ਕਵਿਤਾ ਕੌਸ਼ਿਕ ਹੋਈ ਗੰਦੀ ਹਰਕਤ ਦਾ ਸ਼ਿਕਾਰ, ਸਾਈਬਰ ਕ੍ਰਾਈਮ ਕੋਲ ਪੁੱਜਾ ਮਾਮਲਾ

10/23/2020 1:22:21 PM

ਜਲੰਧਰ (ਬਿਊਰੋ) — ਟੀ. ਵੀ. ਤੇ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕਵਿਤਾ ਕੌਸ਼ਿਕ ਨੇ ਆਪਣੇ ਨਾਲ ਸੋਸ਼ਲ ਮੀਡੀਆ 'ਤੇ ਹੋਏ ਗਲਤ ਵਤੀਰਾ ਕਰਨ ਵਾਲੇ ਇਕ ਸ਼ਖਸ ਖ਼ਿਲਾਫ਼ ਸਾਈਬਰ ਕ੍ਰਾਈਮ ਦੇ ਤਹਿਤ ਇਕ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ 'ਚ ਕਵਿਤਾ ਨੇ ਉਸ ਇਨਸਾਨ ਦੀ ਸੋਸ਼ਲ ਮੀਡੀਆ 'ਤੇ ਉਪਲਬਧ ਜਾਣਕਾਰੀ ਸ਼ੇਅਰ ਕੀਤੀ ਹੈ ਤੇ ਪੁਲਸ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਇਸ ਆਦਮੀ ਨੂੰ ਫੜ੍ਹਿਆ ਜਾਵੇ। ਆਪਣੀ ਸ਼ਿਕਾਇਤ 'ਚ ਕਵਿਤਾ ਕੌਸ਼ਿਕ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਵੀ ਟੈਗ ਕੀਤਾ ਹੈ। ਕਵਿਤਾ ਕੌਸ਼ਿਕ ਨੇ ਇਹ ਸ਼ਿਕਾਇਤ ਉਦੋਂ ਦਰਜ ਕਰਵਾਈ ਹੈ, ਜਦੋਂ ਸ਼ੰਕਰ ਸਿੰਘ ਨਾਂ ਦੇ ਇਕ ਇਨਸਾਨ ਨੇ ਕਵਿਤਾ ਨੂੰ ਵਿਅਕਤੀਗਤ ਤੌਰ 'ਤੇ ਆਪਣੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਭੇਜੀਆਂ। ਕਵਿਤਾ ਉਨ੍ਹਾਂ ਅਦਾਕਾਰਾਂ 'ਚੋਂ ਇਕ ਹੈ, ਜਿਹੜੀਆਂ ਆਪਣੀ ਗੱਲ ਜਨਤਾ ਸਾਹਮਣੇ ਖੁੱਲ੍ਹ ਕੇ ਰੱਖਣ 'ਚ ਯਕੀਨ ਰੱਖਦੀ ਹੈ।

ਕਵਿਤਾ ਕੌਸ਼ਿਕ ਨੇ ਇਸ ਗੱਲ ਨੂੰ ਹਲਕੇ 'ਚ ਨਹੀਂ ਲਿਆ ਤੇ ਸਿੱਧਾ ਇਸ ਇਨਸਾਨ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਬ੍ਰਾਂਚ 'ਚ ਕਰ ਦਿੱਤੀ। ਪੁਲਸ ਵਲੋਂ ਵੀ ਕਵਿਤਾ ਕੌਸ਼ਿਕ ਦੀ ਸ਼ਿਕਾਇਤ 'ਤੇ ਪ੍ਰਤੀਕਿਰਿਆ ਦਿੱਤੀ ਗਈ ਹੈ ਤੇ ਜਲਦ ਹੀ ਇਸ ਆਦਮੀ ਨੂੰ ਫੜਨ ਦਾ ਭਰੋਸਾ ਵੀ ਦਿੱਤਾ।

ਕਵਿਤਾ ਕੌਸ਼ਿਕ ਨੇ ਟੀ. ਵੀ. ਦੇ ਕਈ ਮਸ਼ਹੂਰ ਸੀਰੀਅਲਸ 'ਚ ਕੰਮ ਕੀਤਾ ਹੈ ਪਰ ਸਭ ਤੋਂ ਜ਼ਿਆਦਾ ਪ੍ਰਸਿੱਧੀ ਉਨ੍ਹਾਂ ਨੂੰ 'ਚੰਦਰਮੁਖੀ ਚੌਟਾਲਾ' ਦਾ ਕਿਰਦਾਰ ਨਿਭਾ ਕੇ ਮਿਲੀ। ਇਹ ਕਿਰਦਾਰ ਉਨ੍ਹਾਂ ਨੇ ਸੀਰੀਅਲ 'ਐੱਫ. ਆਈ. ਆਰ' 'ਚ ਨਿਭਾਇਆ ਸੀ। ਇਸ ਸੀਰੀਅਲ 'ਚ ਉਨ੍ਹਾਂ ਨੇ ਪੁਲਸ ਅਫ਼ਸਰ ਦਾ ਕਿਰਦਾਰ ਨਿਭਾਇਆ ਸੀ। ਆਪਣੇ ਇਸ ਮਾਮਲੇ ਨੂੰ ਵੀ ਗੰਭੀਰਤਾ ਤੋਂ ਲੈਂਦੇ ਹੋਏ ਕਵਿਤਾ ਕੌਸ਼ਿਕ ਨੇ ਉਸ ਆਦਮੀ ਦੀ ਪੂਰੀ ਜਾਣਕਾਰੀ ਸਾਂਝਾ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਇਕ ਵਿਅੰਗ ਵੀ ਕੱਸਿਆ ਕਿ ਸਾਰਾ ਜੋਰ ਜਨਾਨੀਆਂ 'ਤੇ ਹੀ ਕਿਉਂ ਚੱਲਦਾ ਹੈ?

ਦੱਸਣਯੋਗ ਹੈ ਕਿ ਇਸ ਸਮੇਂ ਕਵਿਤਾ ਕੌਸ਼ਿਕ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦਾ ਹਿੱਸਾ ਬਣਨ ਨੂੰ ਲੈ ਕੇ ਸੁਰਖੀਆਂ 'ਚ ਹੈ। ਕੁਝ ਮੀਡੀਆ ਖ਼ਬਰਾਂ ਮੁਤਾਬਕ, ਕਵਿਤਾ ਕੌਸ਼ਿਕ ਜਲਦ ਹੀ ਸ਼ੋਅ 'ਚ ਇਕ ਪ੍ਰਤੀਯੋਗੀ ਬਣ ਕੇ ਵਾਈਲਡ ਕਾਰਡ ਐਂਟਰੀ ਮਾਰਨ ਵਾਲੀ ਹੈ। ਹਾਲਾਂਕਿ ਇਸ ਬਾਰੇ ਹਾਲੇ ਤੱਕ ਸ਼ੋਅ ਦੇ ਨਿਰਮਾਤਾਵਾਂ ਵਲੋਂ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ।

sunita

This news is Content Editor sunita