ਮਨਕੀਰਤ ਔਲਖ ਦਾ ਵੱਡਾ ਬਿਆਨ, ‘ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣ ਦੀ ਗੱਲ ਤਾਂ ਦੂਰ...’

06/08/2022 10:09:26 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਮਨਕੀਰਤ ਔਲਖ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਵਿਵਾਦਾਂ ’ਚ ਘਿਰੇ ਹੋਏ ਹਨ। ਜਿਥੇ ਕਈ ਗੈਂਗਸਟਰਾਂ ਵਲੋਂ ਸਿੱਧੂ ਮੂਸੇ ਵਾਲਾ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਆਖੀ ਜਾ ਰਹੀ ਹੈ, ਉਥੇ ਕੁਝ ਗੈਂਗਸਟਰ ਪੋਸਟਾਂ ਸਾਂਝੀਆਂ ਕਰਕੇ ਇਹ ਵੀ ਕਹਿ ਰਹੇ ਹਨ ਕਿ ਸਿੱਧੂ ਦੇ ਕਤਲ ਪਿੱਛੇ ਮਨਕੀਰਤ ਔਲਖ ਦਾ ਵੀ ਹੱਥ ਹੈ। ਇਨ੍ਹਾਂ ਵਿਚਾਲੇ ਪਿੱਛੇ ਜਿਹੇ ਖ਼ਬਰ ਆਈ ਸੀ ਕਿ ਮਨਕੀਰਤ ਔਲਖ ਭਾਰਤ ਛੱਡ ਕੇ ਵਿਦੇਸ਼ ਚਲੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਵੱਡਾ ਖ਼ੁਲਾਸਾ, ਅੰਡਰਵਰਲਡ ਨਾਲ ਜੁੜੇ ਤਾਰ

ਹੁਣ ਇਨ੍ਹਾਂ ਵਿਵਾਦਾਂ ’ਤੇ ਮਨਕੀਰਤ ਔਲਖ ਨੇ ਇਕ ਵੀਡੀਓ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਹ ਵੀਡੀਓ ਮਨਕੀਰਤ ਔਲਖ ਦੇ ਇਕ ਸ਼ੋਅ ਦੀ ਹੈ, ਜਿਥੇ ਸਿੱਧੂ ਮੂਸੇ ਵਾਲਾ ਦੇ ਮਾਤਾ ਜੀ ਵੀ ਨਜ਼ਰ ਆ ਰਹੇ ਹਨ। ਵੀਡੀਓ ਦੀ ਕੈਪਸ਼ਨ ’ਚ ਮਨਕੀਰਤ ਔਲਖ ਲਿਖਦੇ ਹਨ, ‘‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਕੋਈ ਕਿੰਨਾ ਵੀ ਬੁਰਾ ਬਣਾਈ ਜਾਵੇ ਤੇ ਮੀਡੀਆ ਭਾਵੇਂ ਕਿੰਨੀਆਂ ਵੀ ਫੇਕ ਨਿਊਜ਼ ਸਰਕੂਲੇਟ ਕਰੀ ਜਾਵੇ ਪਰ ਰੱਬ ਜਾਣਦਾ ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣ ਦੀ ਗੱਲ ਤਾਂ ਦੂਰ, ਇਹ ਸਭ ਸੋਚ ਵੀ ਨਹੀਂ ਸਕਦਾ। ਲਗਭਗ ਪਿਛਲੇ ਇਕ ਸਾਲ ਤੋਂ ਮੈਨੂੰ ਧਮਕੀਆਂ ਮਿਲ ਰਹੀਆਂ ਹਨ।’’

ਮਨਕੀਰਤ ਨੇ ਅੱਗੇ ਲਿਖਿਆ, ‘‘ਇੰਨੇ ਨਾਜ਼ੁਕ ਮਾਹੌਲ ’ਚ ਜ਼ਿੰਦਗੀ ਦਾ ਇਕ-ਇਕ ਦਿਨ ਬਤੀਤ ਕਰਨਾ ਦਿਮਾਗ ਤੇ ਸਰੀਰ ਲਈ ਕੋਈ ਸੌਖੀ ਗੱਲ ਨਹੀਂ ਹੈ। ਜੇਕਰ ਇੰਨੇ ਨਾਜ਼ੁਕ ਮਾਹੌਲ ’ਚ ਮੈਂ ਆਪਣੇ ਆਪ ਨੂੰ ਇਕਾਂਤਵਾਸ ਕੀਤਾ ਤਾਂ ਇਸ ’ਚ ਗਲਤ ਕੀ ਹੈ। ਮੈਂ ਆਪਣੇ ਸਮਾਜ ਤੇ ਮੀਡੀਆ ਨੂੰ ਹੱਥ ਬੰਨ੍ਹ ਕੇ ਇਕ ਅਪੀਲ ਕਰਦਾ ਕਿ ਕਿਸੇ ਵੀ ਗੱਲ ਦੀ ਤਹਿ ਤਕ ਜਾਏ ਬਿਨਾਂ ਕਿਸੇ ਨੂੰ ਗੁਨਾਹਗਾਰ ਨਾ ਬਣਾਓ। ਆਪਾ ਆਪਣੇ ਉਸ ਸੱਚੇ ਪ੍ਰਮਾਤਮਾ ਤੋਂ ਇਨਸਾਫ ਦੀ ਉਮੀਦ ਰੱਖੀਏ।’’

 
 
 
 
View this post on Instagram
 
 
 
 
 
 
 
 
 
 
 

A post shared by Mankirt Aulakh (ਔਲਖ) (@mankirtaulakh)

ਦੱਸ ਦੇਈਏ ਕਿ ਇਸ ਪੋਸਟ ਰਾਹੀਂ ਮਨਕੀਰਤ ਔਲਖ ਨੇ ਇਹ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਵੀ ਪਿਛਲੇ ਕਾਫੀ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਹਨ। ਅੱਜ ਸਿੱਧੂ ਮੂਸੇ ਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਹੈ। ਇਸ ਦੀ ਇਕ ਤਸਵੀਰ ਵੀ ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।

ਨੋਟ– ਮਨਕੀਰਤ ਦੇ ਇਸ ਬਿਆਨ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh