ਮੋਨਾਲੀਸਾ ਨੂੰ ਇਸ ਅਦਾਕਾਰ ਨੇ ਕਿਹਾ ‘ਆਈ ਲਵ ਯੂ’, ਫਿਰ ਕੀਤੀ ਇਹ ਹਰਕਤ, ਹੋ ਗਈ ਵਾਇਰਲ

07/14/2021 6:31:59 PM

ਮੁੰਬਈ (ਬਿਊਰੋ)– ਭੋਜਪੁਰੀ ਸਿਨੇਮਾ ਦੀ ਸੁਪਰਸਟਾਰ ਤੇ ‘ਨਜ਼ਰ’ ਫੇਮ ਮੋਨਾਲੀਸਾ ਹਮੇਸ਼ਾ ਹੀ ਆਪਣੀ ਬੋਲਡਨੈੱਸ ਦੇ ਚੱਲਦਿਆਂ ਚਰਚਾ ’ਚ ਰਹਿੰਦੀ ਹੈ। ਮੋਨਾਲੀਸਾ ਅਦਾਕਾਰੀ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ।

ਉਹ ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਕੇ ਉਨ੍ਹਾਂ ਨੂੰ ਹੈਰਾਨ ਕਰਦੀ ਰਹਿੰਦੀ ਹੈ। ਇਸ ਦੌਰਾਨ ਮੋਨਾਲੀਸਾ ਦੀ ਇਕ ਨਵੀਂ ਵੀਡੀਓ ਕਾਫੀ ਚਰਚਾ ’ਚ ਹੈ। ਇਸ ਵੀਡੀਓ ’ਚ ਮੋਨਾਲੀਸਾ ਨੂੰ ਅਦਾਕਾਰ ਕੁਣਾਲ ਵਰਮਾ ਅਚਾਨਕ ਆ ਕੇ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by MONALISA (@aslimonalisa)

ਉਨ੍ਹਾਂ ਦੀ ਇਸ ਹਰਕਤ ’ਤੇ ਮੋਨਾਲੀਸਾ ਦੇ ਚਿਹਰੇ ਦੇ ਹਾਵ-ਭਾਵ ਦੇਖਣ ਲਾਇਕ ਹਨ। ਮੋਨਾਲੀਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਫਨੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਉਹ ਟੀ. ਵੀ. ਅਦਾਕਾਰ ਕੁਣਾਲ ਵਰਮਾ ਨਾਲ ਨਜ਼ਰ ਆ ਰਹੀ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਕੁਣਾਲ ਇਕ ਟੈਡੀ ਬੀਅਰ ਲੈ ਕੇ ਮੋਨਾਲੀਸਾ ਕੋਲ ਜਾਂਦੇ ਹਨ ਤੇ ਉਨ੍ਹਾਂ ‘ਆਈ ਲਵ ਯੂ’ ਕਹਿੰਦੇ ਹੋਏ ਪਿਆਰ ਦਾ ਇਜ਼ਹਾਰ ਕਰਦੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by MONALISA (@aslimonalisa)

ਇਸ ’ਤੇ ਮੋਨਾਲੀਸਾ ਕਹਿੰਦੀ ਹੈ, ‘ਹਮ ਸ਼ਕਲ ਦੇਖੀ ਹੈ।’ ਮੋਨਾਲੀਸਾ ਦਾ ਇਹ ਜਵਾਬ ਸੁਣਦਿਆਂ ਹੀ ਕੁਣਾਲ ਨੇ ਤੁਰੰਤ ਜਵਾਬ ਦਿੰਦਿਆਂ ਕਿਹਾ, ‘ਹਾਂ, ਇੰਨੀ ਬੁਰੀ ਵੀ ਨਹੀਂ ਦਿਖਦੀ ਤੂੰ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh