252 ਕਰੋੜ ਦਾ ਕਰਜ਼ਈ ਸੀ ''OMG 2'' ਦਾ ਆਰਟ ਡਾਇਰੈਕਟਰ, ਅਦਾਲਤ ਨੇ ਇਸ ਪਟੀਸ਼ਨ ਨੂੰ ਦਿੱਤੀ ਸੀ ਮਨਜ਼ੂਰੀ

08/03/2023 3:22:31 PM

ਮੁੰਬਈ (ਬਿਊਰੋ) - ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੇ ਮੁੰਬਈ ਤੋਂ 80 ਕਿਲੋਮੀਟਰ ਦੂਰ ਕਰਜਾਤ ਸਥਿਤ ਆਪਣੇ ਸਟੂਡੀਓ 'ਚ ਬੁੱਧਵਾਰ ਨੂੰ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਦੇਸਾਈ ਨੇ ਸਿਲਿੰਗ ਫੈਨ ਨਾਲ ਫਾਹ ਲਗਾਕੇ ਖੁਦਕੁਸ਼ੀ ਕੀਤੀ। ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਸੁਸਾਈਡ ਨੋਟ ਨਹੀਂ ਮਿਲਿਆ ਹੈ ਪਰ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਦੇਸਾਈ ਪਿਛਲੇ ਕੁਝ ਮਹੀਨਿਆਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸਨ।

ਦੱਸ ਦਈਏ ਕਿ ਨਿਤਿਨ ਦੇਸਾਈ ਆਪਣੇ 252 ਕਰੋੜ ਰੁਪਏ ਦੇ ਕਰਜ਼ੇ ਦਾ ਭੁਗਤਾਨ ਕਰਨ ’ਚ ਖੁੰਝ ਗਏ ਸਨ ਅਤੇ ਪਿਛਲੇ ਹਫ਼ਤੇ ਹੀ ਇਕ ਅਦਾਲਤ ਨੇ ਉਨ੍ਹਾਂ ਵਿਰੁੱਧ ਦੀਵਾਲੀਆ ਪ੍ਰਕਿਰਿਆ ਸ਼ੁਰੂ ਕਰਨ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਸੀ। ਉਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ 'ਚ ‘ਹਮ ਦਿਲ ਦੇ ਚੁਕੇ ਸਨਮ’, ‘ਲਗਾਨ’, ‘ਦੇਵਦਾਸ’, ‘ਜੋਧਾ ਅਕਬਰ’ ਅਤੇ ‘ਪ੍ਰੇਮ ਰਤਨ ਧਨ ਪਾਇਓ’ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਯੂਟਿਊਬਰ ਐਲਵਿਸ਼ ਯਾਦਵ ਦੇ ਹੱਕ 'ਚ ਗੈਂਗਸਟਰ ਗੋਲਡੀ ਬਰਾੜ! ਸਲਮਾਨ ਖ਼ਾਨ ਨੂੰ ਮੁੜ ਦਿੱਤੀ ਜਾਨੋਂ ਮਾਰਨ ਦੀ ਧਮਕੀ

ਆਰਥਿਕ ਤੰਗੀ ਬਣੀ ਮੌਤ ਦਾ ਕਾਰਨ?
ਕਰਜਤ ਦੇ ਵਿਧਾਇਕ ਮਹੇਸ਼ ਬਾਲਦੀ ਨੇ ਨਿਤਿਨ ਦੇਸਾਈ ਦੀ ਮੌਤ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਤਿਨ ਦੇਸਾਈ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ- ਨਿਤਿਨ ਦੇਸਾਈ ਮੇਰੇ ਹਲਕੇ 'ਚ ਆਉਂਦੇ ਸਨ। ਉਹ ਲੰਬੇ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਹੇ ਸਨ। ਆਰਥਿਕ ਤੰਗੀ ਕਾਰਨ ਉਸ ਨੇ ਅੱਜ ਸਵੇਰੇ ਐੱਨ. ਡੀ. ਸਟੂਡੀਓ 'ਚ ਖੁਦਕੁਸ਼ੀ ਕਰ ਲਈ।

ਇਹ ਖ਼ਬਰ ਵੀ ਪੜ੍ਹੋ : 22 ਸਾਲਾਂ ਤੋਂ ਤਾਰਾ ਸਿੰਘ ਦੀ ‘ਗਦਰ’ ਦੇ ਨਾਂ ਹੈ ਇਹ ਰਿਕਾਰਡ, ਕੋਈ ਅਦਾਕਾਰ ਹੁਣ ਤਕ ਤੋੜ ਨਹੀਂ ਸਕਿਆ

ਇਨ੍ਹਾਂ ਬਲਾਕਬਸਟਰ ਫ਼ਿਲਮਾਂ ਦੇ ਸੈੱਟ ਕੀਤੇ ਸਨ ਤਿਆਰ 
ਨਿਤਿਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1989 'ਚ ਫ਼ਿਲਮ 'ਪਰਿੰਦਾ' ਨਾਲ ਇੱਕ ਕਲਾ ਨਿਰਦੇਸ਼ਕ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ ਦੇ ਸੈੱਟ ਤਿਆਰ ਕੀਤੇ ਸਨ। ਉਸ ਦੁਆਰਾ ਡਿਜ਼ਾਈਨ ਕੀਤੀਆਂ ਮਸ਼ਹੂਰ ਫ਼ਿਲਮਾਂ ਦੇ ਸੈੱਟਾਂ 'ਚ 'ਪਿਆਰ ਤੋ ਹੋਣਾ ਹੀ ਥਾ', 'ਹਮ ਦਿਲ ਦੇ ਚੁਕੇ ਸਨਮ', 'ਮਿਸ਼ਨ ਕਸ਼ਮੀਰ', 'ਰਾਜੂ ਚਾਚਾ', 'ਦੇਵਦਾਸ', 'ਲਗਾਨ', 'ਬਾਜੀਰਾਓ ਮਸਤਾਨੀ' ਅਤੇ 'ਜੋਧਾ ਅਕਬਰ' ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਅਰਮਾਨ ਮਲਿਕ ਦੇ ਪੁੱਤ ਜ਼ੈਦ ਦੀ ਵਿਗੜੀ ਸਿਹਤ, 2 ਘੰਟੇ ਚੱਲਿਆ ਆਪਰੇਸ਼ਨ, ਯੂਟਿਊਬਰ ਨੇ ਕਿਹਾ- ਬੇਟੇ ਲਈ ਕਰੋ ਅਰਦਾਸਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ


For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita