ਨੋਰਾ ਫਤੇਹੀ ਦੇ ਕਰੀਬੀ ਦੋਸਤ ਨੂੰ ਈ. ਡੀ. ਦਾ ਸੰਮਨ, 200 ਕਰੋੜ ਦੀ ਠੱਗੀ ’ਚ ਕੱਸਿਆ ਸ਼ਿਕੰਜਾ

01/15/2022 5:03:54 PM

ਮੁੰਬਈ (ਬਿਊਰੋ)– ਸੁਕੇਸ਼ ਚੰਦਰਸ਼ੇਖਰ ਦੇ 200 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ’ਚ ਨੋਰਾ ਫਤੇਹੀ ਤੇ ਜੈਕਲੀਨ ਫਰਨਾਂਡੀਜ਼ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਈ. ਡੀ. ਹੁਣ ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ’ਤੇ ਵੀ ਸ਼ਿਕੰਜਾ ਕੱਸ ਰਹੀ ਹੈ। ਈ. ਡੀ. ਨੇ ਨੋਰਾ ਦੇ ਕਰੀਬੀ ਮਹਿਬੂਬ ਉਰਫ ਬੌਬੀ ਖ਼ਾਨ ਨੂੰ ਪੁੱਛਗਿੱਛ ਲਈ ਦਿੱਲੀ ਤਲਬ ਕੀਤਾ ਹੈ।

ਨੋਰਾ ਨੇ ਠੱਗ ਸੁਕੇਸ਼ ਚੰਦਰਸ਼ੇਖਰ ਤੋਂ ਬੌਬੀ ਖ਼ਾਨ ਦੇ ਨਾਂ ’ਤੇ ਇਕ ਮਹਿੰਗੀ ਕਾਰ ਤੋਹਫ਼ੇ ਵਜੋਂ ਲਈ ਸੀ। ਈ. ਡੀ. ਨੇ ਬੌਬੀ ਨੂੰ 11 ਜਨਵਰੀ ਨੂੰ ਤਲਬ ਕੀਤਾ ਸੀ। ਕਰੀਬ 11 ਵਜੇ ਬੌਬੀ ਈ. ਡੀ. ਅਧਿਕਾਰੀ ਰਾਹੁਲ ਵਰਮਾ ਦੇ ਸਾਹਮਣੇ ਪੇਸ਼ ਹੋਇਆ। ਉਦੋਂ ਤੋਂ ਹੀ ਅਧਿਕਾਰੀ ਪੁੱਛਗਿੱਛ ਕਰ ਰਹੇ ਹਨ। ਨੋਰਾ ਨੇ ਸੁਕੇਸ਼ ਤੋਂ ਬੌਬੀ ਦੇ ਨਾਂ ’ਤੇ ਜੋ ਕਾਰ ਲਈ ਸੀ, ਉਹ ਬਾਅਦ ’ਚ ਬੌਬੀ ਨੇ ਸਸਤੇ ਭਾਅ ’ਤੇ ਵੇਚ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਸੂਤਰਾਂ ਦੀ ਮੰਨੀਏ ਤਾਂ ਇਹ ਮਾਮਲਾ 200 ਕਰੋੜ ਰੁਪਏ ਦੀ ਧੋਖਾਧੜੀ ਦਾ ਹੀ ਨਹੀਂ, ਸਗੋਂ ਇਸ ਤੋਂ ਵੀ ਵੱਧ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਜਿਸ ਤਰੀਕੇ ਨਾਲ ਚੱਲ ਰਹੀ ਹੈ, ਇਸ ’ਚ ਜਾਂਚ ਏਜੰਸੀਆਂ ’ਤੇ ਵੀ ਸਵਾਲ ਚੁੱਕੇ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪੂਰੇ ਮਾਮਲੇ ਤੋਂ ਪਰਦਾ ਕਦੋਂ ਹੱਟਦਾ ਹੈ।

ਸੁਕੇਸ਼ ਨੇ ਰੈਨਬੈਕਸੀ ਦੇ ਸਾਬਕਾ ਸੰਸਥਾਪਕ ਨੂੰ ਜੇਲ੍ਹ ਤੋਂ ਬਾਹਰ ਕਰਵਾਉਣ ਦੇ ਬਹਾਨੇ ਉਸ ਦੇ ਪਰਿਵਾਰ ਤੋਂ 200 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਕਿਹਾ ਜਾ ਰਿਹਾ ਹੈ ਕਿ ਉਹ ਇਹ ਪੈਸਾ ਫ਼ਿਲਮੀ ਕਲਾਕਾਰਾਂ ’ਤੇ ਖਰਚ ਕਰ ਰਿਹਾ ਸੀ। ਸੁਕੇਸ਼ ਨੇ ਜੇਲ੍ਹ ਤੋਂ ਹੀ ਕਈ ਅਦਾਕਾਰਾ ਨਾਲ ਫੋਨ ’ਤੇ ਸੰਪਰਕ ਕੀਤਾ ਤੇ ਆਪਣੇ ਆਪ ਨੂੰ ਬਹੁਤ ਵੱਡਾ ਆਦਮੀ ਦੱਸ ਕੇ ਉਨ੍ਹਾਂ ਨੂੰ ਆਪਣੇ ਜਾਲ ’ਚ ਫਸਾ ਲਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh