ਆਰੀਅਨ ਦੀ ਰਿਹਾਈ ਲਈ ਪੰਡਿਤ ਕਰ ਰਿਹਾ ਸੀ ਹਨੂੰਮਾਨ ਚਾਲੀਸਾ ਦਾ ਪਾਠ, ਵੀਡੀਓ ਵਾਇਰਲ

10/30/2021 4:54:26 PM

ਨਵੀਂ ਦਿੱਲੀ : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਆਖਿਰਕਰ 28 ਦਿਨਾਂ ਬਾਅਦ ਜੇਲ੍ਹ ਤੋਂ ਰਿਹਾਅ ਹੋ ਕੇ ਆਪਣੇ ਘਰ 'ਮੰਨਤ' ਪਹੁੰਚਿਆ ਹੈ। ਪਿਛਲੇ ਕਾਫ਼ੀ ਦਿਨਾਂ ਤੋਂ ਫੈਨਜ਼ ਸ਼ਾਹਰੁਖ ਖ਼ਾਨ ਦੇ ਘਰ ਦੇ ਬਾਹਰ ਆ ਕੇ ਆਰੀਅਨ ਦੇ ਜੇਲ੍ਹ ਦੀ ਜ਼ਮਾਨਤ ਦੀ ਪ੍ਰਾਰਥਨਾ ਕਰ ਰਹੇ ਹਨ। ਪ੍ਰਾਰਥਨਾਵਾਂ ਦਾ ਅਸਰ ਵੀ ਹੋਇਆ ਅਤੇ ਸ਼ਨੀਵਾਰ ਨੂੰ ਆਰੀਅਨ ਜੇਲ੍ਹ 'ਚੋਂ ਰਿਹਾਅ ਹੋ ਕੇ ਆਪਣੇ ਘਰ ਪਹੁੰਚ ਗਿਆ। ਆਰੀਅਨ ਦੇ ਸਵਾਗਤ ਲਈ ਉਸ ਦੇ ਘਰ ਦੇ ਬਾਹਰ ਪ੍ਰਸ਼ੰਸਕਾਂ ਦਾ ਭਾਰੀ ਇਕੱਠ ਸੀ।
ਇਸ ਭੀੜ 'ਚ ਇਕ ਵਿਅਕਤੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ ਮੰਨਤ ਦੇ ਬਾਹਰ ਇਕ ਪੰਡਿਤ ਬੈਠ ਕੇ ਲਗਾਤਾਰ ਹਨੂੰਮਾਨ ਚਾਲੀਸਾ ਦਾ ਜਾਪ ਕਰਦੇ ਹੋਏ ਨਜ਼ਰ ਆਇਆ। ਉਸ ਦਾ ਵੀਡੀਓ ਸੋਸ਼ਲ ਮੀਲੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਆਰੀਅਨ ਦੇ ਆਉਣ ਤੋਂ ਪਹਿਲਾਂ ਇਸ ਪੰਡਿਤ ਨੂੰ ਸ਼ਾਹਰੁਖ ਤੇ ਆਰੀਅਨ ਖ਼ਾਨ ਲਈ ਪ੍ਰਾਰਥਨਾ ਕਰਦੇ ਹੋਏ ਦੇਖਿਆ ਗਿਆ।

 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

ਦੱਸ ਦਈਏ ਕਿ ਆਰਥਰ ਰੋਡ ਜੇਲ੍ਹ ਦਾ ਘੰਟੀ ਬਾਕਸ ਸਵੇਰੇ 5.30 ਵਜੇ ਖੋਲ੍ਹਿਆ ਗਿਆ ਸੀ। ਆਰੀਅਨ ਦੀ ਰਿਹਾਈ 'ਤੇ ਉਨ੍ਹਾਂ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਸ਼ਾਹਰੁਖ ਖ਼ਾਨ ਦੇ ਘਰ ਸ਼ੁੱਕਰਵਾਰ ਤੋਂ ਹੀ ਤਿਉਹਾਰ ਦਾ ਮਾਹੌਲ ਹੈ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।

sunita

This news is Content Editor sunita