ਪਰਿਣੀਤੀ-ਰਾਘਵ ਨੇ ਮਹਿਮਾਨਾਂ ਲਈ ਵਿਆਹ ਤੋਂ ਪਹਿਲਾਂ ਰੱਖੀ ਪ੍ਰੀ-ਵੈਡਿੰਗ ਪਾਰਟੀ, ਦੇਖੋ ਅੰਦਰਲੀਆਂ ਤਸਵੀਰਾਂ

09/24/2023 11:17:17 AM

ਮੁੰਬਈ (ਬਿਊਰੋ)– ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਅੱਜ ਯਾਨੀ 24 ਸਤੰਬਰ ਨੂੰ ਇਕ-ਦੂਜੇ ਨਾਲ ਵਿਆਹ ਕਰਨਗੇ। ਉਨ੍ਹਾਂ ਦੇ ਵਿਆਹ ਦੀਆਂ ਰਸਮਾਂ 23 ਸਤੰਬਰ ਤੋਂ ਹੀ ਸ਼ੁਰੂ ਹੋ ਗਈਆਂ ਸਨ। ਲਾੜਾ-ਲਾੜੀ ਤੋਂ ਲੈ ਕੇ ਮਹਿਮਾਨਾਂ ਤੇ ਪਰਿਵਾਰਕ ਮੈਂਬਰਾਂ ਤੱਕ ਹਰ ਕੋਈ ਉਦੈਪੁਰ ਪਹੁੰਚ ਗਿਆ ਹੈ। ਜੋੜੇ ਦੇ ਵਿਆਹ ਦਾ ਸਮਾਗਮ ‘ਦਿ ਲੀਲਾ ਪੈਲੇਸ’ ਤੇ ‘ਤਾਜ ਲੇਕ ਪੈਲੇਸ’ ’ਚ ਹੋਇਆ। ਅਜਿਹੇ ’ਚ ਇਸ ਜੋੜੇ ਦੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

ਸੋਸ਼ਲ ਮੀਡੀਆ ’ਤੇ ਪਰਿਣੀਤੀ ਤੇ ਰਾਘਵ ਚੱਢਾ ਦੀਆਂ ਤਸਵੀਰਾਂ ਬੀਤੀ ਸ਼ਾਮ ਦੀਆਂ ਹਨ, ਜੋ ਹੁਣ ਵਾਇਰਲ ਹੋ ਰਹੀਆਂ ਹਨ। ਇਸ ’ਚ ਸਾਰੇ ਮਹਿਮਾਨ ਦੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕੁਝ ਮਹਿਮਾਨਾਂ ਦੇ ਨਾਲ ਕਿਸ਼ਤੀ ’ਚ ਦੇਖੇ ਜਾ ਸਕਦੇ ਹਨ। ਹਰ ਕੋਈ ਜੋੜੇ ਦੇ ਵਿਆਹ ਦਾ ਆਨੰਦ ਮਾਣਦਾ ਨਜ਼ਰ ਆ ਰਿਹਾ ਹੈ। ਖ਼ਬਰਾਂ ਦੀ ਮੰਨੀਏ ਤਾਂ ਅਦਾਕਾਰਾ ਦੀ ਮਹਿੰਦੀ ਦੀ ਰਸਮ ਬੀਤੀ ਸ਼ਾਮ ਹੋਈ ਸੀ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਅੱਜ ਪਰਿਣੀਤੀ-ਰਾਘਵ ਆਪਣੇ ਵਿਆਹ ਤੋਂ ਪਹਿਲਾਂ ਹਲਦੀ ਤੇ ਸੰਗੀਤ ਸਮਾਰੋਹ ਕਰਨਗੇ।

ਪਰਿਣੀਤੀ ਤੇ ਰਾਘਵ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਜੋੜੇ ਦੇ ਵਿਆਹ ’ਚ ਸ਼ਾਮਲ ਹੋਣ ਲਈ ਕੁਝ ਮਹਿਮਾਨ ਇਕ ਦਿਨ ਪਹਿਲਾਂ ਹੀ ਪਹੁੰਚ ਗਏ ਸਨ। ਇਸ ’ਚ ਸਿਆਸੀ ਹਲਕਿਆਂ ਤੋਂ ‘ਆਪ’ ਆਗੂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੁੱਜ ਗਏ ਹਨ। ਇਸ ਤੋਂ ਇਲਾਵਾ ਬਾਲੀਵੁੱਡ ਤੋਂ ਅਦਾਕਾਰਾ ਭਾਗਿਆਸ਼੍ਰੀ ਵੀ ਪਹੁੰਚੀ ਹੈ। ਉਨ੍ਹਾਂ ਬੀਤੇ ਦਿਨ ਹੋਟਲ ਤੋਂ ਵੀਡੀਓ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ’ਚ ਸਮਾਗਮ ਦੀਆਂ ਤਿਆਰੀਆਂ ਦੀ ਝਲਕ ਦੇਖੀ ਜਾ ਸਕਦੀ ਸੀ। ਅਜਿਹੇ ’ਚ 23 ਸਤੰਬਰ ਨੂੰ ਆਏ ਮਹਿਮਾਨਾਂ ਲਈ ਇਕ ਖ਼ਾਸ ਪਾਰਟੀ ਦਾ ਆਯੋਜਨ ਵੀ ਕੀਤਾ ਗਿਆ। ਇਸ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆ ਚੁੱਕੀਆਂ ਹਨ। ਇਸ ਪਾਰਟੀ ’ਚ ਕੁਝ ਗਾਇਕ ਸਟੇਜ ’ਤੇ 90 ਦੇ ਦਹਾਕੇ ਦੇ ਗੀਤ ਗਾਉਂਦੇ ਨਜ਼ਰ ਆਏ।

ਇਸ ਤੋਂ ਇਲਾਵਾ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਸਮਾਰੋਹ ’ਚ ਅਦਾਕਾਰਾ ਦੀ ਬੈਸਟੀ ਸਾਨੀਆ ਮਿਰਜ਼ਾ ਸਮੇਤ ਕਈ ਸਿਤਾਰੇ ਸ਼ਿਰਕਤ ਕਰਨ ਜਾ ਰਹੇ ਹਨ। ਉਨ੍ਹਾਂ ਦੀ ਮਹਿਮਾਨ ਸੂਚੀ ’ਚ ਹਰਭਜਨ ਸਿੰਘ, ਕਰਨ ਜੌਹਰ, ਮਨੀਸ਼ ਮਲਹੋਤਰਾ ਤੇ ਆਦਿਤਿਆ ਠਾਕਰੇ ਵਰਗੇ ਨਾਮ ਸ਼ਾਮਲ ਹਨ, ਜੋ 24 ਸਤੰਬਰ ਨੂੰ ਵਿਆਹ ਵਾਲੇ ਦਿਨ ਇਸ ਪਾਰਟੀ ਦਾ ਹਿੱਸਾ ਬਣਨ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh