'45 ਸਾਲ ਦੇ ਸਾਥੀ ਨੂੰ ਖੋਹਣਾ ਦਰਦਨਾਕ' ਪਤੀ ਰਿਸ਼ੀ ਕਪੂਰ ਦੇ ਨਾਂ ਨੀਤੂ ਦੀ ਭਾਵੁਕ ਪੋਸਟ

04/30/2022 2:30:21 PM

ਮੁੰਬਈ- ਆਪਣੇ ਜੀਵਨਸਾਥੀ ਨੂੰ ਖੋਹਣਾ ਸਭ ਤੋਂ ਦਰਦਨਾਕ ਅਨੁਭਵਾਂ 'ਚੋਂ ਇਕ ਹੈ ਜੋ ਕੋਈ ਵਿਅਕਤੀ ਅਨੁਭਵ ਕਰ ਸਕਦਾ ਹੈ। ਆਪਣੇ ਜੀਵਨਸਾਥੀ ਨੂੰ ਖੋਹਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਜਿਵੇਂ ਦੁਨੀਆ ਹੀ ਖਤਮ ਹੋ ਗਈ ਹੈ। ਅਜਿਹੇ ਹੀ ਦੁੱਖ 'ਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਤੂ ਕਪੂਰ ਲੰਘ ਰਹੀ ਹੈ। 30 ਅਪ੍ਰੈਲ 2020 'ਚ ਪਤੀ ਅਤੇ ਅਦਾਕਾਰ ਰਿਸ਼ੀ ਕਪੂਰ ਦੇ ਜਾਣ ਤੋਂ ਬਾਅਦ ਨੀਤੂ ਕਪੂਰ ਬੁਰੀ ਤਰ੍ਹਾਂ ਨਾਲ ਟੁੱਟ ਗਈ। 


ਭਾਵੇਂ ਹੀ ਅੱਜ ਨੀਤੂ ਕਪੂਰ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਰਹੀ ਹੈ ਪਰ ਉਹ ਹਰ ਪਲ ਰਿਸ਼ੀ ਜੀ ਨੂੰ ਜੋ ਯਾਦ ਕਰਦੀ ਰਹਿੰਦੀ ਹੈ। ਨੀਤੂ ਕਪੂਰ ਹਮੇਸ਼ਾ ਪਤੀ ਦੇ ਨਾਂ ਪੋਸਟ ਸਾਂਝੀ ਕਰਦੀ ਰਹਿੰਦੀ ਹੈ। ਉਧਰ ਅੱਜ ਦੇ ਦਿਨ ਇਕ ਵਾਰ ਫਿਰ ਨੀਤੂ ਕਪੂਰ ਪਤੀ ਰਿਸ਼ੀ ਕਪੂਰ ਦੀਆਂ ਯਾਦਾਂ 'ਚ ਖੋਹ ਗਈ ਹੈ। ਦਰਅਸਲ ਅੱਜ (30 ਅਪ੍ਰੈਲ 2022) ਰਿਸ਼ੀ ਕਪੂਰ ਦੀ ਦੂਜੀ ਬਰਸੀ ਹੈ। 


ਇਕ ਵਾਰ ਨੀਤੂ ਜੀ ਦੀਆਂ ਅੱਖਾਂ ਦੇ ਸਾਹਮਣੇ ਪਤੀ ਰਿਸ਼ੀ ਨਾਲ ਬਿਤਾਏ ਪਲ ਆ ਗਏ ਹਨ ਜੋ ਹੰਝੂ ਬਣ ਵਹਿ ਗਏ ਹਨ। ਉਨ੍ਹਾਂ ਨੇ ਪਤੀ ਦੀ ਦੂਜੀ ਬਰਸੀ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਰਿਸ਼ੀ ਜੀ ਦੇ ਨਾਂ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਨੀਤੂ ਨੇ ਲਿਖਿਆ ਹੈ-' ਅੱਜ ਦੋ ਸਾਲ ਹੋ ਗਏ ਹਨ, ਜਦੋਂ ਰਿਸ਼ੀ ਜੀ ਸਾਨੂੰ ਛੱਡ ਕੇ ਚਲੇ ਗਏ...45 ਸਾਲ ਦੇ ਸਾਥੀ ਨੂੰ ਖੋਹਣਾ ਮੁਸ਼ਕਿਲ ਅਤੇ ਦਰਦਨਾਕ ਸੀ, ਉਸ ਸਮੇਂ ਮੇਰੇ ਦਿਲ ਨੂੰ ਠੀਕ ਕਰਨ ਦਾ ਇਕਮਾਤਰ ਤਰੀਕਾ ਖੁਦ ਨੂੰ ਮਾਨਸਿਕ ਰੂਪ ਨਾਲ ਬਿੱਜੀ ਰੱਖਣਾ ਸੀ...ਫਿਲਮ ਅਤੇ ਟੀ.ਵੀ. ਨੇ ਮੈਨੂੰ ਇਸ ਨੂੰ ਹਾਸਲ ਕਰਨ 'ਚ ਮਦਦ ਕੀਤੀ। ਰਿਸ਼ੀ ਜੀ ਹਮੇਸ਼ਾ ਯਾਦ ਕੀਤੇ ਜਾਣਗੇ ਅਤੇ ਸਭ ਦੇ ਦਿਲਾਂ 'ਚ ਹਮੇਸ਼ਾ ਰਹਿਣਗੇ'।


ਨੀਤੂ ਕਪੂਰ ਨੇ ਜੋ ਵੀਡੀਓ ਸਾਂਝੀ ਕੀਤੀ ਹੈ ਉਹ 'ਡਾਂਸ ਦੀਵਾਨੇ ਜੂਨੀਅਰਸ' ਦੇ ਸੈੱਟ ਦੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ੋਅ 'ਚ ਕੰਟੈਸਟੈਂਟ ਬਾਨੀ ਦੀ ਦਾਦੀ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਪਤੀ ਰਿਸ਼ੀ ਕਪੂਰ ਨੂੰ 1974 'ਚ ਮਿਲੀ ਸੀ। ਉਨ੍ਹਾਂ ਨੇ ਰਾਜ ਕਪੂਰ ਅਤੇ ਰਿਸ਼ੀ ਕਪੂਰ ਦੇ ਨਾਲ ਆਪਣੇ ਪਤੀ ਦੀ ਇਕ ਤਸਵੀਰ ਵੀ ਦਿਖਾਈ ਅਤੇ ਨੀਤੂ ਦੇ ਲਈ 'ਲੰਬੀ ਜੁਦਾਈ' ਦਾ ਗਾਣਾ ਵੀ ਗਾਇਆ। ਸਵ. ਰਿਸ਼ੀ ਕਪੂਰ ਦੀਆਂ ਗੱਲਾਂ ਕਰਦੇ ਹੋਏ ਨੀਤੂ ਕਪੂਰ ਦੀਆਂ ਅੱਖਾਂ ਵੀ ਭਰ ਆਈਆਂ ਅਤੇ ਉਹ ਸਟੇਜ਼ 'ਤੇ ਹੀ ਰੌਣ ਲੱਗੀ।

 
 
 
 
View this post on Instagram
 
 
 
 
 
 
 
 
 
 
 

A post shared by neetu Kapoor. Fightingfyt (@neetu54)


ਉਨ੍ਹਾਂ ਨੇ ਕਿਹਾ-'ਸਾਡਾ ਕੁਝ ਤਾਂ ਕਨੈਕਸ਼ਨ ਹੋਵੇਗਾ। ਅਜੇ ਦੋ ਸਾਲ ਹੋਣ ਵਾਲੇ ਹਨ ਅਤੇ ਮੈਂ ਤੁਹਾਨੂੰ ਮਿਲੀ ਹਾਂ। ਮੈਂ ਰੋਜ਼ ਕਿਸੇ ਨਾ ਕਿਸੇ ਨੂੰ ਮਿਲਦੀ ਹਾਂ ਅਤੇ ਰੋਜ਼ ਕੋਈ ਨਾ ਕੋਈ ਮੈਨੂੰ ਉਨ੍ਹਾਂ ਦੀ ਯਾਦ ਦਿਵਾ ਦਿੰਦਾ ਹੈ। ਸਭ ਦੀ ਇਕ ਕਹਾਣੀ ਹੈ ਉਨ੍ਹਾਂ ਦੇ ਨਾਲ। ਸਭ ਉਨ੍ਹਾਂ ਨੂੰ ਇੰਨੀ ਖੁਸ਼ੀ ਨਾਲ ਯਾਦ ਕਰਦੇ ਹਨ।


ਦੱਸ ਦੇਈਏ ਕਿ ਰਿਸ਼ੀ ਕਪੂਰ ਨੇ 67 ਸਾਲ ਦੀ ਉਮਰ 'ਚ 30 ਅਪ੍ਰੈਲ ਨੂੰ ਲਿਊਕੇਮੀਆ ਨਾਲ ਦੋ ਸਾਲ ਦੀ ਲੰਬੀ ਲੜਾਈ ਤੋਂ ਬਾਅਦ ਫਿਲਮੀਂ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਸੀ। ਰਿਸ਼ੀ ਕਪੂਰ ਲਗਭਗ ਇਕ ਸਾਲ ਤੱਕ ਅਮਰੀਕਾ 'ਚ ਇਲਾਜ ਤੋਂ ਬਾਅਦ ਸਤੰਬਰ 2019 'ਚ ਭਾਰਤ ਪਰਤੇ ਸਨ। ਉਨ੍ਹਾਂ ਨੇ ਆਖਿਰੀ ਵਾਰ ਫਿਲਮ '102 ਨੋਟ ਆਊਟ' 'ਚ ਦੇਖਿਆ ਗਿਆ ਸੀ। ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਫਿਲਮ 'ਸ਼ਰਮਾ ਜੀ ਨਮਕੀਨ' ਰਿਲੀਜ਼ ਹੋਈ ਜਿਸ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ।

Aarti dhillon

This news is Content Editor Aarti dhillon