ਪੰਜਾਬੀ ਸੰਗੀਤ ਜਗਤ ਨੇ ਜਸਪਿੰਦਰ ਨਰੂਲਾ ਦੇ ਪਿਤਾ ਦੀ ਮੌਤ 'ਤੇ ਜਤਾਇਆ ਦੁੱਖ, ਇੰਝ ਦਿੱਤੀ ਸ਼ਰਧਾਂਜਲੀ

10/10/2020 1:55:06 PM

ਜਲੰਧਰ (ਬਿਊਰੋ) - ਪਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ‘ਚ ਆਪਣੇ ਗੀਤਾਂ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਪ੍ਰਸਿੱਧ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਸਰਦਾਰ ਕੇਸਰ ਸਿੰਘ ਦਾ ਕੱਲ੍ਹ ਦਿਹਾਂਤ ਹੋ ਗਿਆ ਸੀ । ਸਰਦਾਰ ਕੇਸਰ ਸਿੰਘ ਦੇ ਦਿਹਾਂਤ ‘ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ ।

 
 
 
 
 
View this post on Instagram
 
 
 
 
 
 
 
 
 

Lost our beloved father this morning!

A post shared by Dr. Jaspinder Narula (@jaspinder_narula) on Oct 8, 2020 at 9:46pm PDT


ਗਾਇਕ ਹਰਭਜਨ ਮਾਨ ਨੇ ਵੀ ਵੀ ਉਨ੍ਹਾਂ ਦੇ ਪਿਤਾ ਕੇਸਰ ਸਿੰਘ ਨਰੂਲਾ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਜਸਪਿੰਦਰ ਨਰੂਲਾ ਦੇ ਪਿਤਾ ਜੀ ਸਰਦਾਰ ਕੇਸਰ ਸਿੰਘ ਨਰੂਲਾ ਜੋ ਕਿ ਮਹਾਨ ਸੰਗੀਤਕਾਰ ਸਨ ਅਕਾਲ ਚਲਾਣਾ ਕਰ ਗਏ ਹਨ। ਐੱਚ. ਐੱਮ. ਵੀ. ਵਿਚ ਸਾਡੇ ਲੀਜੇਂਡਰੀ ਗਾਇਕਾਂ ਦੇ ਯਾਦਗਾਰੀ ਗੀਤਾਂ ਦੇ ਸੰਗੀਤਕਾਰ ਸਰਦਾਰ ਕੇਸਰ ਸਿੰਘ ਨਰੂਲਾ ਜੀ ਇਸ ਫਾਨੀ ਸੰਸਾਰ ਤੋਂ ਚਲੇ ਗਏ ਹਨ। ਮਾਲਕ ਆਪਣੇ ਚਰਨਾਂ ‘ਚ ਨਿਵਾਸ ਦੇਵੇ ‘ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ੇ’। 

 
 
 
 
 
View this post on Instagram
 
 
 
 
 
 
 
 
 

ਜਸਪਿੰਦਰ ਨਰੂਲਾ ਦੇ ਪਿਤਾ ਜੀ, ਸ੍ਰ: ਕੇਸਰ ਸਿੰਘ ਨਰੂਲਾ ਜੋ ਕਿ ਆਪਣੇ ਸਮੇਂ ਦੇ ਮਹਾਨ ਸੰਗੀਤਕਾਰ ਸਨ, ਅੱਜ ਅਕਾਲ ਚਲਾਣਾ ਕਰ ਗਏ ਹਨ। HMV music company vich saade legendary gaikan de yaadgari geetan de sangeetkar Sardar Kesar Singh Narula ji iss faani sansar ton chale gaye ne. Malik apne charna vich nivaas deve te piche parivaar nu bhaana manan da bal bakhshe 🙏🏻🙏🏻 @jaspinder_narula #sardarkesarsinghnarula

A post shared by Harbhajan Mann (@harbhajanmannofficial) on Oct 9, 2020 at 9:36pm PDT


ਉਥੇ ਹੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਕੇਸਰ ਸਿੰਘ ਨਰੂਲਾ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

 
 
 
 
 
View this post on Instagram
 
 
 
 
 
 
 
 
 

A legend leaves his immortal legacy behind. Passes on to another world. Rest in peace #KsNarulaJi 🙏#waheguru Bishri Rooh nu apne charna ch niwas Bakshe tey sarre parivar nu bhanna manan Da Bal Deve 🙏

A post shared by Sukshinder Shinda (@sukshindershinda) on Oct 9, 2020 at 4:13am PDT


ਦੱਸਣਯੋਗ ਹੈ ਕਿ ਸੰਗੀਤ ਨਿਰਦੇਸ਼ਨ ‘ਚ ਮਹਾਰਤ ਰੱਖਣ ਵਾਲੇ ਸਰਦਾਰ ਕੇਸਰ ਸਿੰਘ ਭਾਈ ਗੋਪਾਲ ਸਿੰਘ ਰਾਗੀ, ਸੰਤ ਅਨੂਪ ਸਿੰਘ ਅਤੇ ਸੰਤ ਮਸਕੀਨ ਜੀ ਵਰਗੀਆਂ ਹਸਤੀਆਂ ਦੀ ਸੁਹਬਤ ‘ਚ ਰਹੇ ਸਨ। ਸਾਲ 1956 ਵਿਚ ਐੱਚ. ਐੱਮ. ਵੀ. ਕੰਪਨੀ ਨੇ ਕੇਸਰ ਸਿੰਘ ਨੂੰ ਬਤੌਰ ਸੰਗੀਤ ਨਿਰਦੇਸ਼ਕ ਪੱਕੇ ਤੌਰ ’ਤੇ ਤਾਇਨਾਤ ਕਰ ਦਿੱਤਾ। ਕੇਸਰ ਸਿੰਘ ਨੇ ਲਗਾਤਾਰ ਚਾਰ ਦਹਾਕੇ ਕੰਪਨੀ ਦੀ ਰਿਕਾਰਡਿੰਗ ਲਈ ਸੰਗੀਤ ਦਿੱਤਾ। ਇਸ ਲੰਬੇ ਅਰਸੇ ਵਿਚ ਨਰੂਲਾ ਨੇ ਕਈ ਗਾਇਕਾਂ ਦੇ ਗੀਤਾਂ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ। ਇਨ੍ਹਾਂ ਵਿਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਮੋਹਣੀ ਨਰੂਲਾ, ਯਮਲਾ ਜੱਟ, ਸ਼ਾਦੀ ਬਖਸ਼ੀ ਭਰਾ, ਹਰਚਰਨ ਗਰੇਵਾਲ, ਨਰਿੰਦਰ ਬੀਬਾ, ਸਵਰਨ ਲਤਾ, ਚਾਂਦੀ ਰਾਮ, ਕਰਮਜੀਤ ਧੂਰੀ, ਮੁਹੰਮਦ ਸਦੀਕ, ਰਣਜੀਤ ਕੌਰ, ਜਗਮੋਹਨ ਕੌਰ, ਦੀਦਾਰ ਸੰਧੂ, ਕੁਲਦੀਪ ਮਾਣਕ ਤੋਂ ਇਲਾਵਾ ਅਣਗਿਣਤ ਕਲਾਕਾਰਾਂ ਦੇ ਨਾਂ ਸ਼ਾਮਲ ਹਨ।

sunita

This news is Content Editor sunita