ਮਾਨੁਸ਼ੀ ਛਿੱਲਰ ਨੇ 15 ਰਾਤਾਂ ਤੱਕ ਬਿਨਾਂ ਸੁੱਤੇ ਕੀਤੀ ‘ਤੇਹਰਾਨ’ ਦੀ ਸ਼ੂਟਿੰਗ

10/14/2022 7:14:33 PM

ਮੁੰਬਈ (ਬਿਊਰੋ) - ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦੀ ਰਿਲੀਜ਼ ਦੇ ਨਾਲ ਸਾਲ 2022 ਅਦਾਕਾਰਾ ਮਾਨੁਸ਼ੀ ਛਿੱਲਰ ਲਈ ਸ਼ਾਨਦਾਰ ਸਾਲ ਰਿਹਾ ਹੈ। ਹੁਣ ਉਸ ਨੇ ਐਕਸ਼ਨ ਸਟਾਰ ਜਾਨ ਅਬ੍ਰਾਹਮ ਨਾਲ ਆਪਣੇ ਅਗਲੇ ਪ੍ਰੋਜੈਕਟ ਜਿਓ ਰਾਜਨੀਤਿਕ ਡਰਾਮੇ ‘ਤੇਹਰਾਨ’ ਲਈ ਲਗਾਤਾਰ 15 ਰਾਤਾਂ ਇਕ ਤੋਂ ਬਾਅਦ ਇਕ ਸ਼ੂਟਿੰਗ ਕੀਤੀ।

ਤੀਜੇ ਸ਼ੈਡਿਊਲ ਦੀ ਸ਼ੂਟਿੰਗ ਸਤੰਬਰ ਦੇ ਅਖ਼ੀਰਲੇ ਹਫ਼ਤੇ ਸ਼ੁਰੂ ਹੋਈ ਸੀ ਤੇ ਲਗਾਤਾਰ 15 ਰਾਤਾਂ ਤੱਕ ਦਿੱਲੀ ਦੇ ਉਪਨਗਰਾਂ ’ਚ ਸ਼ੂਟ ਕੀਤੀ ਗਈ ਸੀ, ਜੋ ਕਿ ਬਹੁਤ ਮੁਸ਼ਕਿਲ ਸਾਬਤ ਹੋਈ। ਸ਼ੂਟਿੰਗ ਦੇ ਸ਼ਾਨਦਾਰ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਮਾਨੁਸ਼ੀ ਕਹਿੰਦੀ ਹੈ ਕਿ ‘ਤੇਹਰਾਨ’ ਲਈ ਸ਼ੂਟਿੰਗ ਇਕ ਭਰਪੂਰ ਅਨੁਭਵ ਸੀ।

ਮੈਂ ਹਰ ਰੋਜ਼ ਕੁਝ ਨਵਾਂ ਸਿੱਖਿਆ। ਫ਼ਿਲਮ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਮੈਂ ਸਿਰਫ਼ ਰਾਤ ਨੂੰ ਹੀ ਸ਼ੂਟਿੰਗ ਕਰ ਰਹੀ ਸੀ, ਇਸ ਲਈ ਮੈਂ 15 ਰਾਤਾਂ ਸੌਂ ਨਹੀਂ ਸਕੀ ਪਰ ਇਕ ਕਲਾਕਾਰ ਵਜੋਂ ਮੈਂ ਸੰਤੁਸ਼ਟ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita