ਨਿੱਕੀ ਤੰਬੋਲੀ ਨੇ ਕੈਪ ਟਾਊਨ ਤੋਂ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ

05/26/2021 9:51:54 AM

ਮੁੰਬਈ-ਅਦਾਕਾਰਾ ਨਿੱਕੀ ਤੰਬੋਲੀ ਇਨੀਂ ਦਿਨੀਂ ਕੈਪ ਟਾਊਨ ’ਚ ‘ਖਤਰੋਂ ਕੇ ਖਿਲਾੜੀ 11’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਦੇ ਨਾਲ ਅਦਾਕਾਰਾ ਕੈਪ ਟਾਊਨ ਦੇ ਮੌਸਮ ਦਾ ਵੀ ਪੂਰਾ ਮਜ਼ਾ ਲੈ ਰਹੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖ਼ੂਬ ਪਸੰਦ ਕੀਤੀਆਂ ਜਾ ਰਹੀਆਂ ਹਨ। 


ਤਸਵੀਰਾਂ ’ਚ ਨਿੱਕੀ ਵ੍ਹਾਈਟ ਸਪੋਰਟਸ ਬ੍ਰਾਅ ਅਤੇ ਪਿੰਕ ਸ਼ਾਰਟਸ ’ਚ ਨਜ਼ਰ ਆ ਰਹੀ ਹੈ ਉਸ ਦੇ ਉਪਰ ਨਿੱਕੀ ਨੇ ਪਿੰਕ ਜੈਕੇਟ ਪਾਈ ਹੋਈ ਹੈ। ਇਸ ਦੇ ਨਾਲ ਅਦਾਕਾਰਾ ਨੇ ਵ੍ਹਾਈਟ ਬੂਟ ਪਾਏ ਹੋਏ ਹਨ। ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਨਿੱਕੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ ’ਚ ਨਿੱਕੀ ਹੌਟ ਲੱਗ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਨਿੱਕੀ ਨੇ ਲਿਖਿਆ ਕਿ ‘ਮੈਂ ਆਪਣਾ ਸਮਾਂ ਲਿਆ...ਰਿਚਾਰਜ ਹੋਈ, ਜ਼ਖਮਾਂ ਨੂੰ ਭਰਿਆ ਅਤੇ ਮਜ਼ਬੂਤੀ ਨਾਲ ਵਾਪਸੀ’। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ’ਤੇ ਖ਼ੂਬ ਪਿਆਰ ਲੁਟਾ ਰਹੇ ਹਨ।


ਦੱਸ ਦੇਈਏ ਕਿ ਸ਼ੋਅ ਤੋਂ ਬਾਅਦ ਨਿੱਕੀ ਪੰਜਾਬੀ ਮਿਊਜ਼ਿਕ ਵੀਡੀਓ ’ਚ ਨਜ਼ਰ ਆਉਣ ਵਾਲੀ ਹੈ। ਉਸ ਨੇ ਇਸ ਮਿਊਜਿਕ ਵੀਡੀਓ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। 

Aarti dhillon

This news is Content Editor Aarti dhillon