ਹੁਣ ਅਦਾਕਾਰਾ ਰਾਣੀ ਮੁਖਰਜੀ ਦੀ ਫ਼ਿਲਮ ‘ਬੰਟੀ ਔਰ ਬਬਲੀ-2’ ਦੀ ਵੀ ਟਲੀ ਰਿਲੀਜ਼ਿੰਗ ਡੇਟ

03/25/2021 1:09:58 PM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ ਅਲੀ ਖ਼ਾਨ ਅਤੇ ਅਦਾਕਾਰਾ ਰਾਣੀ ਮੁਖਰਜੀ ਦੀ ਫ਼ਿਲਮ ‘ਬੰਟੀ ਔਰ ਬਬਲੀ 2’ ਰਿਲੀਜ਼ਿੰਗ ਡੇਟ ਅੱਗੇ ਵਧਾ ਦਿੱਤੀ ਗਈ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਇਹ ਫ਼ਿਲਮ 23 ਅਪ੍ਰੈਲ 2021 ਨੂੰ ਰਿਲੀਜ਼ ਹੋਣ ਵਾਲੀ ਸੀ। ਹੁਣ ਮੇਕਅਰਸ ਨੇ ਦੱਸਿਆ ਕਿ ਇਹ ਫ਼ਿਲਮ ਇਸ ਤਾਰੀਕ ’ਤੇ ਰਿਲੀਜ਼ ਨਹੀਂ ਹੋਵੇਗੀ। ਯਸ਼ਰਾਜ ਫ਼ਿਲਮਜ਼ ਦੀ ਨਵੀਂ ਤਾਰੀਕ ਦਾ ਐਲਾਨ ਬਾਅਦ ’ਚ ਕਰੇਗਾ।


ਇਸ ਫ਼ਿਲਮ ’ਚ ਅਦਾਕਾਰ ਸੈਫ ਅਲੀ ਖ਼ਾਨ ਅਤੇ ਰਾਣੀ ਮੁਖਰਜੀ ਦੇ ਨਾਲ ਸਿਧਾਂਤ ਚਤੁਰਵੇਦੀ ਅਤੇ ਸ਼ਰਵਰੀ ਵਾਘ ਵੀ ਹਨ। ਇਸ ਫ਼ਿਲਮ ਦੀ ਸ਼ੂਟਿੰਗ ਪਿਛਲੇ ਸਾਲ ਮਾਰਚ ’ਚ ਹੀ ਪੂਰੀ ਹੋ ਚੁੱਕੀ ਹੈ। ਲਾਕਡਾਊਨ ਦੇ ਚੱਲਦੇ ਇਹ ਫ਼ਿਲਮ ਰਿਲੀਜ਼ ਨਹੀਂ ਹੋ ਪਾਈ ਸੀ। ਇਹ ਫ਼ਿਲਮ ਪਿਛਲੇ ਸਾਲ 26 ਜੂਨ 2020 ਨੂੰ ਰਿਲੀਜ਼ ਹੋਣੀ ਸੀ ਪਰ ਨਹੀਂ ਹੋ ਪਾਈ। ਹੁਣ ਪ੍ਰਸ਼ੰਸਕਾਂ ਨੂੰ ਇਹ ਫ਼ਿਲਮ ਦੇਖਣ ਲਈ ਹੋਰ ਉਡੀਕ ਕਰਨੀ ਪਵੇਗੀ।
ਯਸ਼ਰਾਜ ਫ਼ਿਲਮਜ਼ ਨੇ ਪਿਛਲੇ ਸਾਲ ਇਕ ਪੋਸਟ ਰਾਹੀਂ ਦੱਸਿਆ ਸੀ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਬੰਧਤ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਇਸ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 2005 ’ਚ ‘ਬੰਟੀ ਔਰ ਬਬਲੀ’ ਰਿਲੀਜ਼ ਹੋਈ ਸੀ ਜਿਸ ’ਚ ਮੁੱਖ ਕਿਰਦਾਰ ’ਚ ਅਦਾਕਾਰ ਅਭਿਸ਼ੇਕ ਬੱਚਨ ਅਤੇ ਅਦਾਕਾਰਾ ਰਾਣੀ ਮੁਖਰਜੀ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਬੇਸ਼ੁਮਾਰ ਪਿਆਰ ਮਿਲਿਆ ਸੀ ਨਾਲ ਹੀ ਫ਼ਿਲਮ ਨੇ ਬਾਕਸ ਆਫਿਸ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਹ ਫ਼ਿਲਮ ਸੁਪਰਹਿੱਟ ਸਾਬਤ ਹੋਈ ਸੀ। 


ਹੁਣ ਇਸ ਫ਼ਿਲਮ ਦੇ ਦੂਜੇ ਪਾਰਟ ਦੀ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ। ਉੱਧਰ ਕਰੀਬ 11 ਸਾਲ ਬਾਅਦ ਵੱਡੇ ਪਰਦੇ ’ਤੇ ਸੈਫ ਅਲੀ ਖ਼ਾਨ ਅਤੇ ਅਦਾਕਾਰਾ ਰਾਣੀ ਮੁਖਰਜੀ ਦੀ ਜੋੜੀ ਦਿਖਾਈ ਦੇਣ ਵਾਲੀ ਹੈ। ਇਨ੍ਹਾਂ ਦੀ ਆਖ਼ਿਰੀ ਫ਼ਿਲਮ ਸਾਲ 2008 ’ਚ ਰਿਲੀਜ਼ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਲਾਕਡਾਊਨ ਖਤਮ ਹੋਣ ਤੋਂ ਬਾਅਦ ਮੇਕਅਰਸ ਹੁਣ ਫ਼ਿਲਮਾਂ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰਨ  ਹੀ ਲੱਗੇ ਸਨ ਪਰ ਪਿਛਲੇ ਕੁਝ ਦਿਨਾਂ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਅਜਿਹੇ ’ਚ ਹੁਣ ਰਿਲੀਜ਼ਿੰਗ ਡੇਟ ਫਿਰ ਤੋਂ ਅੱਗੇ ਵਧਾਈ ਜਾਣ ਲੱਗੀ ਹੈ ਇਸ ਤੋਂ ਪਹਿਲਾਂ ਰਾਣਾ ਡੱਗੂਬਾਤੀ ਦੀ ਫ਼ਿਲਮ ‘ਹਾਥੀ ਮੇਰੇ ਸਾਥੀ’ ਦੀ ਰਿਲੀਜ਼ਿੰਗ ਡੇਟ ਵੀ ਅੱਗੇ ਹੋ ਚੁੱਕੀ ਹੈ।  

Aarti dhillon

This news is Content Editor Aarti dhillon