ਸਨ। ਯਸ਼ਰਾਜ ਫ਼ਿਲਮਜ਼ ਮੁਤਾਬਕ ਇਹ ਫ਼ਿਲਮ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ 100 ਤੋਂ ਵੱਧ ਦੇਸ਼ਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh