ਨੁਸਰਤ ਭਰੂਚਾ ਵਾਈਟ ਬੈਕਲੈੱਸ ਡਰੈੱਸ ’ਚ ਲੱਗ ਰਹੀ ਬੇਹੱਦ ਗਲੈਮਰਸ (ਦੇਖੋ ਤਸਵੀਰਾਂ)

08/14/2022 2:49:53 PM

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਅਦਾਕਾਰਾ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ’ਚ ਨੁਸਰਤ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਅਦਾਕਾਰਾ ਦਾ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

ਲੁੱਕ ਦੀ ਗੱਲ ਕਰੀਏ ਤਾਂ ਨੁਸਰਤ ਵਾਈਟ  ਬੈਕਲੈੱਸ ਡਰੈੱਸ ’ਚ ਸ਼ਾਨਦਾਰ ਦਿਖਾਈ ਦੇ ਰਹੀ ਹੈ। ਅਦਾਕਾਰਾ ਤਸਵੀਰਾਂ ’ਚ ਕਾਫ਼ੀ ਬੋਲਡ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਅਨਨਿਆ ਪਾਂਡੇ ਲਹਿੰਗੇ ’ਚ ਲੱਗ ਰਹੀ ਖ਼ੂਬਸੂਰਤ, ਟ੍ਰੈਡੀਸ਼ਨਲ ਲੁੱਕ ’ਚ ਦਿੱਤੇ ਸ਼ਾਨਦਾਰ ਪੋਜ਼

ਪ੍ਰਸ਼ੰਸਕ ਅਦਾਕਾਰਾ ਦੀ ਸਟਾਈਲਿਸ਼ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਸ ਲੁੱਕ ’ਚ ਅਦਾਕਾਰਾ ਕਾਫ਼ੀ ਹੌਟ ਲੱਗ ਰਹੀ ਹੈ। ਨੁਸਰਤ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਅਮਿਤਾਭ ਨੇ ਹਸਪਤਾਲ ’ਚ ਭਰਤੀ ਕਾਮੇਡੀਅਨ ਦੀ ਰਿਕਵਰੀ ਲਈ ਭੇਜਿਆ ਖ਼ਾਸ ਸੰਦੇਸ਼, ਕਿਹਾ- ‘ਰਾਜੂ ਉਠੋ...’

ਇਸ ਦੇ ਨਾਲ ਅਦਾਕਾਰਾ ਨੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਤਸਵੀਰਾਂ ’ਚ ਅਦਾਕਾਰਾ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਨੁਸਰਤ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਆਪਣੀ ਫ਼ਿਲਮ ‘ਜਨਹਿਤ ਮੈਂ ਜਰੀ’ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ’ਚ ਰਹੀ ਹੈ। ਫ਼ਿਲਮ ’ਚ ਅਦਾਕਾਰਾ ਦੀ ਅਦਾਕਾਰੀ ਕਾਫ਼ੀ ਪਸੰਦ ਕੀਤੀ ਗਈ।

ਇਹ ਵੀ ਪੜ੍ਹੋ : ਦੀਪੇਸ਼ ਭਾਨ ਦੀ ਮੌਤ ਤੋਂ ਬਾਅਦ ਪਰਿਵਾਰ ’ਤੇ 50 ਲੱਖ ਦਾ ਕਰਜ਼ਾ, ਮਦਦ ਲਈ ਅੱਗੇ ਆਈ ਅਦਾਕਾਰਾ ਸੌਮਿਆ ਟੰਡਨ

 ਇਸ ਤੋਂ ਇਲਾਵਾ ਅਦਾਕਾਰਾ ਆਪਣੇ ਆਉਣ ਵਾਲੇ ਪ੍ਰੋਜੈਕਟ ’ਚ ਰੁੱਝੀ ਹੋਈ ਹੈ। 

Shivani Bassan

This news is Content Editor Shivani Bassan