ਨੋਰਾ ਫਤੇਹੀ ਨੇ ਦੱਸੀ ਇੰਸਟਾਗ੍ਰਾਮ ਅਕਾਊਂਟ ਡਿਲੀਟ ਹੋਣ ਦੀ ਵਜ੍ਹਾ, ਕਿਹਾ– ‘ਕਿਸੇ ਨੇ ਮੇਰਾ...’

02/05/2022 1:49:46 PM

ਮੁੰਬਈ (ਬਿਊਰੋ)– ਬੀਤੇ ਦਿਨੀਂ ਨੋਰਾ ਫਤੇਹੀ ਦੇ ਪ੍ਰਸ਼ੰਸਕ ਉਦੋਂ ਹੈਰਾਨ ਹੋ ਗਏ, ਜਦੋਂ ਉਨ੍ਹਾਂ ਨੂੰ ਉਸ ਦਾ ਇੰਸਟਾਗ੍ਰਾਮ ਅਕਾਊਂਟ ਿਦਸਣਾ ਬੰਦ ਹੋ ਗਿਆ। ਇਸ ਦੀ ਚਰਚਾ ਨੋਰਾ ਦੇ ਪ੍ਰਸ਼ੰਸਕਾਂ ’ਚ ਤੇਜ਼ੀ ਨਾਲ ਹੋਣ ਲੱਗੀ।

ਇਹ ਖ਼ਬਰ ਵੀ ਪੜ੍ਹੋ : ਯੂਟਿਊਬ ਨੇ ਸ਼ੈਰੀ ਮਾਨ ਦਾ ਚੈਨਲ ਕੀਤਾ ਬੰਦ, ਟਵੀਟ ਕਰਕੇ ਕੱਢੀ ਭੜਾਸ

ਕਿਸੇ ਨੇ ਕਿਹਾ ਕਿ ਨੋਰਾ ਫਤੇਹੀ ਨੇ ਆਪਣਾ ਅਕਾਊਂਟ ਖ਼ੁਦ ਡਿਲੀਟ ਕੀਤਾ ਹੈ ਕਿਉਂਕਿ ਉਹ ਕੁਝ ਸਮਾਂ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣਾ ਚਾਹੁੰਦੀ ਹੈ, ਉਥੇ ਕਿਸੇ ਨੇ ਕਿਹਾ ਕਿ ਉਸ ਦੇ ਅਕਾਊਂਟ ਨੂੰ ਕਿਸੇ ਨੇ ਜਾਣਬੁਝ ਕੇ ਡਿਲੀਟ ਕੀਤਾ ਹੈ।

ਇੰਸਟਾਗ੍ਰਾਮ ਅਕਾਊਂਟ ਨੂੰ ਲੈ ਕੇ ਹੁਣ ਨੋਰਾ ਫਤੇਹੀ ਨੇ ਖ਼ੁਦ ਸੱਚਾਈ ਦੱਸੀ ਹੈ। ਨੋਰਾ ਦਾ ਇੰਸਟਾਗ੍ਰਾਮ ਅਕਾਊਂਟ ਸ਼ਾਮ ਨੂੰ ਦਿਸਣਾ ਸ਼ੁਰੂ ਹੋ ਗਿਆ ਸੀ। ਨੋਰਾ ਨੇ ਇੰਸਟਾਗ੍ਰਾਮ ’ਤੇ ਵਾਪਸ ਆਉਂਦਿਆਂ ਹੀ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ।

ਇਸ ਸਟੋਰੀ ’ਚ ਨੋਰਾ ਨੇ ਲਿਖਿਆ, ‘ਮੁਆਫ਼ੀ ਚਾਹੁੰਦੀ ਹਾਂ। ਕਿਸੇ ਨੇ ਮੇਰਾ ਇੰਸਟਾਗ੍ਰਾਮ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕੀਤੀ। ਸਵੇਰ ਤੋਂ ਹੀ ਕੋਈ ਮੇਰੇ ਅਕਾਊਂਟ ਨੂੰ ਹੈਕ ਕਰਨਾ ਚਾਹੁੰਦਾ ਸੀ। ਮੈਂ ਇੰਸਟਾਗ੍ਰਾਮ ਟੀਮ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੇਰੀ ਮਦਦ ਕੀਤੀ ਤੇ ਇਸ ਨੂੰ ਜਲਦ ਹੱਲ ਕੀਤਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh