ਮ੍ਰਿਣਾਲ ਠਾਕੁਰ ਨੇ ਪੂਰੀ ਕੀਤੀ ਫ਼ਿਲਮ ''ਪਿਪਾ'' ਦੀ ਸ਼ੂਟਿੰਗ

10/07/2021 12:58:38 PM

ਮੁੰਬਈ (ਬਿਊਰੋ) - ਅਦਾਕਾਰਾ ਮ੍ਰਿਣਾਲ ਠਾਕੁਰ ਨੇ ਫ਼ਿਲਮ 'ਪਿਪਾ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਗੱਲ ਦੀ ਜਾਣਕਾਰੀ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਅਦਾਕਾਰਾ ਮ੍ਰਿਣਾਲ ਠਾਕੁਰ ਨੇ ਇਹ ਦੱਸਦਿਆਂ ਲਿਖਿਆ, ''ਇਸ ਸਾਰੇ ਮਜ਼ੇਦਾਰ ਸਾਥੀ ਦੀ ਵਜ੍ਹਾ ਨਾਲ ਇਸ ਫ਼ਿਲਮ 'ਚ ਕੰਮ ਕਰਨਾ ਬਹੁਤ ਹੀ ਮਜ਼ੇਦਾਰ ਰਿਹਾ ਹੈ। 'ਰਾਧਾ' ਦਾ ਕਿਰਦਾਰ ਨਿਭਾਉਣਾ ਇਕ ਅਨੋਖਾ ਆਨੰਦ ਸੀ। ਸਾਡੇ ਦੁਆਰਾ ਖੂਬਸੂਰਤੀ ਨਾਲ ਤਿਆਰ ਕੀਤੀ ਗਈ ਇਸ ਕਲਾ ਨੂੰ ਤੁਹਾਡੇ ਵੱਲੋਂ ਦੇਖਣ ਦਾ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ ਪਰ ਇਸ ਤੋਂ ਪਹਿਲਾਂ ਮੈਂ ਅਜਿਹੇ ਕੁਝ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਦਾ ਇਸ ਯਾਤਰਾ ਨੂੰ ਪੂਰਾ ਕਰਨ 'ਚ ਮਮਹੱਤਵਪੂਰਨ ਯੋਗਦਾਨ ਹੈ। ਥੈਂਕ ਯੂ ਟੀਮ ਪਿਪਾ!''

ਦੱਸ ਦਈਏ ਕਿ ਇਸ ਫ਼ਿਲਮ 'ਚ ਮ੍ਰਿਣਾਲ ਦੇ ਨਾਲ ਇਸ਼ਾਨ ਖੱਟਰ, ਪ੍ਰਿਆਂਸ਼ੁ ਪੇਨਿਉਲੀ ਅਤੇ ਸੋਨੀ ਰਾਜ਼ਦਾਨ ਵੀ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਇਹ ਐਕਸ਼ਨ ਨਾਲ ਭਰਪੂਰ ਪਹਿਲੀ ਅਜਿਹੀ ਵਾਰ ਫ਼ਿਲਮ ਹੈ, ਜੋ ਲੜਾਈ ਦੇ ਦਿੱਗਜ ਬ੍ਰਿਗੇਡਿਅਰ ਬਲਰਾਮ ਸਿੰਘ ਮਹਿਤਾ ਦੀ ਕਿਤਾਬ 'ਦਿ ਬਰਨਿੰਗ ਚਾਫੀਸ' 'ਤੇ ਆਧਾਰਿਤ ਹੈ। ਇਸ ਫ਼ਿਲਮ 'ਚ ਆਸਕਰ ਜੇਤੂ ਏ.ਆਰ. ਰਹਿਮਾਨ ਦਾ ਮਿਊਜ਼ਿਕ ਹੋਵੇਗਾ। ਫ਼ਿਲਮ ਦਾ ਕੇਂਦਰ ਲੋਕਾਂ ਦਾ ਪਿਆਰਾ ਵਾਰ ਟੈਂਕ ਹੈ, ਜਿਸ ਨੂੰ ਪਿਆਰ ਨਾਲ ਪਿਪਾ ਬੁਲਾਇਆ ਜਾਂਦਾ ਹੈ। ਪਿਪਾ ਦਾ ਮਤਲਬ ਹੈ- ਇਕ ਖਾਲੀ ਘਿਓ ਦਾ ਡਿੱਬਾ, ਜੋ ਸੌਖ ਨਾਲ ਪਾਣੀ 'ਚ ਤੈਰ ਸਕਦਾ ਹੈ। ਇਹ ਫ਼ਿਲਮ ਇਸ ਫੌਜੀ ਟੈਂਕ 'ਤੇ ਕੇਂਦਰਿਤ ਕੀਤੀ ਗਈ ਹੈ।

 
 
 
 
View this post on Instagram
 
 
 
 
 
 
 
 
 
 
 

A post shared by Mrunal Thakur (@mrunalthakur)

 

sunita

This news is Content Editor sunita