ਪਰੇਸ਼ ਰਾਵਲ ਦਾ ਬੇਟਾ ''ਸੁਲਤਾਨ'' ''ਚ ਦਿਸੇਗਾ ਐਡੀ ਦੇ ਕਿਰਦਾਰ ''ਚ

03/03/2016 12:07:54 PM

ਮੁੰਬਈ : ਮਸ਼ਹੂਰ ਅਦਾਕਾਰ ਪਰੇਸ਼ ਰਾਵਲ ਦਾ ਬੇਟਾ ਅਨਿਰੁੱਧ ਹਿੰਦੀ ਫਿਲਮ ਇੰਡਸਟਰੀ ਨਾਲ ਜੁੜਨ ਜਾ ਰਿਹਾ ਹੈ ਅਤੇ ਇਸ ਵੇਲੇ  ਉਹ ਨਸੀਰੂਦੀਨ ਸ਼ਾਹ ਦੇ ਮਾਰਗ ਦਰਸ਼ਨ ਹੇਠ ਕੰਮ ਕਰ ਰਿਹਾ ਹੈ। ਉਹ ਅਦਾਕਾਰੀ ਦੀਆਂ ਬਾਰੀਕੀਆਂ ਸਿੱਖ ਰਿਹਾ ਹੈ ਅਤੇ ਸਲਮਾਨ ਖਾਨ ਸਟਾਰਰ ਫਿਲਮ ''ਸੁਲਤਾਨ'' ਵਿਚ ਸਹਾਇਕ ਨਿਰਦੇਸ਼ਕ ਦੇ ਰੂਪ ''ਚ ਕੰਮ ਕਰ ਰਿਹਾ ਹੈ। ਇਹ ਜਾਣਕਾਰੀ ਅਨਿਰੁੱਧ ਦੀ ਮਾਂ ਸਵਰੂਪ ਸੰਪਤ ਨੇ ਦਿੱਤੀ। 
ਜ਼ਿਕਰਯੋਗ ਹੈ ਕਿ ਆਰ.ਬਾਲਕੀ ਦੀ ''ਕੀ ਐਂਡ ਕਾ'' ਵਿਚ ਨਜ਼ਰ ਆਉਣ ਵਾਲੀ ਸਵਰੂਪ ਆਪਣੇ ਬੇਟੇ ਦੀ ਚੰਗੀ ਸ਼ੁਰੂਆਤ ਤੋਂ ਖੁਸ਼ ਹੈ। ਅਨਿਰੁੱਧ ਦੇ ਪਿਤਾ ਪਰੇਸ਼ ਰਾਵਲ ਬਾਲੀਵੁੱਡ ''ਚ ਆਪਣੀ ਅਦਾਕਾਰੀ ਲਈ ਵੱਖਰੀ ਪਛਾਣ ਰੱਖਦੇ ਹਨ, ਜਿਥੇ ਉਹ ਖਲਨਾਇਕ ਦੇ ਰੂਪ ''ਚ ਕਿਸੇ ਜ਼ਾਲਮ ਇਨਸਾਨ ਵਰਗੇ ਲੱਗਦੇ ਹਨ, ਉਥੇ ਉਨ੍ਹਾਂ ਦੀ ਕਾਮੇਡੀ ਟਾਈਮਿੰਗ ਕਾਰਨ ਉਨ੍ਹਾਂ ਦੀ ਮੰਗ ਬਾਲੀਵੁੱਡ ਦੇ ਵੱਡੇ ਕਾਮੇਡੀਅਨਾਂ ਤੋਂ ਵੀ ਵਧੇਰੇ ਹੈ। ਹੁਣ ਦੇਖਣਾ ਇਹ ਹੈ ਕਿ ਅਨਿਰੁੱਧ ਆਪਣੇ ਪਿਤਾ ਵਾਂਗ ਨਾਂ ਕਮਾ ਸਕਦਾ ਹੈ ਜਾਂ ਨਹੀਂ।