ਮੀਰਾ ਨੇ ਸਭ ਦੇ ਸਾਹਮਣੇ ਪਤੀ ਸ਼ਾਹਿਦ ਨੂੰ ਕੀਤਾ ਲਿਪਲਾਕ, ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਵੀਡੀਓ

06/30/2022 11:11:44 AM

ਮੁੰਬਈ- ਅਦਾਕਾਰ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੀ ਜੋੜੀ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ। ਜੋੜੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹਮੇਸ਼ਾ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਸ਼ਹਿਦ ਅਤੇ ਮੀਰਾ ਦੀ ਇਕ ਰੋਮਾਂਟਿਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਦੋਵੇਂ ਲਿਪਲਾਕ ਕਰਦੇ ਹੋਏ ਨਜ਼ਰ ਆ ਰਹੇ ਹਨ।


ਵੀਡੀਓ 'ਚ ਸ਼ਾਹਿਦ ਗ੍ਰੀਨ ਸ਼ਰਟ ਅਤੇ ਬਲੈਕ ਜੈਕੇਟ 'ਚ ਨਜ਼ਰ ਆ ਰਹੇ ਹਨ। ਉਧਰ ਮੀਰਾ ਗੋਲਡਨ ਆਊਟਫਿੱਟ 'ਚ ਦਿਖਾਈ ਦੇ ਰਹੀ ਹੈ। ਲਾਈਟ ਮੇਕਅਪ ਅਤੇ ਬਨ ਨਾਲ ਮੀਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਮੀਰਾ ਆਪਣੇ ਪਤੀ ਸ਼ਹਿਦ ਨਾਲ ਰੋਮਾਂਟਿਕ ਹੁੰਦੀ ਹੋਈ ਨਜ਼ਰ ਆ ਰਹੀ ਹੈ। ਮੀਰਾ ਸ਼ਾਹਿਦ ਨੂੰ ਆਪਣੇ ਵੱਲ ਖਿੱਚਦੀ ਹੈ ਅਤੇ ਫਿਰ ਦੋਵੇਂ ਲਿਪਲਾਕ ਕਰਦੇ ਹਨ। ਆਲੇ-ਦੁਆਲੇ ਲੋਕ ਵੀ ਦਿਖਾਈ ਦੇ ਰਹੇ ਹਨ। ਪ੍ਰਸ਼ੰਸਕਾਂ ਨੂੰ ਜੋੜੇ ਦਾ ਰੋਮਾਂਟਿਕ ਅੰਦਾਜ਼ ਖੂਬ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। 

 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)


ਦੱਸ ਦੇਈਏ ਕਿ ਸ਼ਾਹਿਦ ਅਤੇ ਮੀਰਾ ਦੀ ਆਰੇਂਜ ਮੈਰਿਜ਼ ਹੈ। ਦੋਵਾਂ ਨੇ ਜੁਲਾਈ 2015 'ਚ ਵਿਆਹ ਕੀਤਾ ਸੀ। ਦੋਵਾਂ ਦੀ ਉਮਰ 'ਚ 13 ਸਾਲ ਦਾ ਗੈਪ ਹੈ। ਦੋਵੇਂ ਇਕ-ਦੂਜੇ ਨਾਲ ਕਾਫੀ ਖੁਸ਼ ਹਨ। ਮੀਰਾ ਸ਼ਾਹਿਦ ਨਾਲ ਵਿਆਹ ਕਰਕੇ ਖੁਦ ਨੂੰ ਕਿਸਮਤਵਾਲੀ ਮੰਨਦੀ ਹੈ। ਸ਼ਾਹਿਦ ਵੀ ਖੁਦ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਉਨ੍ਹਾਂ ਨੂੰ ਮੀਰਾ ਮਿਲੀ। ਜੋੜੇ ਦੇ ਦੋ ਬੱਚੇ ਹਨ ਮੀਸ਼ਾ ਅਤੇ ਜੈਨ। 

Aarti dhillon

This news is Content Editor Aarti dhillon