ਮੈਰੂਨ ਟਾਪ ਅਤੇ ਬਲੈਕ ਸ਼ਾਰਟਸ ''ਚ ਮੌਨੀ ਰਾਏ ਨੇ ਲਗਾਇਆ ਹੌਟਨੈੱਸ ਦਾ ਤੜਕਾ, ਦੇਖੋ ਤਸਵੀਰਾਂ

05/24/2022 11:44:49 AM

ਮੁੰਬਈ- ਅਦਾਕਾਰਾ ਮੌਨੀ ਰਾਏ ਆਪਣੀ ਲੁਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਅਦਾਕਾਰਾ ਆਪਣੀਆਂ ਵੱਖ-ਵੱਖ ਲੁਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਮੌਨੀ ਨੇ ਆਪਣੀਆਂ ਕੁਝ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।


ਲੁਕ ਦੀ ਗੱਲ ਕਰੀਏ ਤਾਂ ਮੌਨੀ ਮੈਰੂਨ ਟਾਪ ਅਤੇ ਬਲੈਕ ਸ਼ਾਰਟਸ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਦੇ ਨਾਲ ਅਦਾਕਾਰਾ ਨੇ ਆਪਣੀ ਲੁਕ ਨੂੰ ਪੂਰਾ ਕੀਤਾ ਹੋਇਆ ਹੈ। 


ਇਸ ਲੁਕ 'ਚ ਅਦਾਕਾਰਾ ਬੇਹੱਦ ਹੌਟ ਲੱਗ ਰਹੀ ਹੈ। ਸੋਫੇ 'ਤੇ ਲੇਟ ਕੇ ਮੌਨੀ ਕਾਤਿਲਾਨਾ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕੇ ਪ੍ਰਸ਼ੰਸਕ ਹੋ ਕੇ ਭਰ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।


ਕੰਮਕਾਰ ਦੀ ਗੱਲ ਕਰੀਏ ਤਾਂ ਮੌਨੀ 'ਡਾਂਸ ਇੰਡੀਆ ਡਾਂਸ ਲਿਟਿਲ ਮਾਸਟਰਸ 5' ਨੂੰ ਜੱਜ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਫਿਲਮ 'ਬ੍ਰਹਮਾਸਤਰ' 'ਚ ਦਿਖਾਈ ਦੇਵੇਗੀ।


ਇਸ ਫਿਲਮ 'ਚ ਅਦਾਕਾਰਾ ਦੇ ਨਾਲ ਅਮਿਤਾਭ ਬੱਚਨ, ਰਣਬੀਰ ਸਿੰਘ ਅਤੇ ਆਲੀਆ ਭੱਟ ਨਜ਼ਰ ਆਉਣਗੇ।  

Aarti dhillon

This news is Content Editor Aarti dhillon