ਪੰਜਾਬੀ ਕੁਈਨ ਨੀਰੂ ਬਾਜਵਾ ਜ਼ੀ ਪੰਜਾਬੀ ਦੇ ਸ਼ੋਅ ‘ਜਜ਼ਬਾ’ ਨੂੰ ਕਰੇਗੀ ਹੋਸਟ

04/03/2021 2:11:04 PM

ਚੰਡੀਗੜ੍ਹ, (ਬਿਊਰੋ)– ਪਾਲੀਵੁੱਡ ਦੀ ਕੁਈਨ ਨੀਰੂ ਬਾਜਵਾ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਰਹੀ ਹੈ। ਟੀ. ਵੀ. ਦਾ ਹਿੱਸਾ ਬਣਨ ਤੇ ਰਿਐਲਿਟੀ ਸ਼ੋਅ ’ਚ ਹਿੱਸਾ ਲੈਣ ਤੋਂ ਲੈ ਕੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਸੁਪਰਸਟਾਰ ਬਣਨ ਤਕ, ਨੀਰੂ ਬਾਜਵਾ ਦੀ ਸਕ੍ਰੀਨ ਹਾਜ਼ਰੀ ਨੇ ਲੋਕਾਂ ਨੂੰ ਹਮੇਸ਼ਾ ਹੀ ਪ੍ਰਭਾਵਿਤ ਕੀਤਾ ਹੈ।

ਆਪਣੀਆਂ ਪ੍ਰਾਪਤੀਆਂ ’ਚ ਇਕ ਹੋਰ ਖੰਭ ਜੋੜਦਿਆਂ ਨੀਰੂ ਬਾਜਵਾ ਜ਼ੀ ਪੰਜਾਬੀ ਦੇ ਆਉਣ ਵਾਲੇ ਸ਼ੋਅ ‘ਜਜ਼ਬਾ’ ਨੂੰ ਹੋਸਟ ਕਰਨ ਲਈ ਬਿਲਕੁਲ ਤਿਆਰ ਹੈ। ‘ਜਜ਼ਬਾ’ ਨੀਰੂ ਬਾਜਵਾ ਦਾ ਇਕ ਚੈਟ ਸ਼ੋਅ ਹੋਵੇਗਾ, ਜੋ ਉਨ੍ਹਾਂ ਅਨਸੰਗ ਨਾਇਕਾਂ ਨੂੰ ਦੁਨੀਆ ਸਾਹਮਣੇ ਲੈ ਕੇ ਆਵੇਗਾ, ਜੋ ਆਪਣੇ ਕੰਮਾਂ ’ਚ ਨਿਰਸਵਾਰਥ ਸਨ।

ਸ਼ੋਅ ਦਾ ਮਕਸਦ ਉਨ੍ਹਾਂ ਲੋਕਾਂ ਦੀਆਂ ਮਹਾਨ ਪ੍ਰਾਪਤੀਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਹੈ, ਜੋ ਅਕਸਰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਰਹਿੰਦੇ ਹਨ। ਭਾਵੇਂ ਕੁਝ ਵੀ ਵਿਚਕਾਰ ਆ ਜਾਵੇ। ਸ਼ੋਅ ਦਾ ਉਦੇਸ਼ ਦੇਸ਼ ਦੀ ਜਾਣਕਾਰੀ ਨਾਲ ਨਾਗਰਿਕਾਂ ਨੂੰ ਸ਼ਕਤੀਕਰਨ ਤੇ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਲੋੜ ਪੈਣ ’ਤੇ ਕਾਰਵਾਈ ਕਰਨ ਦੀ ਅਪੀਲ ਕਰਨਾ ਵੀ ਹੈ।

ਦੱਸਣਯੋਗ ਹੈ ਕਿ ਨੀਰੂ ਬਾਜਵਾ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਸੋਸ਼ਲ ਮੀਡੀਆ ’ਤੇ ਨੀਰੂ ਬਾਜਵਾ ਮਜ਼ੇਦਾਰ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਲਈ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਨੀਰੂ ਬਾਜਵਾ ਨੇ ਇਕ ਫਨੀ ਵੀਡੀਓ ਸਾਂਝੀ ਕੀਤੀ ਹੈ, ਜਿਸ ਨਾਲ ਉਸ ਨੇ ਲਿਖਿਆ, ‘ਥਿਏਟਰ ’ਚ ਮਿਲੀ ਨਹੀਂ ਕਿੰਨਾ ਟਾਈਮ ਹੋ ਗਿਆ। ਸੋਚਿਆ ਆਪਣੇ ਆਪ ਨੂੰ ਤੇ ਤੁਹਾਨੂੰ ਥੋੜ੍ਹਾ ਐਂਟਰਟੇਨ ਕਰਾਂ।’

 
 
 
 
 
View this post on Instagram
 
 
 
 
 
 
 
 
 
 
 

A post shared by Neeru Bajwa (@neerubajwa)

ਉਥੇ ਨੀਰੂ ਬਾਜਵਾ ਆਪਣਾ ਨਵਾਂ ਬ੍ਰੈਂਡ ‘ਬੀ ਵਿਅਰ ਕੰਪਨੀ’ ਵੀ ਲਾਂਚ ਕਰਨ ਵਾਲੀ ਹੈ, ਜਿਸ ਦੀ ਜਾਣਕਾਰੀ ਨੀਰੂ ਬਾਜਵਾ ਨੇ ਹਾਲ ਹੀ ’ਚ ਦਿੱਤੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Neeru Bajwa (@neerubajwa)

ਨੋਟ– ਨੀਰੂ ਬਾਜਵਾ ਨੂੰ ਸ਼ੋਅ ’ਚ ਦੇਖਣ ਲਈ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh