ਪਿਤਾ ਨੇ ਨੀਰੂ ਬਾਜਵਾ ਦੇ ਸਿਰ ’ਤੇ ਪੱਗ ਰੱਖ ਕੇ ਆਖੀ ਸੀ ਇਹ ਗੱਲ, ਭਾਵੁਕ ਹੁੰਦਿਆਂ ਕੀਤੀ ਸਾਂਝੀ

05/27/2021 11:38:52 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੂੰ ਪਾਲੀਵੁੱਡ ਕੁਈਨ ਮੰਨਿਆ ਜਾਂਦਾ ਹੈ। ਨੀਰੂ ਬਾਜਵਾ ਨੇ ਅਣਗਿਣਤ ਪੰਜਾਬੀ ਫ਼ਿਲਮਾਂ ’ਚ ਕੰਮ ਕੀਤਾ ਹੈ, ਜੋ ਜ਼ਿਆਦਾਤਰ ਸੁਪਰਹਿੱਟ ਰਹੀਆਂ ਹਨ।

ਨੀਰੂ ਬਾਜਵਾ ਪਿਛਲੇ ਦਿਨੀਂ ਪੰਜਾਬ ’ਚ ਸੀ, ਜਿਥੇ ਉਸ ਨੇ ਆਪਣੇ ਕੁਝ ਪ੍ਰਾਜੈਕਟਸ ਦਾ ਕੰਮ ਮੁਕੰਮਲ ਕੀਤਾ ਤੇ ਜ਼ੀ ਟੀ. ਵੀ. ਦੇ ਸ਼ੋਅ ‘ਜਜ਼ਬਾ’ ਨੂੰ ਹੋਸਟ ਵੀ ਕੀਤਾ। ਹੁਣ ਨੀਰੂ ਬਾਜਵਾ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਭਾਸ਼ਾ ਤੇ ਸੱਭਿਆਚਾਰ ਨੂੰ ਬਚਾਉਣ ਲਈ ਜਸਬੀਰ ਜੱਸੀ ਨੇ ਕੀਤੀ ਸਰਕਾਰ ਨੂੰ ਗਾਈਡਲਾਈਨਜ਼ ਬਣਾਉਣ ਦੀ ਮੰਗ

ਨੀਰੂ ਸੋਸ਼ਲ ਮੀਡੀਆ ’ਤੇ ਵੀ ਬੇਹੱਦ ਸਰਗਰਮ ਰਹਿੰਦੀ ਹੈ ਤੇ ਕੁਝ ਸਮਾਂ ਪਹਿਲਾਂ ਉਸ ਨੇ ਪਿਤਾ ਨੂੰ ਯਾਦ ਕਰਦਿਆਂ ਇਕ ਖ਼ਾਸ ਪੋਸਟ ਸਾਂਝੀ ਕੀਤੀ ਹੈ। ਜੋ ਪੋਸਟ ਨੀਰੂ ਨੇ ਸਾਂਝੀ ਕੀਤੀ ਹੈ, ਉਸ ’ਚ ਨੀਰੂ ਦੀ ਬਚਪਨ ਦੀ ਤਸਵੀਰ ਨਜ਼ਰ ਆ ਰਹੀ ਹੈ, ਜਿਸ ’ਚ ਉਸ ਨੇ ਪੱਗ ਬੰਨ੍ਹੀਂ ਹੋਈ ਹੈ।

ਨੀਰੂ ਨੇ ਪੋਸਟ ਨਾਲ ਲਿਖਿਆ, ‘ਮੈਨੂੰ ਅੱਜ ਵੀ ਇਹ ਦਿਨ ਯਾਦ ਹੈ। ਮੇਰੇ ਪਿਤਾ ਨੇ ਇਹ ਪੱਗ ਮੇਰੇ ਸਿਰ ’ਤੇ ਰੱਖ ਕੇ ਕਿਹਾ ਸੀ, ‘ਤੂੰ ਮੇਰਾ ਸ਼ੇਰ ਪੁੱਤ ਹੈ ਤੇ ਤੂੰ ਮੇਰਾ ਨਾਂ ਰੌਸ਼ਨ ਕਰੇਂਗਾ।’

 
 
 
 
 
View this post on Instagram
 
 
 
 
 
 
 
 
 
 
 

A post shared by Neeru Bajwa (@neerubajwa)

ਨੀਰੂ ਨੇ ਅੱਗੇ ਲਿਖਿਆ, ‘ਮੈਂ ਹਮੇਸ਼ਾ ਇਸ ਜ਼ਿੰਮੇਵਾਰੀ ਨੂੰ ਸਮਝਿਆ ਕਿ ਮੈਂ ਆਪਣੇ ਪਿਤਾ ਦਾ ਨਾਂ ਰੌਸ਼ਨ ਕਰਨਾ ਹੈ। ਉਮੀਦ ਕਰਦੀ ਹਾਂ ਤੁਸੀਂ ਮੇਰੇ ’ਤੇ ਮਾਣ ਮਹਿਸੂਸ ਕਰਦੇ ਹੋਵੋਗੇ ਪਿਤਾ ਜੀ। ਤੁਹਾਨੂੰ ਬਹੁਤ ਯਾਦ ਕਰਦੀ ਹਾਂ। ਧੀਆਂ ਵੀ ਆਪਣੇ ਪਰਿਵਾਰ ਦਾ ਨਾਂ ਉੱਚਾ ਚੁੱਕ ਸਕਦੀਆਂ ਹਨ। ‘ਬਾਜਵਾ’ ਨਾਂ ਤਾਂ ਯਾਦ ਰਹੇਗਾ।’

ਨੀਰੂ ਬਾਜਵਾ ਦੀ ਇਸ ਤਸਵੀਰ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਫ਼ਿਲਮੀ ਸਿਤਾਰਿਆਂ ਵਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਤੇ ਉਹ ਵੀ ਕੁਮੈਂਟਸ ਰਾਹੀਂ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਨੋਟ– ਤੁਸੀਂ ਨੀਰੂ ਬਾਜਵਾ ਦੀ ਇਸ ਪੋਸਟ ਬਾਰੇ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh