ਇਨ੍ਹਾਂ ਬੋਲਡ ਅਦਾਕਾਰਾਂ ਦਾ ਮੁੰਬਈ ''ਚ ਘਰ ਖਰੀਦਣ ਦਾ ਸੁਪਨਾ ਹੋਇਆ ਪੂਰਾ

05/07/2016 3:10:59 PM

ਮੁੰਬਈ : ਬਾਲੀਵੁੱਡ ਦੀ ਬੋਲਡ ਅਦਾਕਾਰਾਂ ਵਜੋਂ ਆਪਣੀ ਪਛਾਣ ਬਣਾਉਣ ਵਾਲੀ ਐਵਲੀਨ ਸ਼ਰਮਾ ਅਤੇ ਉਰਵਸ਼ੀ ਰੋਤੇਲਾ ਦਾ ਸੁਪਨਾ ਪੂਰਾ ਹੋ ਗਿਆ ਹੈ। ਬਾਲੀਵੁੱਡ ''ਚ ਕਦਮ ਰੱਖਣ ਵਾਲੇ ਹਰੇਕ ਸਿਤਾਰੇ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਮੁੰਬਈ ''ਚ ਆਪਣਾ ਘਰ ਹੋਵੇ। ਬਾਲੀਵੁੱਡ ਦੀਆਂ ਦੋ ਖੂਬਸੂਰਤ ਅਦਾਕਾਰਾਂ ਦਾ ਵੀ ਇਹ ਸੁਪਨਾ ਸਾਕਾਰ ਹੋ ਗਿਆ ਹੈ। ਇਸ ਤੋਂ ਪਹਿਲਾਂ ਇਹ ਦੋਵੇਂ ਅਦਾਕਾਰਾਂ ਕਿਰਾਏ ਦੇ ਘਰਾਂ ''ਚ ਰਹਿ ਰਹੀਆਂ ਸਨ। ਹੁਣ ਇਹ ਦੋਵੇਂ ਆਪਣੇ ਨਵੇਂ ਘਰਾਂ ''ਚ ਸ਼ਿਫਟ ਹੋ ਗਈਆਂ ਹਨ। ਉਰਵਸ਼ੀ ਨੇ ਲੋਖੰਡਵਾਲਾ ''ਚ ਅਤੇ ਐਵਲੀਨ ਨੇ ਬਾਂਦਰਾ ''ਚ ਆਪਣਾ ਘਰ ਖਰੀਦਿਆ ਹੈ। ਇਨ੍ਹਾਂ ਲਈ ਇਹ ਇਕ ਸੁਪਨਾ ਸਾਕਾਰ ਹੋਣ ਵਰਗਾ ਹੈ।
ਜਾਣਕਾਰੀ ਅਨੁਸਾਰ ਐਵਲੀਨ ਨੇ ਫਿਲਮ ''ਫਰਾਮ ਸਿਡਨੀ ਵਿਦ ਲਵ'' ਨਾਲ ਬਾਲੀਵੁੱਡ ''ਚ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਐਵਲੀਨ ''ਨੋਟੰਕੀ ਸਾਲਾ'', ''ਯਾਰੀਆਂ '', ''ਯੇ ਜਵਾਨੀ ਹੈ ਦੀਵਾਨੀ'', ''ਮੈਂ ਤੇਰਾ ਹੀਰੋ'' ਵਰਗੀਆਂ ਕਈ ਫਿਲਮਾਂ ''ਚ ਨਜ਼ਰ ਆ ਚੁੱਕੀ ਹੈ। ਐਵਲੀਨ ਦੀ ਅਗਲੀ ਫਿਲਮ ''ਭਈਆ ਜੀ ਸੁਪਰਹਿੱਟ'' ਹੈ, ਜਿਸ ''ਚ ਉਨ੍ਹਾਂ ਨਾਲ ਅਮੀਸ਼ਾ ਪਟੇਲ, ਸੰਨੀ ਦਿਓਲ ਅਤੇ ਪ੍ਰਿਟੀ ਜ਼ਿੰਟਾ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। ਦੂਜੇ ਪਾਸੇ ਉਰਵਸ਼ੀ ਨੇ ਫਿਲਮ ''ਸਿੰਘ ਸਾਹਬ ਦੀ ਗ੍ਰੇਟ'' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਹੁਣੇ ਜਿਹੇ ਉਹ ਫਿਲਮ ''ਸਨਮ ਰੇ'' ''ਚ ਨਜ਼ਰ ਆਈ ਸੀ। ਉਹ ਆਪਣੀ ਆਉਣ ਵਾਲੀ ਫਿਲਮ ''ਗ੍ਰੇਟ ਗ੍ਰੈਂਡ ਮਸਤੀ'' ਦੀ ਸ਼ੂਟਿੰਗ ''ਚ ਰੁੱਝੀ ਹੋਈ ਹੈ।