ਖ਼ਤਰਨਾਕ ਬੀਮਾਰੀ ਨਾਲ ਲੜ ਰਹੀ ਨੰਨ੍ਹੀ ਬੱਚੀ ਦੀ ਮਦਦ ਲਈ ਅੱਗੇ ਆਈ ਨੀਰੂ ਬਾਜਵਾ, ਚੁੱਕਿਆ ਇਹ ਕਦਮ

09/02/2020 5:51:39 PM

ਜਲੰਧਰ (ਬਿਊਰੋ) - ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਖ਼ਾਸ ਪੋਸਟ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।ਇਸ ਪੋਸਟ ‘ਚ ਨੀਰੂ ਬਾਜਵਾ ਨੇ ਦੱਸਿਆ ਹੈ ਕਿ ਹਾਰਪਰ ਨਾਂ ਦੀ ਇਹ ਬੱਚੀ Spinal Muscular Atrophy (SMA Type 1) ਬਿਮਾਰੀ ਨਾਲ ਪੀੜਤ ਹੈ। ਦਰਅਸਲ, ਤਸਵੀਰ 'ਚ ਨਜ਼ਰ ਆਉਣ ਵਾਲੀ ਇਹ ਖ਼ੂਬਸੁਰਤ ਨੰਨ੍ਹੀ ਬੱਚੀ ਦਰਅਸਲ S.M.A. ਯਾਨੀਕਿ 'ਸਪਾਇਨ ਮਸਕਲਰ ਏਟੋਪੀ' ਵਰਗੀ ਬੀਮਾਰੀ ਨਾਲ ਜੂਝ ਰਹੀ ਹੈ। ਹਾਰਪਰ ਨਾਂ ਦੀ ਇਹ ਬੱਚੀ S.M.A. ਦੀ ਪਹਿਲੀ ਸਟੇਜ 'ਤੇ ਹੈ। ਐਸ ਐਮ ਏ ਇਨੀਂ ਭਿਆਨਕ ਬਿਮਾਰੀ ਹੈ ਕਿ ਬੱਚੇ ਨੂੰ ਫੀਡ ਲੈਣ 'ਚ ਵੀ ਕਾਫ਼ੀ ਤਕਲੀਫ ਹੁੰਦੀ ਹੈ। ਇਸ ਬਿਮਾਰੀ ਦਾ ਇਲਾਜ ਸੋਖਾ ਤੇ ਸਸਤਾ ਨਹੀਂ ਇਸ ਲਈ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਰੀਅਨ ਤੋਂ ਬਾਅਦ ਮੁੜ ਇਸ ਬੱਚੀ ਦੇ ਇਲਾਜ ਲਈ ਅੱਗੇ ਆਈ ਹੈ। ਇਸ ਬੱਚੇ ਲਈ ਬਹੁਤ ਸਾਰੇ ਫੰਡ ਦੀ ਜ਼ਰੂਰਤ ਹੈ, ਜਿਸ ਕਰਕੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਮਦਦ ਕਰਨ ਲਈ ਕਿਹਾ ਹੈ।

 
 
 
 
 
View this post on Instagram
 
 
 
 
 
 
 
 
 

Please Keep Harper in your hearts ... dont forget ... link in bio ... please donate @myhero.harper 🙏🏼 spread her story please

A post shared by Neeru Bajwa (@neerubajwa) on Sep 1, 2020 at 9:26am PDT

ਇਨ੍ਹਾਂ ਹੀ ਨਹੀਂ ਨੀਰੂ ਬਾਜਵਾ ਨੇ ਆਪਣੇ ਪ੍ਰਸ਼ੰਸਕਾਂ ਤੋਂ ਇਲਾਵਾ ਵੀ ਕਲਾਕਾਰਾਂ ਨੂੰ ਮਦਦ ਦੀ ਅਪੀਲ ਕੀਤੀ ਹੈ ਅਤੇ ਇਸ ਬੱਚੀ ਲਈ ਆਨਲਾਈਨ ਡੋਨੇਸ਼ਨ ਦੇਣ ਦੀ ਬੇਨਤੀ ਕੀਤੀ ਹੈ। ਲੋਕਾਂ ਦੀ ਮਦਦ ਮਿਲੀ ਤਾਂ ਆਰੀਅਨ ਵਾਂਗ ਹੁਣ ਹਾਰਪਰ ਦੇ ਠੀਕ ਹੋਣ ਦੀ ਆਸ ਬੱਝ ਸਕਦੀ ਹੈ।

ਦੱਸ ਦਈਏ ਇਸ ਤੋਂ ਪਹਿਲਾਂ ਨੀਰੂ ਬਾਜਵਾ ਆਰੀਅਨ ਦਿਓਲ ਨਾਂ ਦੇ ਬੱਚੇ ਲਈ ਫੰਡ ਇਕੱਠਾ ਕਰ ਚੁੱਕੀ ਹੈ। ਇਹ ਬੱਚਾ ਵੀ Spinal Muscular Atrophy Type-1 ਨਾਲ ਪੀੜਤ ਸੀ, ਜਿਸ ਦੇ ਇਲਾਜ ਲਈ ਫੰਡ ਇਕੱਠਾ ਕੀਤਾ ਗਿਆ ਸੀ। ਉਸ ਦੇ ਫੰਡ ਲਈ ਸੰਗੀਤ ਤੇ ਫ਼ਿਲਮ ਜਗਤ ਦੇ ਕਈ ਸਿਤਾਰਿਆਂ ਨੇ ਫੰਡ ਦਿੱਤਾ ਸੀ ਅਤੇ ਨਾਲ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬੱਚੇ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਕੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਸੀ।

sunita

This news is Content Editor sunita