ਅਭਿਨੇਤਾ ਤੋਂ ਪਹਿਲਾਂ ਇੰਜੀਨੀਅਰ ਬਣਨਾ ਚਾਹੁੰਦੇ ਸਨ ਪਰੇਸ਼ ਰਾਵਲ (ਦੇਖੋ ਤਸਵੀਰਾਂ)

05/29/2016 6:36:21 PM

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਪਰੇਸ਼ ਰਾਵਲ ਆਪਣੇ ਦਮਦਾਰ ਕਿਰਦਾਰ ਦੇ ਨਾਲ ਲਗਭਗ ਤਿੰਨ ਦਹਾਕਿਆਂ ਤੋਂ ਦਰਸ਼ਕਾਂ ਨੂੰ ਖੁਸ਼ ਕਰ ਰਹੇ ਹਨ ਪਰ ਉਹ ਅਭਿਨੇਤਾ ਬਣਨ ਤੋਂ ਪਹਿਲਾਂ ਇੰਜੀਨੀਅਰ ਬਣਨਾ ਚਾਹੁੰਦੇ ਸਨ। ਪਰੇਸ਼ ਰਾਵਲ ਦਾ ਜਨਮ 30 ਮਈ 1950 ਨੂੰ ਹੋਇਆ। 22 ਸਾਲ ਦੀ ਉਮਰ ''ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਮੁੰਬਈ ਆ ਗਏ ਅਤੇ ਸਿਵਲ ਇੰਜੀਨੀਅਰ ਦੇ ਰੂਪ ''ਚ ਕੰਮ ਲੱਭਣ ਲਈ ਸੰਘਰਸ਼ ਕਰਨ ਲੱਗੇ। ਉਨ੍ਹਾਂ ਦਿਨਾਂ ''ਚ ਉਨ੍ਹਾਂ ਦੇ ਕਿਰਦਾਰ ਨੂੰ ਦੇਖ ਕੇ ਕੁਝ ਲੋਕਾਂ ਨੇ ਕਿਹਾ ਕਿ ਉਹ ਅਭਿਨੇਤਾ ਦੇ ਰੂਪ ''ਚ ਜ਼ਿਆਦਾ ਸਫਲ ਹੋ ਸਕਦੇ ਹਨ।
ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1984 ''ਚ ਰਿਲੀਜ ਫਿਲਮ ''ਹੋਲੀ'' ਨਾਲ ਕੀਤੀ ਸੀ। ਇਸ ਫਿਲਮ ''ਚ ਅਮੀਰ ਖਾਨ ਨੇ ਵੀ ਅਭਿਨੇਤਾ ਦੇ ਰੂਪ ''ਚ ਆਪਣੇ ਸਿਨੇਮਾ ਕਰੀਅਰ ਦੇ ਰੂਪ ''ਚ ਸ਼ੁਰੂਆਤ ਕੀਤੀ ਸੀ। ਇਸ ਫਿਲਮ ਤੋਂ ਬਾਅਦ ਪਰੇਸ਼ ਰਾਵਲ ਨੂੰ ''ਹਿਫਾਜ਼ਤ'', ''ਦੁਸ਼ਮਣ ਕਾ ਦੁਸ਼ਮਣ'', ''ਲੋਰੀ'' ਅਤੇ ''ਭਗਵਾਨ ਦਾਦਾ'' ਵਰਗੀਆਂ ਕਈ ਫਿਲਮਾਂ ''ਚ ਕੰਮ ਕੀਤਾ ਪਰ ਉਨ੍ਹਾਂ ਨੂੰ ਕੁਝ ਖਾਸ ਫਾਇਦਾ ਨਹੀਂ ਹੋਇਆ। ਸਾਲ 1986 ''ਚ ਪਰੇਸ਼ ਰਾਵਲ ਨੂੰ ਰਾਜਿੰਦਰ ਕੁਮਾਰ ਦੀ ਬਣਾਈ ਫਿਲਮ ''ਨਾਮ'' ''ਚ ਕੰਮ ਕਰਨ ਦਾ ਮੌਕਾ ਮਿਲਿਆ। ਇਹ ਫਿਲਮ ਬਾਕਸ ਆਫਿਸ ''ਤੇ ਸੁਪਰਹਿੱਟ ਸਾਬਤ ਹੋਈ ਅਤੇ ਖਲਨਾਇਕ ਦੇ ਰੂਪ ''ਚ ਕੁਝ ਹੱਦ ਤੱਕ ਆਪਣੀ ਪਛਾਣ ਬਣਾਉਣ ''ਚ ਕਾਮਯਾਬ ਹੋ ਗਏ।
ਫਿਲਮਾਂ ਦੀ ਮਿਲੀ ਸਫਲਤਾ ਤੋਂ ਬਾਅਦ ਪਰੇਸ਼ ਰਾਵਲ ਨੇ ਕਈ ਨਵੀਆਂ ਬੁਲੰਦੀਆਂ ਨੂੰ ਛੂਹਿਆ। ਸਾਲ 1993  ਪਰੇਸ਼ ਰਾਵਲ ਦੇ ਸਿਨੇਮਾ ਕਰੀਅਰ ਦਾ ਮਹੱਤਵਪੂਰਨ ਸਾਲ ਸਾਬਿਤ ਹੋਇਆ। ਇਸ ਸਾਲ ਉਨ੍ਹਾਂ ਦੀ ਫਿਲਮ ''ਦਾਮਿਨੀ'', ''ਆਦਮੀ'' ਅਤੇ ''ਮੁਕਾਬਲੇ'' ਵਰਗੀਆਂ ਸੁਪਰਹਿੱਟ ਫਿਲਮਾਂ ਰਿਲੀਜ਼ ਹੋਈਆਂ। ਉਨ੍ਹਾਂ ਨੂੰ ਸਰਵਸ੍ਰੇਸ਼ਠ ਸਹਾਇਕ ਅਭਿਨੇਤਾ ਦਾ ''ਫਿਲਮ ਫੇਅਰ ਪੁਰਸਕਾਰ ਵੀ ਮਿਲਿਆ। ਉਹ ਫਿਲਮ ''ਵੋ ਛੋਕਰੀ'' ''ਚ ਆਪਣੇ ਦਮਦਾਰ ਅਭਿਨੈ ਲਈ ''ਰਾਸ਼ਟਰੀ ਪੁਰਸਕਾਰ'' ਨਾਲ ਵੀ ਸਨਮਾਨਤ ਕੀਤਾ ਗਏ। ਸਾਲ 1994 ''ਚ ਰਿਲੀਜ ਫਿਲਮ ''ਸਰਦਾਰ'' ਵੀ ਪਰੇਸ਼ ਰਾਵਲ ਦੇ ਕਰੀਅਰ ਦੀ ਮਹੱਤਵਪੂਰਨ ਫਿਲਮਾਂ ''ਚੋ ਇਕ ਹੈ। ਕੇਤਨ ਮਹਿਤਾ ਵਲੋਂ ਬਣਾਈ ਗਈ ਇਹ ਫਿਲਮ ''ਚ ਉਨ੍ਹਾਂ ਨੇ ਆਜ਼ਾਦੀ ਸੇਨਾਨੀ ਵੱਲਭ ਭਾਈ ਪਟੇਲ ਦੀ ਭੂਮਿਕਾ ਨੂੰ ਸਿਲਵਰ ਸਕਰੀਨ ''ਤੇ ਦਿਖਾਇਆ। ਇਸ ਫਿਲਮ ''ਚ ਦਮਦਾਰ ਕਿਰਦਾਰ ਨਾਲ ਉਨ੍ਹਾਂ ਨੇ ਸਿਰਫ ਰਾਸ਼ਟਰੀ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ ''ਤੇ ਵੀ ਆਪਣੀ ਵੱਖ ਪਛਾਣ ਬਣਾਈ।