ਯੂ. ਐੱਨ. ਡੀ. ਪੀ. ਨੇ ਮਾਨੁਸ਼ੀ ਛਿੱਲਰ ਨੂੰ ਵਰਲਡ ਹੈਲਥ ਡੇਅ ਲਈ ਨਿਯੁਕਤ ਕੀਤਾ

04/07/2022 10:30:31 AM

ਮੁੰਬਈ (ਬਿਊਰੋ)– ਯਸ਼ਰਾਜ ਫ਼ਿਲਮਜ਼ ਦੀ ਬਿੱਗ ਟਿਕਟ ਇਤਿਹਾਸਕ ਫ਼ਿਲਮ ‘ਪ੍ਰਿਥਵੀਰਾਜ’ ’ਚ ਸੁਪਰਸਟਾਰ ਅਕਸ਼ੇ ਕੁਮਾਰ ਦੇ ਆਪੋਜ਼ਿਟ ਬਾਲੀਵੁੱਡ ਦੇ ਸਭ ਤੋਂ ਵੱਡੇ ਲਾਂਚ ਲਈ ਤਿਆਰ ਮਾਨੁਸ਼ੀ ਛਿੱਲਰ ਮਹੱਤਵਪੂਰਨ ਸਮਾਜਿਕ ਮੁੱਦਿਆਂ ਬਾਰੇ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੀ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਗ੍ਰੈਮੀ ਐਵਾਰਡਸ ’ਤੇ ਭੜਕੀ ਕੰਗਨਾ ਰਣੌਤ, ਲਤਾ ਮੰਗੇਸ਼ਕਰ ਤੇ ਦਿਲੀਪ ਕੁਮਾਰ ਦਾ ਜ਼ਿਕਰ ਨਾ ਕਰਨ ’ਤੇ ਹੋਈ ਗੁੱਸਾ

ਉਹ ਦੇਸ਼ ਦੀ ਸਭ ਤੋਂ ਜਾਗਰੂਕ ਮਿਲੈਨੀਅਮ ਯੂਥ ਆਈਕਾਨ ਮੰਨੀ ਜਾਂਦੀ ਹੈ ਤੇ ਹੁਣ ਉਸ ਨੂੰ ਯੂਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ (ਯੂ. ਐੱਨ. ਡੀ. ਪੀ.) ਨੇ ਵਰਲਡ ਹੈਲਥ ਡੇਅ ਲਈ ਨਿਯੁਕਤ ਕੀਤਾ ਹੈ।

ਯੂ. ਐੱਨ. ਡੀ. ਪੀ. ਨੇ ਵੱਖਰੇ ਮੁੱਦਿਆਂ ਨੂੰ ਲੈ ਕੇ ਆਪਣੇ ਅਸਰਦਾਰ ਕੰਮਾਂ ਦੀ ਨੇੜੇ ਤੋਂ ਨਕਲ ਕੀਤੀ ਹੈ। ਮਾਨੁਸ਼ੀ ਵਲੋਂ ਪ੍ਰਾਜੈਕਟ ਸ਼ਕਤੀ ਦੇ ਰਾਹੀਂ ਮੈਂਸਟਰੂਅਲ ਹਾਈਜੀਨ ਤੇ ਐੱਚ. ਆਈ. ਵੀ./ਏਡਸ ਦੀ ਵਕਾਲਤ ਕੀਤੇ ਜਾਣ ਤੋਂ ਲੈ ਕੇ ਲਿੰਗ ਆਧਾਰਿਤ ਹਿੰਸਾ ਤੇ ਕੋਵਿਡ-19 ਦੇ ਜਾਗਰੂਕਤਾ ਮੁਹਿੰਮਾਂ ਸਣੇ ਕਈ ਸਾਮਾਜਿਕ ਕੰਮਾਂ ਦੇ ਨਾਲ ਸਰਗਰਮ ਰੂਪ ਨਾਲ ਜੁੜੇ ਰਹਿਣ ਨੂੰ ਯੂ. ਐੱਨ. ਡੀ. ਪੀ. ਨੇ ਆਪਣੇ ਆਪ ਦੇਖਿਆ ਹੈ।

 
 
 
 
View this post on Instagram
 
 
 
 
 
 
 
 
 
 
 

A post shared by Manushi Chhillar (@manushi_chhillar)

ਉਹ 7 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਵਰਲਡ ਹੈਲਥ ਡੇਅ ਨਾਲ ਯੂ. ਐੱਨ. ਡੀ. ਪੀ. ਨਾਲ ਕੰਮ ਸ਼ੁਰੂ ਕਰੇਗੀ ਤੇ ਵਰਲਡ ਇਮੀਊਨਾਈਜ਼ੇਸ਼ਨ ਵੀਕ ਲਈ 24 ਤੋਂ 30 ਅਪ੍ਰੈਲ ਤਕ ਲਗਾਤਾਰ ਕੰਮ ਕਰੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh