ਗੀਤ ਗਰੇਵਾਲ ਦੇ ਹੱਥਾਂ ’ਤੇ ਲੱਗੀ ਪਰਮੀਸ਼ ਵਰਮਾ ਦੇ ਨਾਂ ਦੀ ਮਹਿੰਦੀ, ਵਿਆਹ ਦੀਆਂ ਤਿਆਰੀਆਂ ਸ਼ੁਰੂ

10/18/2021 11:35:22 AM

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਗੀਤ ਗਰੇਵਾਲ ਨਾਲ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਵਿਆਹ ਦੀਆਂ ਤਿਆਰੀਆਂ ਦਾ ਇਸ਼ਾਰਾ ਦਿੱਤਾ ਸੀ। ਹੁਣ ਪਰਮੀਸ਼ ਨੇ ਗੀਤ ਗਰੇਵਾਲ ਨਾਲ ਮਹਿੰਦੀ ਸੈਰੇਮਨੀ ਦੀ ਤਸਵੀਰ ਸਾਂਝੀ ਕੀਤੀ ਹੈ।

ਇਸ ਤਸਵੀਰ ’ਚ ਗੀਤ ਗਰੇਵਾਲ ਗੁਲਾਬੀ ਡਰੈੱਸ ’ਚ ਨਜ਼ਰ ਆ ਰਹੀ ਹੈ, ਉਥੇ ਪਰਮੀਸ਼ ਵਰਮਾ ਸਫੈਦ ਕੁੜਤੇ-ਪਜਾਮੇ ’ਚ ਦਿਖਾਈ ਦੇ ਰਹੇ ਹਨ। ਇਸ ਤਸਵੀਰ ਦੀ ਕੈਪਸ਼ਨ ’ਚ ਪਰਮੀਸ਼ ਵਰਮਾ ਨੇ ਲਿਖਿਆ, ‘To Be With You.’ ਯਾਨੀ ਕਿ ‘ਤੁਹਾਡੇ ਨਾਲ ਰਹਿਣਾ’।

 
 
 
 
 
View this post on Instagram
 
 
 
 
 
 
 
 
 
 
 

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma)

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਨਾਲ ਤਿੰਨ ਤਸਵੀਰਾਂ ਤੇ ਇਕ ਵੀਡੀਓ ਸਾਂਝੀ ਕੀਤੀ ਸੀ। ਵੀਡੀਓ ਦੀ ਗੱਲ ਕਰੀਏ ਤਾਂ ਇਹ ਇਕ ਇੰਸਟਾਗ੍ਰਾਮ ਰੀਲ ਹੈ, ਜਿਸ ਦੀ ਬੈਕਗਰਾਊਂਡ ’ਚ ਲਾਡੀ ਚਾਹਲ ਦਾ ਗੀਤ ‘ਚੋਰੀ ਦਾ ਪਿਸਟਲ’ ਸੁਣਾਈ ਦੇ ਰਿਹਾ ਹੈ।

ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਇਸ ’ਚ ਪਰਮੀਸ਼ ਵਰਮਾ ਗੀਤ ਗਰੇਵਾਲ ਨੂੰ ਨਵੀਂ ਬੈਂਟਲੇ ਗੱਡੀ ਗਿਫ਼ਟ ਕਰਦੇ ਨਜ਼ਰ ਆ ਰਹੇ ਹਨ।

ਉਥੇ ਤਸਵੀਰਾਂ ’ਚ ਪਰਮੀਸ਼ ਵਰਮਾ ਕਾਲੇ ਸੂਟ ਤੇ ਗੀਤ ਗਰੇਵਾਲ ਹਰੇ ਤੇ ਗੁਲਾਬੀ ਰੰਗ ਦੇ ਲਹਿੰਗੇ ’ਚ ਨਜ਼ਰ ਆ ਰਹੀ ਹੈ।

ਨੋਟ– ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh