ਨੀਲ ਭੱਟ ਤੇ ਐਸ਼ਵਰਿਆ ਸ਼ਰਮਾ ਨੇ ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਅਤੇ ਸ੍ਰੀ ਬੰਗਲਾ ਸਾਹਿਬ ਟੇਕਿਆ ਮੱਥਾ

04/04/2024 10:45:46 AM

ਮੁੰਬਈ (ਬਿਊਰੋ)  - ਟੀ. ਵੀ. ਦੇ ਵਿਰਾਟ ਅਤੇ ਪਾਖੀ ਯਾਨੀ ਨੀਲ ਭੱਟ ਅਤੇ ਐਸ਼ਵਰਿਆ ਸ਼ਰਮਾ ਇੰਡਸਟਰੀ ਦੇ ਸਭ ਤੋਂ ਪਿਆਰੇ ਜੋੜਿਆਂ 'ਚੋਂ ਇੱਕ ਹਨ। ਇਹ ਜੋੜਾ ਕਦੇ ਵੀ ਇੱਕ ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਇੱਕ ਵੀ ਮੌਕਾ ਨਹੀਂ ਛੱਡਦਾ। 

ਹਾਲ ਹੀ ਵਿੱਚ ਇਸ ਪ੍ਰੇਮੀ ਜੋੜੇ ਨੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਅਤੇ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ। ਜੋੜੇ ਨੇ ਇਸ ਦੌਰਾਨ 2 ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਜੋੜਾ ਗੁਰਦੁਆਰੇ ਸਾਹਮਣੇ ਸੈਲਫੀ ਲੈਂਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਨੀਲ ਨੇ ਆਪਣੇ ਸਿਰ 'ਤੇ ਰੁਮਾਲ ਬੰਨ੍ਹਿਆ ਹੋਇਆ ਹੈ। ਐਸ਼ਵਰਿਆ ਸਿਰ 'ਤੇ ਦੁਪੱਟਾ ਲਿਆ ਹੋਇਆ ਹੈ। 

ਇਨ੍ਹਾਂ ਤਸਵੀਰਾਂ ਨਾਲ ਜੋੜੇ ਨੇ ਕੈਪਸ਼ਨ 'ਚ ਲਿਖਿਆ- ਬੰਗਲਾ ਸਾਹਿਬ ਗੁਰਦੁਆਰਾ ਅਤੇ ਸੀਸਗੰਜ ਗੁਰਦੁਆਰਾ 🙏🏻😇🙌🏻। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਕੰਮ ਦੀ ਗੱਲ ਕਰੀਏ ਤਾਂ ਇਸ ਜੋੜੀ ਨੂੰ ਹਾਲ ਹੀ 'ਚ ਰਿਐਲਿਟੀ ਸ਼ੋਅ 'ਬਿੱਗ ਬੌਸ 17' 'ਚ ਦੇਖਿਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita