‘ਬਿੱਗ ਬੌਸ’ ਤੋਂ ‘ਦਿ ਕਪਿਲ ਸ਼ਰਮਾ ਸ਼ੋਅ’ ਤਕ, ਨਵਜੋਤ ਸਿੱਧੂ ਨੇ ਕੀਤਾ ਖੂਬ ਮਨੋਰੰਜਨ

06/22/2021 2:41:37 PM

ਮੁੰਬਈ (ਬਿਊਰੋ)– ‘ਠੋਕੋ ਤਾੜੀ’ ਬੋਲ ਕੇ ਸਾਰਿਆਂ ਨੂੰ ਠਹਾਕੇ ਲਗਾਉਣ ਲਈ ਮਜਬੂਰ ਕਰਨ ਵਾਲੇ ਸਾਬਕਾ ਕ੍ਰਿਕਟਰ, ਰਾਜਨੇਤਾ ਤੇ ਟੀ. ਵੀ. ਪਰਸਨੈਲਿਟੀ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਸਿੱਧੂ ਅੱਜਕਲ ਰਾਜਨੀਤੀ ’ਚ ਪੂਰੀ ਤਰ੍ਹਾਂ ਨਾਲ ਸਰਗਰਮ ਹਨ। ਇਸ ਤੋਂ ਪਹਿਲਾਂ ਉਹ ਟੀ. ਵੀ. ਸ਼ੋਅਜ਼ ’ਚ ਆਪਣੀ ਮੌਜੂਦਗੀ ਦਰਜ ਕਰਵਾ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਸਨ। ਸਿੱਧੂ ਕਈ ਕਾਮੇਡੀ ਸ਼ੋਅਜ਼ ਜੱਜ ਕਰ ਚੁੱਕੇ ਹਨ। ਇਹ ਉਨ੍ਹਾਂ ਦੀ ਦਮਦਾਰ ਪਰਸਨੈਲਿਟੀ ਦਾ ਜਾਦੂ ਹੀ ਹੈ ਕਿ ਅੱਜ ਵੀ ਸਿੱਧੂ ਦੀ ਟੀ. ਵੀ. ’ਤੇ ਡਿਮਾਂਡ ਹੈ। ਆਓ ਜਾਣਦੇ ਹਾਂ ਉਨ੍ਹਾਂ ਸ਼ੋਅਜ਼ ਦੇ ਬਾਰੇ ’ਚ ਜਿਨ੍ਹਾਂ ਦਾ ਹਿੱਸਾ ਬਣ ਕੇ ਸਿੱਧੂ ਨੇ ਲੋਕਾਂ ਦਾ ਮਨੋਰੰਜਨ ਕੀਤਾ।

‘ਬਿੱਗ ਬੌਸ’ ਸੀਜ਼ਨ 6
ਨਵਜੋਤ ਸਿੰਘ ਸਿੱਧੂ ਦੇਸ਼ ਦੇ ਸਭ ਤੋਂ ਵਿਵਾਦਿਤ ਸ਼ੋਅ ‘ਬਿੱਗ ਬੌਸ’ ਦਾ ਹਿੱਸਾ ਰਹਿ ਚੁੱਕੇ ਹਨ। ਉਹ ‘ਬਿੱਗ ਬੌਸ’ ਦੇ ਸੀਜ਼ਨ 6 ’ਚ ਨਜ਼ਰ ਆਏ ਸਨ। ਸਿੱਧੂ ਨੇ ਸ਼ੋਅ ’ਚ 34 ਦਿਨ ਬਤੀਤ ਕੀਤੇ ਸਨ। ਇਸ ਤੋਂ ਬਾਅਦ ਸਿੱਧੂ ਨੇ ਆਪਣੇ ਕੰਮਕਾਜ ਦੇ ਚਲਦਿਆਂ ਸ਼ੋਅ ਨੂੰ ਵਿਚਾਲੇ ਛੱਡ ਦਿੱਤਾ ਸੀ।

‘ਕਾਮੇਡੀ ਨਾਈਟਸ ਵਿਦ ਕਪਿਲ’
ਸਿੱਧੂ ਨੂੰ ਕਪਿਲ ਸ਼ਰਮਾ ਦੇ ਸ਼ੋਅ ‘ਕਾਮੇਡੀ ਨਾਈਟਸ ਵਿਦ ਕਪਿਲ’ ’ਚ ਦੇਖਣਾ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦਾ ਸੀ। ਕਪਿਲ ਤੇ ਸਿੱਧੂ ਦੀ ਟਿਊਨਿੰਗ ਦਰਸ਼ਕਾਂ ਨੂੰ ਕਾਫੀ ਪਸੰਦ ਸੀ। ਸ਼ੋਅ ਦੌਰਾਨ ਕਦੇ-ਕਦੇ ਕਪਿਲ ਸਿੱਧੂ ’ਤੇ ਵੀ ਤੰਜ ਕੱਸ ਦਿੰਦੇ ਸਨ, ਜਿਸ ਦਾ ਸਿੱਧੂ ਹੱਸਦੇ-ਹੱਸਦੇ ਜਵਾਬ ਦਿੰਦੇ ਸਨ। ਕਪਿਲ ਦੇ ਸ਼ੋਅ ’ਚ ਸਿੱਧੂ ਪਰਮਾਨੈਂਟ ਮਹਿਮਾਨ ਸਨ। ਇਹ ਸ਼ੋਅ 2013 ਤੋਂ 2016 ਤਕ ਪ੍ਰਸਾਰਿਤ ਹੋਇਆ ਸੀ।

ਸਿੱਧੂ ਨੇ ਸ਼ੋਅ ‘ਹਰ ਮਰਦ ਕਾ ਦਰਦ’ ’ਚ ਕੈਮਿਓ ਕੀਤਾ ਸੀ। ਇਥੇ ਸਿੱਧੂ ਮੋਂਟੀ ਸਿੰਘ (ਕਰਨ ਸਿੰਘ ਛਾਬੜਾ) ਦੇ ਪਿਤਾ ਦੇ ਕਿਰਦਾਰ ’ਚ ਨਜ਼ਰ ਆਏ ਸਨ।

ਸੀਰੀਅਲ ‘ਕਯਾ ਹੋਗਾ ਨਿੰਮੋ ਕਾ’ ਇਕ ਡੇਲੀ ਸੋਪ ਸੀ। ਇਸ ਸੀਰੀਅਲ ’ਚ ਸਿੱਧੂ ਨੇ ਭਗਵਾਨ ਦਾ ਰੋਲ ਨਿਭਾਇਆ ਸੀ। ਸਿੱਧੂ ਇਕ ਨਹੀਂ ਕਈ ਐਪੀਸੋਡਸ ’ਚ ਨਜ਼ਰ ਆਏ ਸਨ।

ਸਿੱਧੂ ਨੇ ਟੀ. ਵੀ. ਡੈਬਿਊ ਕਾਮੇਡੀ ਸ਼ੋਅ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਰਾਹੀਂ ਕੀਤਾ ਸੀ। ਇਸ ਸ਼ੋਅ ’ਚ ਉਹ ਸ਼ੇਖਰ ਸੁਮਨ ਨਾਲ ਨਜ਼ਰ ਆਏ ਸਨ। ਇਹ ਸ਼ੋਅ 2005 ’ਚ ਪ੍ਰਸਾਰਿਤ ਹੋਇਆ ਸੀ।

2019 ’ਚ ਛੱਡਿਆ ਸੀ ‘ਦਿ ਕਪਿਲ ਸ਼ਰਮਾ ਸ਼ੋਅ’
ਸਿੱਧੂ ‘ਕਾਮੇਡੀ ਨਾਈਟਸ ਵਿਦ ਕਪਿਲ’ ਤੋਂ ਬਾਅਦ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਵੀ ਪਰਮਾਨੈਂਟ ਮਹਿਮਾਨ ਸਨ। ਇਸ ਸ਼ੋਅ ’ਚ ਸਿੱਧੂ 2016 ਤੋਂ 2019 ਤਕ ਨਜ਼ਰ ਆਏ ਸਨ। ਇਸ ਤੋਂ ਬਾਅਦ ਅਰਚਨਾ ਪੂਰਨ ਸਿੰਘ ਸ਼ੋਅ ’ਚ ਪਰਮਾਨੈਂਟ ਮਹਿਮਾਨ ਦੀ ਭੂਮਿਕਾ ਨਿਭਾਅ ਰਹੀ ਹੈ।

ਸਿੱਧੂ ਦੇ ਇਕ ਬਿਆਨ ’ਤੇ ਹੰਗਾਮਾ ਹੋਇਆ ਸੀ, ਜਿਸ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਟਰੋਲਿੰਗ ਦਾ ਸ਼ਿਕਾਰ ਹੋਣਾ ਪਿਆ ਸੀ। ਸਿੱਧੂ ਨੂੰ ਕਪਿਲ ਦੇ ਸ਼ੋਅ ਤੋਂ ਹਟਾਉਣ ਦੀ ਮੰਗ ਤੋਂ ਬਾਅਦ ਉਨ੍ਹਾਂ ਨੂੰ ਸ਼ੋਅ ਤੋਂ ਹਟਾ ਦਿੱਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤਕ ਸਿੱਧੂ ਕਪਿਲ ਦੇ ਸ਼ੋਅ ’ਚ ਨਜ਼ਰ ਨਹੀਂ ਆਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh