ਮੀਕਾ ਸਿੰਘ ਨੇ ਘਰ ’ਚ ਰਖਾਇਆ ਆਖੰਡ ਪਾਠ, ਵੀਡੀਓਜ਼ ਕੀਤੀਆਂ ਸਾਂਝੀਆਂ

04/02/2021 5:02:51 PM

ਮੁੰਬਈ (ਬਿਊਰੋ)– ਗਾਇਕ ਮੀਕਾ ਸਿੰਘ ਨੇ 31 ਮਾਰਚ ਨੂੰ ਆਪਣੇ ਘਰ ’ਚ ਆਖੰਡ ਪਾਠ ਰਖਵਾਇਆ। ਇਸ ਦੀਆਂ ਵੀਡੀਓਜ਼ ਮੀਕਾ ਸਿੰਘ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ।

ਆਖੰਡ ਪਾਠ ਰਖਵਾਉਣ ਮੌਕੇ ਮੀਕਾ ਸਿੰਘ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਬਾਬਾ ਜੀ ਨੇ ਮੇਰੇ ’ਤੇ ਮਿਹਰ ਕੀਤੀ ਹੈ ਤੇ ਮੈਂ 3 ਦਿਨਾ ਆਖੰਡ ਪਾਠ ਸਾਹਿਬ ਦਾ ਆਯੋਜਨ ਕਰਵਾਇਆ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।’

 
 
 
 
 
View this post on Instagram
 
 
 
 
 
 
 
 
 
 
 

A post shared by Mika Singh (@mikasingh)

ਸੋਸ਼ਲ ਮੀਡੀਆ ’ਤੇ ਮੀਕਾ ਸਿੰਘ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਕਲਾਕਾਰਾਂ ਵਲੋਂ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਕੁਮੈਂਟਸ ਕੀਤੇ ਜਾ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Mika Singh (@mikasingh)

ਉਥੇ ਅੱਜ ਸ੍ਰੀ ਆਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ, ਜਿਸ ਉਪਰੰਤ ਉਨ੍ਹਾਂ ਘਰ ’ਚ ਲੰਗਰ ਵੀ ਵਰਤਾਇਆ। ਇਸ ਦੀ ਵੀਡੀਓ ਵੀ ਮੀਕਾ ਸਿੰਘ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Mika Singh (@mikasingh)

ਉਥੇ ਅੱਜ ਮੀਕਾ ਸਿੰਘ ਨੇ ਕਪਿਲ ਸ਼ਰਮਾ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਮੀਕਾ ਸਿੰਘ ਲਿਖਦੇ ਹਨ, ‘ਮੇਰੇ ਸੁਪਰਸਟਾਰ ਭਰਾ, ਯਾਰਾਂ ਦੇ ਯਾਰ, ਨੇਕ ਦਿਲ ਤੇ ਟੈਲੇਂਟ ਨਾਲ ਭਰੇ ਕਪਿਲ ਸ਼ਰਮਾ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਭਰਾ ਤੁਹਾਡੇ ’ਤੇ ਰੱਬ ਹਮੇਸ਼ਾ ਮਿਹਰ ਬਣਾਈ ਰੱਖੇ ਤੇ ਭਰਪੂਰ ਖੁਸ਼ੀਆਂ ਤੇ ਸਫਲਤਾ ਦੇਵੇ।’

ਨੋਟ– ਮੀਕਾ ਸਿੰਘ ਨਾਲ ਜੁੜੀ ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।

Rahul Singh

This news is Content Editor Rahul Singh