ਨੋਰਾ ਫਤੇਹੀ ਤੇ ਗੁਰੂ ਰੰਧਾਵਾ ਦਾ ਗੀਤ 'ਨਾਚ ਮੇਰੀ ਰਾਣੀ' ਯੂਟਿਊਬ 'ਤੇ ਹੋਇਆ ਸੁਪਰਹਿੱਟ

12/09/2020 5:53:49 PM

ਮੁੰਬਈ (ਬਿਊਰੋ) : ਨੋਰਾ ਫਤੇਹੀ ਦਾ ਡਾਂਸ ਅਕਸਰ ਉਸ ਦੇ ਗੀਤੇ ਨੂੰ ਉੱਚ ਪੱਧਰਾਂ 'ਤੇ ਲੈ ਜਾਂਦਾ ਹੈ। ਇਸੇ ਲਈ ਉਸ ਨੂੰ ਬਾਲੀਵੁੱਡ 'ਚ 'ਦਿਲਬਰ ਗਰਲ' ਦੀ 'ਡਾਂਸ ਕੁਈਨ' ਵੀ ਕਿਹਾ ਜਾਂਦਾ ਹੈ। ਹਾਲ ਹੀ 'ਚ ਨੋਰਾ ਫਤੇਹੀ ਨੇ ਪੰਜਾਬੀ ਗਾਇਕ ਗੁਰੂ ਰੰਧਾਵਾ ਨਾਲ 'ਨਾਚ ਮੇਰੀ ਰਾਣੀ' ਗਾਇਆ ਸੀ। ਇਸ ਗੀਤ 'ਚ ਨੋਰਾ ਫਤੇਹੀ ਨੇ ਆਪਣੇ ਅੰਦਾਜ਼ ਅਤੇ ਜ਼ਬਰਦਸਤ ਡਾਂਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ, ਜਦੋਂਕਿ ਗੁਰੂ ਰੰਧਾਵਾ ਦੀ ਆਵਾਜ਼ ਪ੍ਰਸ਼ੰਸਕਾਂ ਦੇ ਦਿਲਾਂ 'ਚ ਉੱਤਰ ਗਈ।


ਇਹ ਗੀਤ ਯੂਟਿਉਬ 'ਤੇ 200 ਮਿਲੀਅਨ ਵਿਯੂਜ਼ ਨੂੰ ਪਾਰ ਕਰ ਗਿਆ ਹੈ। ਨੋਰਾ ਫਤੇਹੀ ਅਤੇ ਗੁਰੂ ਰੰਧਾਵਾ ਦੇ 'ਨੱਚ ਮੇਰੀ ਰਾਣੀ' ਦੇ ਗੀਤਕਾਰ ਤਨਿਸ਼ਕ ਬਾਗੀ ਨੂੰ ਗੁਰੂ ਰੰਧਾਵਾ ਅਤੇ ਨਿਕਿਤਾ ਗਾਂਧੀ ਨੇ ਲਿਖਿਆ ਹੈ। ਇਹ ਗੀਤ ਟੀ-ਸੀਰੀਜ਼ ਦੇ ਯੂਟਿਉਬ ਚੈਨਲ 'ਤੇ ਜਾਰੀ ਕੀਤਾ ਗਿਆ ਹੈ। ਨੋਰਾ ਫਤੇਹੀ ਨੇ ਬਾਲੀਵੁੱਡ ਦੀਆਂ ਕਈ ਵੱਡੀਆਂ ਫ਼ਿਲਮਾਂ 'ਚ ਬਤੌਰ ਡਾਂਸਰ ਖ਼ਾਸ ਗੀਤ ਦਿੱਤੇ ਹਨ। ਨੋਰਾ ਫਤੇਹੀ ਬਾਲੀਵੁੱਡ ਫ਼ਿਲਮ 'ਭੁਜ: ਦਿ ਪ੍ਰਾਈਡ ਆਫ ਇੰਡੀਆ' 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਨੋਰਾ ਫਤੇਹੀ ਇਕ ਸਹਿਯੋਗੀ ਭੂਮਿਕਾ 'ਚ ਨਜ਼ਰ ਆਵੇਗੀ। 

sunita

This news is Content Editor sunita