ਪਾਕਿ ਗਾਇਕਾ ਮੀਸ਼ਾ ਸ਼ਫੀ ਨੂੰ 3 ਸਾਲ ਦੀ ਸਜ਼ਾ, ਅਲੀ ਜ਼ਫਰ ’ਤੇ ਲਾਇਆ ਸੀ ਯੌਨ ਸ਼ੋਸ਼ਨ ਦਾ ਦੋਸ਼

03/14/2021 2:52:08 PM

ਮੁੰਬਈ: ਸਾਲ 2018 ’ਚ ਪਾਕਿਸਤਾਨ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਅਲੀ ਜ਼ਫਰ ’ਤੇ ਗਾਇਕਾ ਅਤੇ ਅਦਾਕਾਰਾ ਮੀਸ਼ਾ ਸ਼ਫੀ ਨੇ ਯੌਨ ਸ਼ੋਸ਼ਨ ਦਾ ਦੋਸ਼ ਲਾਇਆ ਸੀ। ਇਹ ਮਾਮਲਾ ਅਦਾਲਤ ਤੱਕ ਪਹੁੰਚਿਆ ਸੀ ਪਰ ਅਦਾਲਤ ਨੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅਲੀ ਨੇ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ। ਹੁਣ ਇਸ ਮਾਮਲੇ 'ਚ ਮੀਸ਼ਾ ਨੂੰ ਤਿੰਨ ਸਾਲ ਦੀ ਸਜ਼ਾ ਹੋ ਗਈ ਹੈ। 


ਦਰਅਸਲ ਸਾਰੇ ਦੋਸ਼ਾਂ ਦੇ ਰੱਦ ਹੋਣ ਤੋਂ ਬਾਅਦ ਅਲੀ ਨੇ ਮੀਸ਼ਾ ਖ਼ਿਲਾਫ਼ ਮਾਨਹਾਨੀ ਦਾ ਦਾਅਵਾ ਠੋਕਿਆ ਸੀ ਜਿਸ ’ਤੇ ਅਦਾਕਾਰਾ ਨੂੰ ਇਹ ਸਜ਼ਾ ਸੁਣਾਈ ਗਈ ਹੈ। ਉੱਧਰ ਇਸ ਸਜ਼ਾ ਤੋਂ ਬਾਅਦ ਮੀਸ਼ਾ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਉਨ੍ਹਾਂ ਨੇ ਸਿਸਟਮ ਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਕਿਹਾ-‘ਇਸ ਤਰ੍ਹਾਂ ਦੇ ਮਾਮਲੇ ’ਚ ਬੀਬੀਆਂ ਨੂੰ ਕਿਸ ਕੀਮਤ ’ਤੇ ਇਨਸਾਫ਼ ਮਿਲਿਆ ਹੈ? ਦੱਸਿਆ ਜਾ ਰਿਹਾ ਹੈ ਕਿ ਮੀਸ਼ਾ ਦੇ ਵਕੀਲ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਦੀ ਪਲੈਨਿੰਗ ਕਰ ਰਹੇ ਹਨ’।


ਦੱਸ ਦੇਈਏ ਕਿ ਮੀਸ਼ਾ ਨੇ ਸਾਲ 2018 ’ਚ ਅਲੀ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਗਾਇਕ ਨੇ ਉਨ੍ਹਾਂ ਨੂੰ ਆਪਣੇ ਘਰ ਦੇ ਰਿਕਾਰਡਿੰਗ ਸਟੂਡਿਓ ’ਚ ਉਸ ਦਾ ਯੌਨ ਸ਼ੋਸ਼ਨ ਕੀਤਾ ਸੀ। ਉਨ੍ਹਾਂ ਕਿਹਾ ਸੀ-‘ਉਹ ਆਪਣੇ ਪਤੀ ਨਾਲ ਅਲੀ ਜ਼ਫਰ ਦੇ ਘਰ ’ਚ ਕਿਸੇ ਪ੍ਰੋਗਰਾਮ ਦੌਰਾਨ ਮਿਲਣ ਗਈ ਸੀ’।


ਜਿੱਥੇ ਅਲੀ ਨੇ ਉਨ੍ਹਾਂ ਨੂੰ ਘਰ ਦੇ ਕਿਸੇ ਕਮਰੇ ’ਚ ਲਿਜਾ ਕਿ ਉਸ ਦਾ ਯੌਨ ਸ਼ੋਸ਼ਨ ਕੀਤਾ ਸੀ। ਉੱਧਰ ਜਦੋਂ ਮੀਸ਼ਾ ਸ਼ਫੀ ਵੱਲੋਂ ਲਗਾਏ ਗਏ ਸਾਰੇ ਦੋਸ਼ ਰੱਦ ਹੋ ਗਏ ਸਨ ਤਾਂ ਉਨ੍ਹਾਂ ਨੇ ਅਲੀ ਤੋਂ ਮੈਸੇਜ ਰਾਹੀਂ ਮਾਫ਼ੀ ਮੰਗ ਲਈ ਸੀ। ਇਲ ਗੱਲ ਦੀ ਜਾਣਕਾਰੀ ਅਲੀ ਨੇ ਦਿੱਤੀ ਸੀ। ਉਨ੍ਹਾਂ ਕਿਹਾ ਸੀ-‘ਮੀਸ਼ਾ ਨੇ ਨਿੱਜੀ ਤੌਰ ’ਤੇ ਉਸ ਤੋਂ ਮੈਸੇਜ ਰਾਹੀਂ ਮਾਫ਼ੀ ਮੰਗੀ ਹੈ ਪਰ ਮੈਂ ਉਸ ਨੂੰ ਉਦੋਂ ਤੱਕ ਮਾਫ਼ ਨਹੀਂ ਕਰ ਸਕਦਾ ਜਦੋਂ ਤੱਕ ਉਹ ਜਨਤਕ ਤੌਰ ’ਤੇ ਮਾਫ਼ੀ ਨਹੀਂ ਮੰਗ ਲੈਂਦੀ ਹੈ’। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  

Aarti dhillon

This news is Content Editor Aarti dhillon