ਕੱਪੜਿਆਂ ਨੂੰ ਲੈ ਕੇ ਜਦੋਂ ਨੀਰੂ ਬਾਜਵਾ ਨੂੰ ਕਿਸੇ ਨੇ ਕਰ ਦਿੱਤਾ ਅਜਿਹਾ ਕੁਮੈਂਟ, ਦੇਖੋ ਕੀ ਮਿਲਿਆ ਜਵਾਬ

07/06/2021 12:08:42 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਅਦਾਕਾਰੀ ਨਾਲ ਹਰ ਕਿਸੇ ਦੇ ਦਿਲ ਨੂੰ ਟੁੰਬਿਆ ਹੈ। ਨੀਰੂ ਬਾਜਵਾ ਉਹ ਅਦਾਕਾਰਾ ਹੈ, ਜਿਸ ਨੇ ਪੰਜਾਬੀ ਫ਼ਿਲਮ ਇੰਡਸਟਰੀ ’ਚ ਹੋਰਨਾਂ ਅਦਾਕਾਰਾਂ ਲਈ ਵੱਖਰੀ ਮਿਸਾਲ ਪੇਸ਼ ਕੀਤੀ ਹੈ।

ਇਹ ਗੱਲ ਸਾਰੇ ਜਾਣਦੇ ਹਨ ਕਿ ਨੀਰੂ ਬਾਜਵਾ ਤਿੰਨ ਕੁੜੀਆਂ ਦੀ ਮਾਂ ਹੈ। ਇਸ ਦੇ ਨਾਲ ਹੀ ਨੀਰੂ ਇਕ ਬਿਜ਼ਨੈੱਸ ਵੁਮੈਨ, ਇਕ ਪਤਨੀ ਤੇ ਇਕ ਅਦਾਕਾਰਾ ਵੀ ਹੈ, ਜੋ ਦਿਨ ’ਚ ਪਤਾ ਨਹੀਂ ਕਿੰਨੀਆਂ ਚੀਜ਼ਾਂ ਨੂੰ ਮੈਨੇਜ ਕਰਦੀ ਹੈ।

ਉਥੇ ਨੀਰੂ ਬਾਜਵਾ ਆਪਣੇ ਬੋਲਡ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ ਤੇ ਜ਼ਿੰਦਗੀ ਦਾ ਆਨੰਦ ਮਾਣਨ ’ਚ ਵੀ ਪਿੱਛੇ ਨਹੀਂ ਰਹਿੰਦੀ।

ਹਾਲ ਹੀ ’ਚ ਕਿਸੇ ਨੇ ਨੀਰੂ ਬਾਜਵਾ ਦੀਆਂ ਤਸਵੀਰਾਂ ’ਚ ਕੁਮੈਂਟ ਕੀਤਾ ਸੀ, ਜਿਸ ਦਾ ਨੀਰੂ ਨੇ ਹੁਣ ਜਵਾਬ ਦਿੱਤਾ ਹੈ। ਨੀਰੂ ਨੂੰ ਕਿਸੇ ਨੇ ਕੁਮੈਂਟ ਕਰਕੇ ਕਿਹਾ ਸੀ ਕਿ ਉਹ ਤਿੰਨ ਬੱਚਿਆਂ ਦੀ ਮਾਂ ਹੈ ਤੇ ਉਸ ਨੇ ਕੱਛਾ ਪਾਇਆ ਹੈ।

ਇਸ ਦਾ ਜਵਾਬ ਦਿੰਦਿਆਂ ਨੀਰੂ ਬਾਜਵਾ ਨੇ ਪੂਲ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਨੀਰੂ ਨੇ ਨਾਲ ਇਹ ਵੀ ਲਿਖਿਆ ਕਿ ਇਹ ਤਸਵੀਰਾਂ ਉਨ੍ਹਾਂ ਲਈ ਹਨ, ਜੋ ਮਜ਼ਾਕ ਉਡਾ ਰਹੇ ਹਨ। ਮਾਵਾਂ ਦਾ ਮਜ਼ਾਕ ਉਡਾਉਣਾ ਬੰਦ ਕਰੋ।

ਉਨ੍ਹਾਂ ਨੇ ਸਿਰਫ ਬੱਚੇ ਪੈਦਾ ਕੀਤੇ ਹਨ, ਹੋਰ ਉਨ੍ਹਾਂ ਦੀ ਜ਼ਿੰਦਗੀ ’ਚ ਕੁਝ ਨਹੀਂ ਬਦਲਿਆ। ਦੱਸ ਦੇਈਏ ਕਿ ਇਹ ਤਸਵੀਰਾਂ ਨੀਰੂ ਬਾਜਵਾ ਦੇ ਪਤੀ ਨੇ ਖਿੱਚੀਆਂ ਹਨ।

ਨੋਟ– ਤੁਸੀਂ ਨੀਰੂ ਬਾਜਵਾ ਦੀ ਇਸ ਪੋਸਟ ਨੂੰ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।

Rahul Singh

This news is Content Editor Rahul Singh