ਸਰੀਰ ''ਤੇ ਤੌਲੀਆ ਲਪੇਟ ਕੇ ਨੀਆ ਨੇ ਇੰਟਰਨੈੱਟ ਦਾ ਵਧਾਇਆ ਤਾਪਮਾਨ, ਗੁਲਦਸਤਾ ਫੜ ਦਿਖਾਇਆ ਮਨਮੋਹਕ ਅੰਦਾਜ਼

10/22/2022 2:34:35 PM

ਬਾਲੀਵੁੱਡ ਡੈਸਕ- ਅਦਾਕਾਰਾ ਨੀਆ ਸ਼ਰਮਾ ਅਕਸਰ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।ਅਦਾਕਾਰਾ ਦਾ ਇੰਸਟਾਗ੍ਰਾਮ ਹੌਟ ਤਸਵੀਰਾਂ ਨਾਲ ਭਰਿਆ ਹੋਇਆ ਹੈ। ਹਾਲ ਹੀ ’ਚ ਇਕ ਵਾਰ ਫ਼ਿਰ ਨੀਆ ਨੇ ਆਪਣੀਆਂ ਬੋਲਡ ਤਸਵੀਰਾਂ ਸਾਂਝੀਆਂ ਕਰਕੇ ਇੰਟਰਨੈੱਟ ਤਾਪਮਾਨ ਵਧਾ ਦਿੱਤਾ ਹੈ। ਅਦਾਕਾਰਾ ਦੀਆਂ ਇਹ ਤਾਜ਼ਾ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਹੱਥਾਂ ’ਚ ਗੁਲਾਬ ਦੇ ਫੁੱਲ ਲੈ ਕੇ ਜਾਪਾਨ ਦੀਆਂ ਸੜਕਾਂ ’ਤੇ ਨਿਕਲੇ ਰਾਮ ਚਰਨ- ਜੂਨੀਅਰ ਐੱਨ.ਟੀ.ਆਰ, ਵੀਡੀਓ ਵਾਇਰਲ

ਨੀਆ ਸ਼ਰਮਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਆਪਣੇ ਸਰੀਰ ’ਤੇ ਸਿਰਫ਼ ਤੌਲੀਆ ਲਪੇਟਦੀ ਨਜ਼ਰ ਆ ਰਹੀ ਹੈ।

ਇਨ੍ਹਾਂ ਤਸਵੀਰਾਂ ’ਚ ਨੀਆ ਕਾਫ਼ੀ ਹੌਟ ਨਜ਼ਰ ਆ ਰਹੀ ਹੈ। ਹੋਰ ਤਸਵੀਰਾਂ ’ਚ ਉਹ ਗੁਲਾਬੀ ਗੁਲਾਬ ਦੇ ਫੁੱਲਾਂ ਨੂੰ ਲੈ ਕੇ ਪੋਜ਼ ਦੇ ਰਹੀ ਹੈ। ਅਦਾਕਾਰਾ ਨੇ ਆਪਣੇ ਮੱਥੇ 'ਤੇ ਬਿੰਦੀ ਅਤੇ  ਵਾਲਾਂ ਨੂੰ ਖੁੱਲ੍ਹੇ ਛੱਡਿਆ ਹੈ।

ਇਹ ਵੀ ਪੜ੍ਹੋ : ਕਪਿਲ ਨੇ ਸ਼ੋਅ ’ਚ ਅਜੇ ਦੇਵਗਨ ਨੂੰ ਕੀਤਾ ਸਵਾਲ, ਕਿਹਾ- ਕੀ ਤੁਸੀਂ ਪੈਸੇ ਜਾਂ ਨੈਸ਼ਨਲ ਐਵਾਰਡ ਲਈ ਕੰਮ ਕਰਦੇ ਹੋ?

ਤਸਵੀਰਾਂ ਸਾਂਝੀਆਂ ਕਰਦੇ ਹੋਏ ਉਸ ਨੇ ਲਿਖਿਆ ਕਿ ‘ਤੁਸੀਂ ਇਕ ਦਿਨ ’ਚ ਆਪਣੀ ਕਿੰਨੀ ਪ੍ਰਸ਼ੰਸਾ ਕਰਦੇ ਹੋ।’

ਅਦਾਕਾਰਾ ਦੇ ਟੀ.ਵੀ ’ਚ ਕੰਮ ਦੀ ਗੱਲ ਕਰੀਏ ਤਾਂ ਨੀਆ ਸ਼ਰਮਾ ਇਸ ਸਮੇਂ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ 10’ ’ਚ ਨਜ਼ਰ ਆ ਰਹੀ ਹੈ। ਇਸ ’ਚ ਅਦਾਕਾਰਾ ਆਪਣੇ ਡਾਂਸ ਨਾਲ ਪ੍ਰਸ਼ੰਸਕਾਂ ਦਾ ਦਿਲ ਲੁੱਟਦੀ ਨਜ਼ਰ ਆ ਰਹੀ ਹੈ।

Shivani Bassan

This news is Content Editor Shivani Bassan