''ਕੇ.ਕੇ ਅਤੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁਖੀ ਹਾਂ, ਮੀਕਾ ਸਿੰਘ- ‘ਇਸ ਸਾਲ ਜਨਮਦਿਨ ਨਹੀਂ ਮਨਾਵਾਂਗੇ’

06/08/2022 4:52:07 PM

ਬਾਲੀਵੁੱਡ ਡੈਸਕ: ਬੀਤੇ ਦਿਨ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਬਾਲੀਵੁੱਡ ਗਾਇਕ ਕੇ.ਕੇ ਦੀ ਮੌਤ ਨੇ ਸਭ ਦੇ ਦਿਲ ਨੂੰ ਹਿਲਾ ਕੇ ਰੱਖ ਦਿੱਤਾ ਹੈ।ਦੋਵਾਂ ਸਿਤਾਰਿਆਂ ਦੇ ਦੇਹਾਂਤ ਨਾਲ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਦੁਖ ਹੋਇਆ ਹੈ।

ਇਸ ਦੌਰਾਨ ਸਿੱਧੂ ਮੂਸੇਵਾਲਾ ਅਤੇ ਕੇ.ਕੇ ਦੇ ਦੇਹਾਂਤ ਤੋਂ ਦੁਖੀ ਗਾਇਕ ਅਤੇ ਰੈਪਰ ਮੀਕਾ ਸਿੰਘ ਨੇ ਵੱਡਾ ਫ਼ੈਸਲਾ ਲਿਆ ਹੈ। ਉਸ ਨੇ ਕਿਹਾ ਹੈ ਕਿ ਇਸ ਵਾਰ ਉਹ ਆਪਣਾ ਜਨਮ ਦਿਨ ਨਹੀਂ ਮਨਾਉਣਗੇ। ਮੀਕਾ ਸਿੰਘ ਹਰ ਸਾਲ 10 ਜੂਨ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ ਪਰ ਇਸ ਵਾਰ ਉਨ੍ਹਾਂ ਨੂੰ ਸਿੱਧੂ ਅਤੇ ਕੇ.ਕੇ ਨੂੰ ਗੁਆਉਣ ਦਾ ਦੁੱਖ ਹੈ।

ਇਹ ਵੀ ਪੜ੍ਹੋ : ਮਨਕੀਰਤ ਔਲਖ ਦਾ ਵੱਡਾ ਬਿਆਨ, ‘ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣ ਦੀ ਗੱਲ ਤਾਂ ਦੂਰ...’

ਇਸ ਬਾਰੇ ਉਨ੍ਹਾਂ ਹਾਲ ਹੀ ’ਚ ਕਿਹਾ ਕਿ ਜਦੋਂ ਪਰਿਵਾਰ ਦਾ ਕੋਈ ਮੈਂਬਰ ਸਾਡੇ ਤੋਂ ਦੂਰ ਚਲਾ ਜਾਂਦਾ ਹੈ ਤਾਂ ਸਾਨੂੰ ਕੋਈ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਮੀਕਾ ਸਿੰਘ ਨੇ ਅੱਗੇ ਕਿਹਾ, ‘ਮੈਂ ਕੇ.ਕੇ ਦੇ ਅਚਾਨਕ ਦਿਹਾਂਤ ਤੋਂ ਬਹੁਤ ਦੁਖੀ ਹਾਂ।

ਇਹ ਵੀ ਪੜ੍ਹੋ : ਸੁੰਨਾ ਪਿਆ ਹੈ ਸਿੱਧੂ ਮੂਸੇਵਾਲਾ ਦਾ ਜੱਦੀ ਪਿੰਡ, ਬਜ਼ੁਰਗਾਂ ਨੇ ਦੱਸੀ ਗਾਇਕ ਦੇ ਬਚਪਨ ਦੀ ਕਹਾਣੀ

ਇਸ ਨਾਲ ਹੀ ਮੇਰੇ ਛੋਟੇ ਭਰਾ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਮੈਂ ਹੋਰ ਵੀ ਦੁਖੀ ਹਾਂ। ਇਸ ਲਈ ਮੈਂ ਇਸ ਸਾਲ ਆਪਣਾ ਜਨਮਦਿਨ ਨਾ ਮਨਾਉਣ ਦਾ ਫ਼ੈਸਲਾ ਕੀਤਾ ਹੈ।’ ਇਸ ਤਰ੍ਹਾਂ ਮੀਕਾ ਇਸ ਵਾਰ ਆਪਣਾ ਜਨਮਦਿਨ ਨਾ ਮਨਾ ਕੇ ਕੇ.ਕੇ ਅਤੇ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣਗੇ।

Anuradha

This news is Content Editor Anuradha