ਵਧੇ ਭਾਰ ਕਾਰਨ ਜਦੋਂ ਲੋਕਾਂ ਨੇ ਕੀਤਾ ਪਰਿਣੀਤੀ ਨੂੰ ਟਰੋਲ, ਮਿਲਿਆ ਇਹ ਜਵਾਬ

03/27/2021 2:52:58 PM

ਮੁੰਬਈ (ਬਿਊਰੋ)– ਹਾਲ ਹੀ ’ਚ ਫ਼ਿਲਮ ‘ਸਾਈਨਾ’ ਰਿਲੀਜ਼ ਹੋਈ ਹੈ। ਇਸ ਫ਼ਿਲਮ ’ਚ ਪਰਿਣੀਤੀ ਚੋਪੜਾ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਲੈ ਕੇ ਉਸ ਦੀ ਕਾਫੀ ਤਾਰੀਫ਼ ਕੀਤੀ ਜਾ ਰਹੀ ਹੈ। ਹੁਣ ਇਕ ਇੰਟਰਵਿਊ ਦੌਰਾਨ ਉਸ ਨੇ ਬਾਡੀ ਨੂੰ ਲੈ ਕੇ ਕੀਤੇ ਗਏ ਲੋਕਾਂ ਦੇ ਕੁਮੈਂਟਸ ’ਤੇ ਪ੍ਰਤੀਕਿਰਿਆ ਦਿੱਤੀ ਹੈ।

ਪਰਿਣੀਤੀ ਚੋਪੜਾ ਹਾਲ ਹੀ ’ਚ ਫ਼ਿਲਮ ‘ਦਿ ਗਰਲ ਆਨ ਦਿ ਟਰੇਨ’ ’ਚ ਵੀ ਨਜ਼ਰ ਆਈ ਸੀ। ਇਹ ਫ਼ਿਲਮ ਨੈੱਟਫਲਿਕਸ ’ਤੇ ਰਿਲੀਜ਼ ਹੋਈ ਸੀ। ਪਰਿਣੀਤੀ ਚੋਪੜਾ ਆਪਣੀ ਆਉਣ ਵਾਲੀ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ। ਇੰਟਰਵਿਊ ’ਚ ਉਸ ਨੇ ਆਪਣੇ ਵਧੇ ਭਾਰ ’ਤੇ ਕੀਤੀਆਂ ਟਿੱਪਣੀਆਂ ’ਤੇ ਗੱਲ ਕੀਤੀ।

ਉਸ ਨੇ ਕਿਹਾ ਕਿ ਜਦੋਂ ਉਸ ਨੂੰ ਲੋਕ ਇਸ ਚੀਜ਼ ਨੂੰ ਲੈ ਕੇ ਚਿੜਾਉਂਦੇ ਸੀ ਤਾਂ ਉਹ ਕਿਵੇਂ ਦਾ ਮਹਿਸੂਸ ਕਰਦੀ ਸੀ। ਬਾਲੀਵੁੱਡ ਬਬਲ ਨਾਲ ਗੱਲਬਾਤ ਦੌਰਾਨ ਪਰਿਣੀਤੀ ਨੇ ਕਿਹਾ, ‘ਮੈਂ ਵਧੀਆ ਨਹੀਂ ਦਿਖ ਰਹੀ ਸੀ ਤੇ ਮੈਂ ਕੁਝ ਨਹੀਂ ਕਰ ਰਹੀ ਸੀ। ਮੈਨੂੰ ਲੱਗਦਾ ਹੈ ਕਿ ਜੇਕਰ ਕੁਝ ਕਰਦੀ ਫਿਰ ਵੀ ਲੋਕ ਇਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੰਦੇ ਤਾਂ ਮੈਨੂੰ ਜ਼ਿਆਦਾ ਦੁੱਖ ਹੋਣਾ ਸੀ ਪਰ ਮੈਂ ਲਗਾਤਾਰ ਆਪਣੇ ਕੰਮ ਵੱਲ ਧਿਆਨ ਦਿੰਦੀ ਰਹੀ। ਮੈਂ ਫਿਟਨੈੱਸ ’ਤੇ ਵੀ ਧਿਆਨ ਦੇ ਰਹੀ ਸੀ ਤੇ ਮੈਨੂੰ ਪਤਾ ਸੀ ਕਿ 6 ਮਹੀਨੇ ਜਾਂ ਸਾਲ ਭਰ ’ਚ ਫਿੱਟ ਹੋ ਜਾਵਾਂਗੀ।’

 
 
 
 
 
View this post on Instagram
 
 
 
 
 
 
 
 
 
 
 

A post shared by Parineeti Chopra (@parineetichopra)

ਪਰਿਣੀਤੀ ਨੇ ਅੱਗੇ ਕਿਹਾ ਕਿ ਇਹ ਧਰਤੀ ’ਤੇ ਸਭ ਤੋਂ ਬਕਵਾਸ ਚੀਜ਼ ਹੈ। ਇਹ ਇਸ ਤਰ੍ਹਾਂ ਹੈ ਕਿ ਕਿਸੇ ਦੀਆਂ ਅੱਖਾਂ ਕਾਲੀਆਂ ਹਨ ਤਾਂ ਉਸ ਨੂੰ ਉਸ ਲਈ ਪਰੇਸ਼ਾਨ ਕਰਨਾ। ਇਹ ਬਹੁਤ ਆਮ ਗੱਲ ਹੈ ਕਿ ਤੁਹਾਨੂੰ ਆਪਣੀ ਫਿਟਨੈੱਸ ’ਤੇ ਧਿਆਨ ਦੇਣਾ ਚਾਹੀਦਾ ਹੈ। ਸਮੱਸਿਆ ਇਹ ਹੈ ਕਿ ਲੋਕ ਆਪਣੀ ਤੁਲਨਾ ਪਰਦੇ ’ਤੇ ਦਿਖ ਰਹੇ ਲੋਕਾਂ ਨਾਲ ਕਰਦੇ ਹਨ। ਜਦੋਂਕਿ ਤੁਹਾਨੂੰ ਸਿਰਫ ਫਿੱਟ ਹੋਣਾ ਚਾਹੀਦਾ ਹੈ।

ਪਰਿਣੀਤੀ ਚੋਪੜਾ ਨੇ ਇਹ ਵੀ ਕਿਹਾ ਕਿ ਜੋ ਲੋਕ ਉਸ ’ਤੇ ਨੈਗੇਟਿਵ ਕੁਮੈਂਟਸ ਕਰਦੇ ਹਨ, ਉਹ ਜ਼ਿੰਦਗੀ ਪਰੇਸ਼ਾਨ ਹੁੰਦੇ ਹਨ। ਪਰਿਣੀਤੀ ਚੋਪੜਾ ਫ਼ਿਲਮ ‘ਸਾਈਨਾ’ ’ਚ ਨਜ਼ਰ ਆ ਰਹੀ ਹੈ। ਇਸ ਫ਼ਿਲਮ ਤੋਂ ਇਲਾਵਾ ਉਹ ‘ਐਨੀਮਲ’ ਫ਼ਿਲਮ ’ਚ ਵੀ ਨਜ਼ਰ ਆਵੇਗੀ। ਇਸ ਫ਼ਿਲਮ ’ਚ ਰਣਬੀਰ ਕੂਪਰ ਤੇ ਅਨਿਲ ਕਪੂਰ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਨੋਟ– ਪਰਿਣੀਤੀ ਚੋਪੜਾ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।

Rahul Singh

This news is Content Editor Rahul Singh