ਦੋਸਤਾਂ ਨਾਲ ਹੋਲੀ ਦੇ ਰੰਗਾਂ ''ਚ ਰੰਗੇ ਨੇਹਾ ਕੱਕੜ ਤੇ ਰੋਹਨਪ੍ਰੀਤ, ਵੇਖੋ ਸੈਲੀਬ੍ਰੇਸ਼ਨ ਦੀਆਂ ਖ਼ਾਸ ਤਸਵੀਰਾਂ

03/30/2021 11:52:01 AM

ਮੁੰਬਈ (ਬਿਊਰੋ) - ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਹੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪਤੀ ਰੋਹਨਪ੍ਰੀਤ ਨਾਲ ਆਪਣੀ ਹੋਲੀ ਸੈਲੀਬ੍ਰੇਟ ਕਰਦਿਆਂ ਦੀ ਵੀਡੀਓਜ਼ ਅਤੇ ਤਸਵੀਰਾਂ ਨੂੰ ਸਾਂਝਾ ਕੀਤਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)

ਦੱਸ ਦਈਏ ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਵਿਆਹ ਤੋਂ ਬਾਅਦ ਇਹ ਪਹਿਲੀ ਹੋਲੀ ਸੀ। ਦੋਵੇਂ ਇਸ ਵੀਡੀਓ 'ਚ ਆਪਣੇ ਪਰਿਵਾਰ ਅਤੇ ਕੁਝ ਖ਼ਾਸ ਦੋਸਤਾਂ ਨਾਲ ਦਿਖਾਈ ਦੇ ਰਹੇ ਹਨ।

ਉਨ੍ਹਾਂ ਨੇ ਇਸ ਵੀਡੀਓ ਰਾਹੀਂ ਆਪਣੇ ਦਰਸ਼ਕਾਂ ਨੂੰ ਹੋਲੀ ਦੀਆਂ ਮੁਬਾਰਕਾਂ ਵੀ ਦਿੱਤੀਆਂ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 


ਜੇ ਗੱਲ ਕਰੀਏ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੀ ਤਾਂ ਦੋਵਾਂ ਨੇ ਪਿਛਲੇ ਸਾਲ ਅਕਤੂਬਰ ਮਹੀਨੇ 'ਚ ਗੁਰੂ ਘਰ 'ਚ ਲਾਵਾਂ ਲੈ ਕੇ ਵਿਆਹ ਕਰਵਾਇਆ ਸੀ।

ਦੋਵਾਂ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ। ਇਸ ਕਿਊਟ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾਂਦਾ ਹੈ। 

sunita

This news is Content Editor sunita