ਕਿਸਾਨਾਂ ਦੇ ਹੱਕ ’ਚ ਆਈ ਉਰਵਸ਼ੀ ਰੌਤੇਲਾ, ਕਿਹਾ- ਆਪਣੇ ਅਧਿਕਾਰਾਂ ਲਈ ਲੜ ਰਹੇ ਹਨ ਕਿਸਾਨ

02/09/2021 2:51:08 PM

ਸ਼ਿਮਲਾ: ਹਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਸਿਤਾਰਿਆਂ ਤੋਂ ਲੈ ਕੇ ਹਰ ਕੋਈ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ। ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਕੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕਿਸਾਨ ਦੇਸ਼ ਦੀ ਰੀੜ ਹੈ ਅਤੇ ਉਹ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ। ਸ਼ਿਮਲਾ ਦੀ ਯਾਤਰਾ ਦੌਰਾਨ 26 ਸਾਲਾਂ ਅਦਾਕਾਰਾ ਨੇ ਇਹ ਗੱਲ ਕਹੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ । ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਮਲੇ ’ਚ ਰਹਿਣਾ ਬੇਹੱਦ ਚੰਗਾ ਲੱਗਦਾ ਹੈ ਅਤੇ ਉਹ ਦੁਬਾਰਾ ਫਿਰ ਇਥੇ ਆਵੇਗੀ। ਉਨ੍ਹਾਂ ਕਿਹਾ ਕਿ ਸ਼ਿਮਲੇ ਦੇ ਲੋਕ ਬਹੁਤ ਚੰਗੇ ਹਨ ਅਤੇ ਇਥੇ ਦਾ ਖਾਣਾ ਵੀ ਲਾਜਵਾਬ ਹੈ।


ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਇਨÄ ਦਿਨÄ ਪਹਾੜਾਂ ਦੀਆਂ ਹਸੀਨ ਵਾਦੀਆਂ ਦਾ ਦੀਦਾਰ ਕਰਨ ਲਈ ਸ਼ਿਮਲਾ ਗਈ ਹੋਈ ਹੈ। ਉਰਵਸ਼ੀ ਕੁਫਰੀ, ਨਾਰਕੰਡਾ ’ਚ ਬਰਫ਼ਬਾਰੀ ਦਾ ਆਨੰਦ ਲੈਣ ਤੋਂ ਬਾਅਦ ਸ਼ਿਮਲਾ ਦੇ ਮਾਲ ਰੋਡ ਅਤੇ ਰਿਜ ਪਹੁੰਚੀ। ਉਰਵਸ਼ੀ ਇਸ ਤੋਂ ਪਹਿਲਾਂ ‘ਸਨਮ ਰੇ’ ਫ਼ਿਲਮ ਦੀ ਸ਼ੂਟਿੰਗ ਲਈ ਸ਼ਿਮਲਾ ਅਤੇ ਕਲਪਾ ਆ ਚੁੱਕੀ ਹੈ। ਉਰਵਸ਼ੀ ਰੌਤੇਲਾ ਨੇ ਦੱਸਿਆ ਕਿ ਉਨ੍ਹਾਂ ਦਾ ਨਾਤਾ ਹਿਮਾਲਿਆ ਨਾਲ ਬਚਪਨ ਤੋਂ ਹੀ ਰਿਹਾ ਹੈ। ਉਹ ਸ਼ਿਮਲਾ ਆਪਣੇ ਪਰਿਵਾਰ ਨਾਲ ਘੁੰਮਣ ਆਈ ਹੈ।

ਉਨ੍ਹਾਂ ਕਿਹਾ ਕਿ ਉਹ ਤਾਂ ਸਿਰਫ਼ ਹਿਮਾਚਲ ਆਉਣ ਦਾ ਮੌਕਾ ਲੱਭਦੀ ਹੈ। ਉਰਵਸ਼ੀ ਨੇ ਦੱਸਿਆ ਕਿ ਕੋਰੋਨਾ ਦਾ ਬਾਲੀਵੁੱਡ ’ਤੇ ਵੀ ਕਾਫ਼ੀ ਅਸਰ ਹੋਇਆ ਹੈ ਪਰ ਹੁਣ ਹੌਲੀ-ਹੌਲੀ ਸਭ ਆਮ ਹੁੰਦਾ ਜਾ ਰਿਹਾ ਹੈ। 


                         

Aarti dhillon

This news is Content Editor Aarti dhillon