ਨਵਜੋਤ ਸਿੰਘ ਸਿੱਧੂ ਦੀ ਬੇਟੀ ਦੀਆਂ ਗਲੈਮਰਸ ਤਸਵੀਰਾਂ

12/29/2015 12:17:37 PM

ਮੁੰਬਈ : ਸਾਬਕਾ ਕ੍ਰਿਕਟਰ, ਰਾਜਨੀਤਕ ਅਤੇ ''ਕਾਮੇਡੀ ਨਾਈਟਸ ਵਿਦ ਕਪਿਲ'' ਦੇ ਮੁਖ ਮਹਿਮਾਨ ਨਵਜੋਤ ਸਿੰਘ ਸਿੱਧੂ ਬਾਰੇ ਤਾਂ ਸਭ ਜਾਣਦੇ ਹੀ ਹਨ ਪਰ ਕੀ ਤੁਸੀਂ ਉਨ੍ਹਾਂ ਦੀ ਬੇਟੀ ਰਾਬੀਆ ਸਿੱਧੂ ਬਾਰੇ ਵੀ ਜਾਣਦੇ ਹੋ? ਕੁਝ ਦਿਨਾਂ ਪਹਿਲਾਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ ''ਚ ਰਹਿਣ ਵਾਲੀ ਰਾਬੀਆ ਨੇ ਸੋਸ਼ਲ ਮੀਡੀਆ ''ਤੇ ਕਾਫੀ ਸੁਰਖੀਆਂ ਬਟੋਰੀਆਂ ਸਨ। ਜ਼ਿਕਰਯੋਗ ਹੈ ਕਿ ਰਾਬੀਆ ਪਾਰਟੀਆਂ ਅਤੇ ਫੈਸ਼ਨ ਦੀ ਸ਼ੌਕੀਨ ਹੈ।
ਮੀਡੀਆ ਦੀਆਂ ਖ਼ਬਰਾਂ ਅਨੁਸਾਰ ਰਾਬੀਆ ਇਸਟਯੂਟੋ ਮਾਰੰਗੋਨੀ ਕਾਲਜ ''ਚ ਪੜ੍ਹ ਰਹੀ ਹੈ। ਉਹ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਹੈ। ਉਸ ਨੇ ਮੁੱਢਲੀ ਪੜ੍ਹਾਈ ਯਾਦਵਿੰਦਰ ਪਬਲਿਕ ਸਕੂਲ ਪਟਿਆਲੇ ਤੋਂ ਕੀਤੀ। ਇਸ ਪਿੱਛੋਂ 2009 ਤੋਂ 2013 ਦੌਰਾਨ ਉਸ ਨੇ ਪਾਥਵੇਜ ਵਰਲਡ ਸਕੂਲ ਤੋਂ ਪੜ੍ਹਾਈ ਕੀਤੀ। 2013 ''ਚ ਉਸ ਨੇ ਸਿੰਗਾਪੁਰ ਲੈਸਲੇ ਕਾਲਜ ਆਫ ਦਿ ਆਰਟਸ ਵਿਚ ਫੈਸ਼ਨ ਡਿਜ਼ਾਈਨਿੰਗ ਕੋਰਸ ''ਚ ਦਾਖਲਾ ਲਿਆ।