ਸਿਧਾਰਥ ਨੂੰ ਅੰਤਿਮ ਵਿਦਾਈ ਦੇਣ ਪਹੁੰਚੀ ਮਾਂ, ਅੱਖਾਂ ''ਚ ਸਾਫ ਦਿਖਿਆ ਪੁੱਤਰ ਦੇ ਜਾਣ ਦਾ ਦੁੱਖ (ਤਸਵੀਰਾਂ)

09/03/2021 3:50:39 PM

ਮੁੰਬਈ- ਬਾਲੀਵੁੱਡ ਅਦਾਕਾਰ ਸਿਧਾਰਥ ਸ਼ੁਕਲਾ ਦਾ ਵੀਰਵਾਰ (2 ਸਤੰਬਰ) ਨੂੰ ਹਾਰਟ ਅਟੈਕ ਦੀ ਵਜ੍ਹਾ ਨਾਲ ਦਿਹਾਂਤ ਹੋ ਗਿਆ। ਸਿਧਾਰਥ ਨੇ 40 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਇਸ ਖਬਰ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਕੁਝ ਸਮੇਂ ਪਹਿਲੇ ਸਿਧਾਰਥ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ। ਉਧਰ ਇਕ ਮਾਂ ਲਈ ਇਹ ਬਹੁਤ ਦੁਖਦਾਇਕ ਹੈ ਜਿਸ ਦੇ ਜੀਵਨ ਦੇ ਅੰਤਿਮ ਪੜਾਅ 'ਚ ਉਸ ਦਾ ਇਕਲੌਤਾ ਪੁੱਤਰ ਇਸ ਤਰ੍ਹਾਂ ਅਚਾਨਕ ਸਾਥ ਛੱਡ ਗਿਆ ਹੋਵੇ।  


ਅਜਿਹੇ ਸਮੇਂ 'ਚ ਜਦੋਂ ਉਸ ਦਾ ਪਤੀ ਵੀ ਦੁਨੀਆ 'ਚ ਨਾ ਹੋਵੇ ਤਾਂ ਇਹ ਦੁੱਖ ਹੋਰ ਵੱਧ ਜਾਂਦਾ ਹੈ। ਹਾਲ ਹੀ 'ਚ ਸਿਧਾਰਥ ਦੀ ਮਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸਿਧਾਰਥ ਦੀ ਮਾਂ ਦੀ ਹਾਲਤ ਜੋ ਹੈ ਉਸ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਟੁੱਟ ਜਾਵੇਗਾ। 


ਸਿਧਾਰਥ ਦੀ ਮਾਂ ਵੀ ਇਕਲੌਤੇ ਪੁੱਤਰ ਨੂੰ ਖੋਹਣ ਨਾਲ ਬੁਰੀ ਤਰ੍ਹਾਂ ਟੁੱਟ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਚਿਹਰੇ ਨੂੰ ਦੁਪੱਟੇ ਨਾਲ ਢੱਕਿਆ ਹੋਇਆ ਸੀ ਪਰ ਉਨ੍ਹਾਂ ਦੀਆਂ ਅੱਖਾਂ ਸਭ ਬਿਆਨ ਕਰ ਰਹੀਆਂ ਸਨ ਕਿ ਉਹ ਇਕਲੌਤੇ ਪੁੱਤਰ ਦੇ ਇੰਝ ਚਲੇ ਜਾਣ ਨਾਲ ਕਿੰਨੀ ਸਦਮੇ 'ਚ ਹੈ। ਹਾਲ ਹੀ 'ਚ ਰਾਹੁਲ ਮਹਾਜਨ ਨੇ ਸਿਧਾਰਥ ਦੀ ਮਾਂ ਨਾਲ ਹੋਈ ਮੁਲਾਕਾਤ ਦੇ ਬਾਰੇ 'ਚ ਦੱਸਿਆ ਸੀ। ਇਕ ਰਿਪੋਰਟ ਮੁਤਾਬਕ ਰਾਹੁਲ ਨੇ ਦੱਸਿਆ ਸੀ ਕਿ ਸਿਧਾਰਥ ਸ਼ੁਕਲਾ ਦੇ ਪਿਤਾ ਨੂੰ ਵੀ ਹਾਰਟ ਅਟੈਕ ਆਇਆ ਸੀ। ਲੋਕਾਂ ਨੂੰ ਕਿਸੇ ਸਾਜ਼ਿਸ਼ ਦੀ ਗੱਲ ਨਹੀਂ ਕਰਨੀ ਚਾਹੀਦੀ। 


ਉਨ੍ਹਾਂ ਨੇ ਦੱਸਿਆ ਕਿ ਸਿਧਾਰਥ ਵੱਖਰੇ ਤਰ੍ਹਾਂ ਦੇ ਇਨਸਾਨ ਸਨ ਉਹ ਕਦੇ ਨਹੀਂ ਚਾਹੁੰਦੇ ਸਨ ਕਿ ਅਸੀਂ ਉਸ ਲਈ ਰੋਈਏ। ਮੈਂ ਉਨ੍ਹਾਂ ਦੀ ਮਾਂ ਨੂੰ ਮਿਲਿਆ ਜੋ ਕਿ ਬਹੁਤ ਮਜ਼ਬੂਤ ਮਹਿਲਾ ਹੈ। ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆਏ ਸਨ ਪਰ ਉਨ੍ਹਾਂ ਨੇ ਕਿਹਾ ਕਿ ਮੌਤ ਤਾਂ ਹੁੰਦੀ ਹੀ ਹੈ ਪਰ ਇੰਨੀ ਜ਼ਲਦੀ ਨਹੀਂ ਹੋਣੀ ਚਾਹੀਦੀ ਸੀ। ਪਿਤਾ ਦੀ ਮੌਤ ਤੋਂ ਬਾਅਦ ਸਿਧਾਰਥ ਆਪਣੀ ਮਾਂ ਦੇ ਬਹੁਤ ਕਰੀਬ ਸੀ। ਉਹ ਇਕ ਪਲ ਵੀ ਮਾਂ ਦੇ ਬਿਨ੍ਹਾਂ ਨਹੀਂ ਬਿਤਾ ਪਾਉਂਦਾ ਸੀ।

Aarti dhillon

This news is Content Editor Aarti dhillon