ਮੌਨੀ ਰਾਏ ਨੇ ਪਤੀ ਦੇ ਜਨਮਦਿਨ ’ਤੇ ਰੱਖੀ ਸ਼ਾਨਦਾਰ ਪਾਰਟੀ, ਦੇਰ ਰਾਤ ਦੋਸਤਾਂ ਨਾਲ ਕੀਤੀ ਖ਼ੂਬ ਮਸਤੀ

08/09/2022 12:15:48 PM

ਮੁੰਬਈ- ਅਦਾਕਾਰਾ ਮੌਨੀ ਰਾਏ ਨੇ ਇਸ ਸਾਲ ਲੰਬੇ ਸਮੇਂ ਤੋਂ ਬੁਆਏਫ੍ਰੈਂਡ ਸੂਰਜ ਨੰਬਰਬਾਰ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਮੌਨੀ ਅਕਸਰ ਸੂਰਜ ਨਾਲ ਪਿਆਰੇ ਪਲ ਬਿਤਾਉਂਦੀ ਨਜ਼ਰ ਆਉਂਦੀ ਹੈ। ਬੀਤੇ ਦਿਨ ਸੂਰਜ ਦਾ ਜਨਮ ਦਿਨ ਸੀ। ਵਿਆਹ ਤੋਂ ਬਾਅਦ ਸੂਰਜ ਦਾ ਇਹ ਪਹਿਲਾ ਜਨਮਦਿਨ ਸੀ, ਇਸ ਲਈ ਮੌਨੀ ਨੇ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ’ਚ ਇੰਡਸਟਰੀ ਨਾਲ ਜੁੜੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਤਾਪਸੀ ਪੰਨੂ ਦੀ ਫ਼ੋਟੋਗ੍ਰਾਫ਼ਰ ਨਾਲ ਹੋਈ ਬਹਿਸ, ਹੱਥ ਜੋੜ ਕੇ ਕਿਹਾ- ‘ਐਕਟਰ ਹਮੇਸ਼ਾ ਗਲਤ ਹੁੰਦੇ ਹਨ’

ਪਾਰਟੀ ’ਚ ਜੰਨਤ ਜ਼ਬੈਨ, ਅਰਜੁਨ ਬਿਜਲਾਨੀ ਅਤੇ ਉਸ ਦੀ ਪਤਨੀ ਨੇਹਾ ਸਵਾਮੀ, ਮੰਦਿਰਾ ਬੇਦੀ ਸਮੇਤ ਹੋਰ ਸਿਤਾਰੇ ਵੀ ਸ਼ਾਮਲ ਸਨ। ਪਾਰਟੀ ’ਚ ਸਿਤਾਰੇ ਮਸਤੀ ਕਰਦੇ ਨਜ਼ਰ ਆਏ। ਇਸ ਦੌਰਾਨ ਮੌਨੀ ਦੀ ਲੁੱਕ ਬੇਹੱਦ ਸ਼ਾਨਦਾਰ ਨਜ਼ਰ ਆਈ।

ਲੁੱਕ ਦੀ ਗੱਲ ਕਰੀਏ ਤਾਂ ਮੌਨੀ ਬਲੈਕ ਸ਼ਿਮਰੀ ਆਊਟਫ਼ਿਟ ’ਚ ਕਾਫ਼ੀ ਜੱਚ ਰਹੀ ਹੈ। ਅਦਾਕਾਰਾ ਨੇ ਇਸ ਡਰੈੱਸ ਨਾਲ ਮੈਚਿੰਗ ਹੀਲ ਪਾਈ ਹੈ। ਮੌਨੀ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਦੌਰਾਨ ਬਰਥਡੇ ਬੁਆਏ ਵਾਈਟ ਸ਼ਰਟ ਅਤੇ ਜੀਂਸ ’ਚ ਸਮਾਰਟ ਲੱਗ ਰਹੇ ਹਨ। ਜੰਨਤ ਜ਼ੁਬੈਰ ਬਲੂ ਡਰੈੱਸ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਹ ਆਫ਼ ਸ਼ੋਲਡਰ ਡਰੈੱਸ ਸੀ ਅਤੇ ਅਦਾਕਾਰਾ ਨੇ ਇਸ ਨਾਲ ਵਾਲ ਖੁੱਲ੍ਹੇ ਛੱਡੇ ਹਨ। ਅਰਜੁਨ ਬਿਜਲਾਨੀ ਸਫ਼ੈਦ ਟੀ-ਸ਼ਰਟ ਅਤੇ ਕਾਲੇ ਰੰਗ ਦੀ ਡੈਨਿਮ ਜੀਂਸ ਸਟਾਈਲਿਸ਼ ਲੱਗ ਰਿਹਾ ਸੀ।

ਇਹ ਵੀ ਪੜ੍ਹੋ : ਕਰੀਨਾ ਰਵਾਇਤੀ ਲੁੱਕ ’ਚ ਆਈ ਨਜ਼ਰ, ਦੁਪੱਟਾ ਲਹਿਰਾਉਂਦੇ ਕਰਵਾਇਆ ਸ਼ਾਨਦਾਰ ਫ਼ੋਟੋਸ਼ੂਟ

ਮੌਨੀ ਰਾਏ ਨੇ ਗੋਆ ’ਚ 27 ਜਨਵਰੀ ਨੂੰ  ਬਿਜ਼ਨੈੱਸਮੈਨ ਸੂਰਜ ਨਾਂਬਿਆਰ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦਾ ਵਿਆਹ ਸਾਊਥ ਇੰਡੀਆ ਅਤੇ ਬੰਗਾਲੀ ਰੀਤੀ-ਰਿਵਾਜਾਂ ਅਨੁਸਾਰ ਹੋਇਆ।

ਮੌਨੀ ਦੇ ਟੀ.ਵੀ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਮੌਨੀ ਜਲਦ ਹੀ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਅਦਾਕਾਰਾ ਨਾਲ ਅਮਿਤਾਭ ਬੱਚਨ, ਰਣਬੀਰ ਸਿੰਘ ਅਤੇ ਆਲੀਆ ਭੱਟ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ। ‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

Shivani Bassan

This news is Content Editor Shivani Bassan