B''Day Spl : ਇਸ ਘਟਨਾ ਨੇ ਹਮੇਸ਼ਾ ਲਈ ਬਦਲ ਦਿੱਤੀ ਨਿਮਰਤ ਖਹਿਰਾ ਦੀ ਜ਼ਿੰਦਗੀ

08/08/2020 1:24:12 PM

ਜਲੰਧਰ (ਵੈੱਬ ਡੈਸਕ) — ਪੰਜਾਬੀ ਗਾਇਕੀ ਨੂੰ ਚਾਰ-ਚੰਨ ਲਾਉਣ ਵਾਲੀ ਨਿਮਰਤ ਖਹਿਰਾ ਨੇ ਸਾਫ-ਸੁਥਰੀ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ। ਨਿਮਰਤ ਖਹਿਰਾ ਦਾ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦੇ ਜਨਮਦਿਨ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ।

ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਹੈ। ਨਿਮਰਤ ਖਹਿਰਾ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਲੋਕ ਲਗਤਾਰ ਕੁਮੈਂਟ ਕਰਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਨਿਮਰਤ ਖਹਿਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਨਿਮਰਤ ਖਹਿਰਾ ਦਾ ਜਨਮ ਗੁਰਦਾਸਪੁਰ 'ਚ 1992 'ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਨਿਮਰਤਪਾਲ ਕੌਰ ਖਹਿਰਾ ਹੈ।

ਨਿਮਰਤ ਖਹਿਰਾ ਨੇ ਹੁਣ ਤੱਕ ਜੋ ਵੀ ਸਰੋਤਿਆਂ ਦੀ ਝੋਲੀ 'ਚ ਗੀਤ ਪਾਏ ਹਨ, ਉਨ੍ਹਾਂ 'ਚ ਉਸ ਨੇ ਸੱਭਿਆਚਾਰਕ ਗੀਤਾਂ ਦੀਆਂ ਲੜੀਆਂ ਨੂੰ ਪਰਾਓ ਕੇ ਪਾਇਆ ਹੈ। ਨਿਮਰਤ ਖਹਿਰਾ ਉਨ੍ਹਾਂ ਨਾਮੀ ਗਾਇਕਾਂ 'ਚ ਮਸ਼ਹੂਰ ਹੈ, ਜੋ ਸਾਫ-ਸੁਥਰੀ ਤੇ ਸੱਭਿਆਚਾਰਕ ਗਾਇਕੀ ਨਾਲ ਜਾਣੇ ਜਾਂਦੇ ਹਨ।

ਸਕੂਲ ਦੀ ਪੜ੍ਹਾਈ ਤੋਂ ਬਾਅਦ ਨਿਮਰਤ ਖਹਿਰਾ ਨੇ ਬੀ. ਏ. ਦੀ ਪੜ੍ਹਾਈ ਐੱਚ. ਐੱਮ. ਵੀ. ਕਾਲਜ ਤੋਂ ਪੂਰੀ ਕੀਤੀ। ਉਨ੍ਹਾਂ ਦਾ ਪਹਿਲਾ ਗੀਤ 'ਰੱਬ ਕਰਕੇ' ਨਿਸ਼ਾਂਤ ਭੁੱਲਰ ਨਾਲ ਆਇਆ ਸੀ। ਦੂਜਾ ਗੀਤ 'ਐੱਸ. ਪੀ. ਦੇ ਰੈਂਕ' ਵੀ ਹਿੱਟ ਗੀਤ ਸੀ, ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਬਕਾਇਦਾ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ।

ਸਾਲ 2012 'ਚ ਕਰਵਾਏ ਗਏ ਸ਼ੋਅ ਵਾਇਸ ਆਫ਼ ਪੰਜਾਬ 'ਚ ਭਾਗ ਲੈ ਕੇ ਵਾਇਸ ਆਫ਼ ਪੰਜਾਬ ਦਾ ਖ਼ਿਤਾਬ ਜਿੱਤਿਆ। ਇਸ ਤੋਂ ਬਾਅਦ ਹੀ ਉਨ੍ਹਾਂ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ ਸੀ। ਯੂਥ ਫੈਸਟੀਵਲਾਂ 'ਚ ਵੀ ਉਹ ਭਾਗ ਲੈਂਦੇ ਸਨ। ਉਨ੍ਹਾਂ ਨੂੰ ਗਾਇਕੀ ਤੋਂ ਇਲਾਵਾ ਜਿੰਮ ਅਤੇ ਪੜ੍ਹਨ, ਯੋਗਾ ਅਤੇ ਅਦਾਕਾਰੀ ਦਾ ਸ਼ੌਕ ਹੈ। ਕੌਰ ਬੀ ਅਤੇ ਦਿਲਜੀਤ ਦੋਸਾਂਝ, ਗੈਰੀ ਸੰਧੂ ਉਨ੍ਹਾਂ ਦੇ ਪਸੰਦੀਦਾ ਕਲਾਕਾਰ ਹਨ। ਪੀਲਾ ਰੰਗ ਉਨ੍ਹਾਂ ਨੂੰ ਬਹੁਤ ਪਸੰਦ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਨਿਮਰਤ ਖਹਿਰਾ ਦੀ ਜ਼ਿੰਦਗੀ 'ਚ ਬੇਹੱਦ ਬੁਰਾ ਪਲ ਕਿਹੜਾ ਸੀ।


ਦਰਅਸਲ ਨਿਮਰਤ ਖਹਿਰਾ ਨੇ ਸਕੂਲ 'ਚ ਜਦੋਂ ਉਹ ਅੱਠਵੀਂ ਜਾਂ ਸੱਤਵੀਂ ਜਮਾਤ 'ਚ ਪੜ੍ਹਦੇ ਸਨ ਤਾਂ ਸਕੂਲ 'ਚ ਕੋਈ ਪ੍ਰੋਗਰਾਮ ਹੋ ਰਿਹਾ ਸੀ ਅਤੇ ਉਹ ਵੀ ਪਰਫਾਰਮ ਕਰਨ ਲਈ ਗਏ ਪਰ ਜਿਉਂ ਹੀ ਉਨ੍ਹਾਂ ਨੇ ਮਾਈਕ ਫੜ੍ਹਿਆ ਤਾਂ ਕਿਸੇ ਨੇ ਉਨ੍ਹਾਂ ਤੋਂ ਮਾਈਕ ਖੋਹ ਲਿਆ ਅਤੇ ਇਸ ਕਾਰਨ ਉਨ੍ਹਾਂ ਦੇ ਬਾਲ ਮਨ 'ਤੇ ਡੂੰਘੀ ਸੱਟ ਲੱਗੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਫ਼ੈਸਲਾ ਕਰ ਲਿਆ ਸੀ ਕਿ ਉਹ ਗਾਇਕੀ ਦੇ ਖ਼ੇਤਰ 'ਚ ਹੀ ਕੁਝ ਕਰਕੇ ਵਿਖਾਉਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।

ਨਿਮਰਤ ਖਹਿਰਾ ਨੂੰ ਆਪਣੀ ਜ਼ਿੰਦਗੀ 'ਚ ਅਸਲੀ ਪਛਾਣ ਗੀਤ 'ਇਸ਼ਕ ਕਚਹਿਰੀ' ਰਾਹੀਂ ਮਿਲੀ ਸੀ। ਇਸ ਗੀਤ ਤੋਂ ਇਲਾਵਾ ਉਹ 'ਸੈਲਿਊਟ ਵੱਜਦੇ', 'ਰੌਹਬ ਰੱਖਦੀ', 'ਤਾਂ ਵੀ ਚੰਗਾ ਲੱਗਦਾ', 'ਅੱਖਰ', 'ਡੇ. ਜੇ. ਵਾਲਿਆ', 'ਲਕੀਰਾਂ', 'ਗਾਨੀ', 'ਵੇਖ ਨੱਚਦੀ', 'ਦੀਦਾਰ', 'ਰੂਲ ਬ੍ਰੇਕਰ' ਵਰਗੇ ਗੀਤਾਂ ਨਾਲ ਲੋਕਾਂ ਦੀਆਂ ਧੜਕਣਾਂ ਨੂੰ ਛੂਹਿਆ ਹੈ ਅਤੇ ਇਕ ਮੁਕਾਮ ਹਾਸਲ ਕੀਤਾ ਹੈ।

 

sunita

This news is Content Editor sunita