ਅਰਮਾਨ ਮਲਿਕ ਦੀ ਦੂਜੀ ਪਤਨੀ ਦੇ ਗਰਭਵਤੀ ਹੋਣ ਦੀ ਖ਼ਬਰ ਨਿਕਲੀ ਝੂਠੀ, ਪ੍ਰਸ਼ੰਸਕਾਂ ਦਾ ਫੁੱਟਿਆ ਗੁੱਸਾ

09/12/2023 6:15:49 PM

ਮੁੰਬਈ (ਬਿਊਰੋ)– ਦੋ ਪਤਨੀਆਂ ਦੇ ਪਤੀ ਅਰਮਾਨ ਮਲਿਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖ਼ੀਆਂ ’ਚ ਰਹਿੰਦੇ ਹਨ। ਇਕ ਵਾਰ ਮੁੜ ਉਹ ਆਪਣੀ ਪਤਨੀ ਦੇ ਕਾਰਨ ਸੁਰਖ਼ੀਆਂ ’ਚ ਹਨ। ਹਾਲ ਹੀ ’ਚ ਖ਼ਬਰ ਆਈ ਸੀ ਕਿ ਉਨ੍ਹਾਂ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਪੁੱਤਰ ਜੈਦ ਨੂੰ ਜਨਮ ਦੇਣ ਦੇ 5 ਮਹੀਨਿਆਂ ਬਾਅਦ ਮੁੜ ਗਰਭਵਤੀ ਹੈ ਪਰ ਹੁਣ ਕ੍ਰਿਤਿਕਾ ਨੇ ਆਪਣੇ ਵਲੌਗ ’ਚ ਇਸ ਨਾਲ ਜੁੜਿਆ ਵੱਡਾ ਖ਼ੁਲਾਸਾ ਕੀਤਾ ਹੈ ਕਿ ਉਹ ਗਰਭਵਤੀ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਨੇ ਕਮਾਈ ਦਾ ਲਿਆਂਦਾ ਤੂਫ਼ਾਨ, ਬਣਾ ਦਿੱਤੇ 10 ਨਵੇਂ ਰਿਕਾਰਡ

ਆਪਣੀ ਪ੍ਰੈਗਨੈਂਸੀ ਦੀ ਖ਼ਬਰ ਕ੍ਰਿਤਿਕਾ ਨੇ ਖ਼ੁਦ ਦਿੱਤੀ ਸੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਤੇ ਪ੍ਰਸ਼ੰਸਕਾਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਸੋਸ਼ਲ ਮੀਡੀਆ ’ਤੇ ਵਧਾਈਆਂ ਦਾ ਦੌਰ ਚੱਲ ਰਿਹਾ ਸੀ ਪਰ ਇਸ ਸਭ ਦੇ ਵਿਚਕਾਰ ਖ਼ੁਦ ਕ੍ਰਿਤਿਕਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਹ ਆਪਣੇ ਪਰਿਵਾਰ ਨਾਲ ਮਜ਼ਾਕ ਕਰ ਰਹੀ ਹੈ, ਉਹ ਗਰਭਵਤੀ ਨਹੀਂ ਹੈ। ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਕ੍ਰਿਤਿਕਾ ਦੇ ਇਸ ਮਜ਼ਾਕ ਤੋਂ ਸਿਰਫ ਅਰਮਾਨ ਮਲਿਕ ਹੀ ਨਹੀਂ, ਸਗੋਂ ਉਨ੍ਹਾਂ ਦਾ ਸਹੁਰਾ ਵੀ ਕਾਫ਼ੀ ਨਾਰਾਜ਼ ਹੈ। ਜਦੋਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਤਾ ਲੱਗਾ ਕਿ ਇਹ ਸਿਰਫ਼ ਮਜ਼ਾਕ ਸੀ ਤਾਂ ਉਨ੍ਹਾਂ ਸਾਰਿਆਂ ਨੇ ਉਸ ਨੂੰ ਖ਼ੂਬ ਝਿੜਕਿਆ। ਜਿਵੇਂ ਹੀ ਕ੍ਰਿਤਿਕਾ ਨੇ ਇਹ ਖ਼ਬਰ ਅਰਮਾਨ ਮਲਿਕ ਤੇ ਉਨ੍ਹਾਂ ਦੀ ਪਹਿਲੀ ਪਤਨੀ ਪਾਇਲ ਮਲਿਕ ਨੂੰ ਦਿੱਤੀ ਤਾਂ ਦੋਵੇਂ ਕ੍ਰਿਤਿਕਾ ’ਤੇ ਗੁੱਸੇ ’ਚ ਆ ਗਏ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਅਜਿਹਾ ਮਜ਼ਾਕ ਮੁੜ ਕਦੇ ਨਾ ਕਰੇ। ਇੰਨਾ ਹੀ ਨਹੀਂ, ਪ੍ਰਸ਼ੰਸਕਾਂ ਨੂੰ ਉਸ ਦਾ ਮਜ਼ਾਕ ਵੀ ਪਸੰਦ ਨਹੀਂ ਆ ਰਿਹਾ ਤੇ ਕਾਫ਼ੀ ਗੁੱਸਾ ਵੀ ਆ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh