ਪਰਮੀਸ਼ ਵਰਮਾ ਨੂੰ ਗੁਆਚੇ 5 ਪ੍ਰਸ਼ੰਸਕਾਂ ਬਦਲੇ ਮਿਲੇ 6 ਮਿਲੀਅਨ ਫੈਨਜ਼, ਪੜ੍ਹੋ ਮਜ਼ੇਦਾਰ ਕਿੱਸਾ

06/03/2021 6:30:54 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਪਰਮੀਸ਼ ਵਰਮਾ ਦੀ ਸੋਸ਼ਲ ਮੀਡੀਆ 'ਤੇ ਚੰਗੀ ਲੋਕਪ੍ਰਿਯਤਾ ਹੈ। ਉਨ੍ਹਾਂ ਨੂੰ ਵੱਡੀ ਗਿਣਤੀ 'ਚ ਲੋਕ ਪਸੰਦ ਕਰਦੇ ਹਨ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਕ ਗੁੱਡ ਨਿਊਜ਼ ਸਾਂਝੀ ਕੀਤੀ ਹੈ। ਉਨ੍ਹਾਂ ਨੇ ਫੈਨਜ਼ ਨੂੰ ਪੋਸਟ ਪਾ ਕੇ ਦੱਸਿਆ ਹੈ, ''ਸਾਲ 2014 ਵਿਚ ਮੇਰਾ ਵਿਸ਼ਵਾਸ ਸੀ ਕਿ ਮੇਰੇ 5 ਪ੍ਰਸ਼ੰਸਕ ਹਨ ਅਤੇ ਮੈਨੂੰ ਉਨ੍ਹਾਂ 'ਤੇ ਮਾਣ ਸੀ, 7 ਸਾਲਾਂ ਬਾਅਦ ਮੈਂ 5 ਗੁਆਚੇ ਹੋਏ ਪ੍ਰਸ਼ੰਸਕਾਂ ਨੂੰ ਲੱਭ ਲਿਆ ਹੈ ਅਤੇ 6 ਮਿਲੀਅਨ ਫੈਨ ਮਿਲ ਗਏ, ਉਹ ਵੀ ਇੰਸਟਾਗ੍ਰਾਮ ਫੈਮਿਲੀ ਦੇ ਰੂਪ 'ਚ... ਇਹ ਬਹੁਤ ਵਧੀਆ ਸੌਦਾ ਹੈ... ਧੰਨਵਾਦ ਰੱਬ ਅਤੇ ਮੇਰੇ ਫੈਨਜ਼ ਦਾ ਧੰਨਵਾਦ ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਲਈ, ਸਫ਼ਰ ਸ਼ੁਰੂ ਹੋਇਆ ਹੈ।' ਇਸ ਪੋਸਟ 'ਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ। 

 
 
 
 
 
View this post on Instagram
 
 
 
 
 
 
 
 
 
 
 

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma)

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਤੇ ਅਦਾਕਾਰ ਹਨ। ਹਾਲ ਹੀ 'ਚ ਉਹ 'ਮੇਰੀ ਮਰਜ਼ੀ' ਗੀਤ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਨਵੀਂ ਗੱਡੀ ਰੋਲਸ ਰਾਇਸ ਰੇਥ ਦੀ ਫਰਸਟ ਲੁੱਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਗਾਇਕੀ ਦੇ ਨਾਲ ਪਰਮੀਸ਼ ਵਰਮਾ ਅਦਾਕਾਰੀ ਦੇ ਖ਼ੇਤਰ 'ਚ ਕਾਫ਼ੀ ਸਰਗਰਮ ਹਨ। ਅਖੀਰਲੀ ਵਾਰ ਉਹ ਸੋਨਮ ਬਾਜਵਾ ਨਾਲ ‘ਜਿੰਦੇ ਮੇਰੀਏ’ ਫ਼ਿਲਮ 'ਚ ਨਜ਼ਰ ਆਏ ਸਨ।  

 
 
 
 
 
View this post on Instagram
 
 
 
 
 
 
 
 
 
 
 

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma)

sunita

This news is Content Editor sunita