ਵ੍ਹਾਈਟ ਡਰੈੱਸ ''ਚ ਮੌਨੀ ਰਾਏ ਨੇ ਬਿਖੇਰਿਆ ਹੁਸਨ ਦਾ ਜਲਵਾ, ਦੇਖੋ ਹੌਟ ਤਸਵੀਰਾਂ

05/15/2022 3:21:59 PM

ਮੁੰਬਈ- ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਮੌਨੀ ਰਾਏ ਨੇ ਆਪਣੀਆਂ ਕੁਝ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।


ਲੁਕ ਦੀ ਗੱਲ ਕਰੀਏ ਤਾਂ ਮੌਨੀ ਵ੍ਹਾਈਟ ਡਰੈੱਸ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ, ਖੁੱਲ੍ਹੇ ਵਾਲਾਂ ਅਤੇ ਐਨਕਾਂ ਨਾਲ ਉਸ ਨੇ ਆਪਣੀ ਲੁਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁਕ 'ਚ ਅਦਾਕਾਰਾ ਹੌਟ ਲੱਗ ਰਹੀ ਹੈ। 


ਮੌਨੀ ਸਮੁੰਦਰ ਦੇ ਬੀਚ 'ਤੇ ਸ਼ਿਪ 'ਤੇ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਅਦਾਕਾਰਾ ਬਹੁਤ ਖੁਸ਼ ਲੱਗ ਰਹੀ ਹੈ। ਮੌਨੀ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਅਟਕ ਗਈਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਖੂਬ ਪਿਆਰ ਬਰਸਾ ਰਹੇ ਹਨ। 


ਕੰਮਕਾਰ ਦੀ ਗੱਲ ਕਰੀਏ ਤਾਂ ਮੌਨੀ 'ਡਾਂਸ ਇੰਡੀਆ ਡਾਂਸ ਲਿਟਿਲ ਮਾਸਟਰਸ 5' ਜੱਜ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਫਿਲਮ 'ਬ੍ਰਹਮਾਸਤਰ' 'ਚ ਦਿਖਾਈ ਦੇਵੇਗੀ। ਇਸ ਫਿਲਮ 'ਚ ਅਦਾਕਾਰਾ ਦੇ ਨਾਲ ਅਮਿਤਾਭ ਬੱਚਨ, ਰਣਬੀਰ ਸਿੰਘ ਅਤੇ ਆਲੀਆ ਭੱਟ ਨਜ਼ਰ ਆਉਣਗੇ।

 

Aarti dhillon

This news is Content Editor Aarti dhillon