ਪਾਰਸ ਛਾਬੜਾ ਨਾਲ ਨਜ਼ਰ ਆਈ ਮਾਹਿਰਾ ਸ਼ਰਮਾ, ਏਅਰਪੋਰਟ 'ਤੇ ਦਿਖਾਇਆ ਗਿਆ ਜੋੜੇ ਦਾ ਮਸਤੀ ਭਰਿਆ ਅੰਦਾਜ਼

06/16/2022 12:48:13 PM

ਮੁੰਬਈ: ‘ਬਿਗ ਬਾਸ 13’ ਦੇ ਮਾਹਿਰਾ ਸ਼ਰਮਾ ਅਤੇ ਪਾਰਸ ਛਾਬੜਾ ਨੂੰ 14 ਜੂਨ ਨੂੰ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਇਸ ਦੌਰਾਨ ਦੋਵੇਂ ਪ੍ਰੇਮੀ ਇਕੱਠੇ ਨਜ਼ਰ ਆਏ। ਦੋਵਾਂ ਦੀ ਜੋੜੀ ਬੇਹੱਦ ਖੂਬਸੂਰਤ  ਲੱਗ ਰਹੀ ਸੀ। ਲੁੱਕ ਦੀ ਗੱਲ ਕਰੀਏ ਤਾਂ ਮਾਹਿਰਾ ਬਲੈਕ ਟੌਪ ਅਤੇ ਡੈਨੀਮ ਜੀਂਸ  ’ਚ ਸਟਾਈਲਿਸ਼ ਲੱਗ ਰਹੀ ਸੀ।

ਮਾਹਿਰਾ ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਸਪੋਰਟ ਸ਼ੂਜ਼ ਅਤੇ ਬਲੈਕ ਬੈਗ ਨਾਲ ਮਾਹਿਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਸੀ।

ਇਹ  ਵੀ ਪੜ੍ਹੋ : ਨੇਹਾ ਕੱਕੜ ਨੇ ਕਰਵਾਇਆ ਅਜਿਹਾ ਫ਼ੋਟੋਸ਼ੂਟ, ਦੇਖ ਕੇ ਹੋ ਜਾਓਗੇ ਦੀਵਾਨੇ

ਇਹ  ਵੀ ਪੜ੍ਹੋ :  ਕ੍ਰਿਤੀ ਸੈਨਨ ਨੇ ਭੁੱਖੇ-ਪਿਆਸੇ ਕੁੱਤਿਆਂ ਨੂੰ ਦਿੱਤਾ ਭੋਜਨ-ਪਾਣੀ, ਪ੍ਰਸ਼ੰਸਕਾਂ ਨੇ ਕੀਤੀ ਅਦਾਕਾਰਾ ਦੀ ਖ਼ੂਬ ਤਾਰੀਫ਼

ਇਸ ਦੇ ਨਾਲ ਹੀ ਪਾਰਸ ਵੀ ਬਲੈਕ ਟੀ-ਸ਼ਰਟ ਅਤੇ ਵਾਈਟ ਪੈਂਟ ’ਚ ਦਿਖਾਈ ਦਿੱਤੇ ਸਨ। ਏਅਰਪੋਰਟ ’ਤੇ ਦੋਵਾਂ ਨੇ ਮੁਸਕਰਾਉਂਦੇ ਹੋਏ ਪੋਜ਼ ਦਿੱਤੇ। ਦੋਵਾਂ ਦੀਆਂ ਤਸਵੀਰਾਂ ਬੇਹੱਦ ਖੂਬਸੂਰਤ ਹਨ। ਦੋਵੇਂ ਇਕੱਠੇ ਬੇਹੱਦ ਪਿਆਰੇ  ਲੱਗ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

ਇਨ੍ਹਾਂ ਦੇ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਮਾਹਿਰਾ ਜਲਦੀ ਹੀ ਪੰਜਾਬੀ ਇੰਡਸਟਰੀ ’ਚ ਡੈਬਿਊ ਕਰਨ ਜਾ ਰਹੀ ਹੈ। ਮਾਹਿਰਾ ਗਾਇਕ ਰਣਜੀਤ ਬਾਵਾ ਦੇ ਨਾਲ ਫ਼ਿਲਮ ਲੈਮਬਰਗਿਨੀ ’ਚ ਨਜ਼ਰ ਆਵੇਗੀ। ਇਸ ਦੇ ਨਾਲ ਵੀ ਪਾਰਸ ਵੀ ਆਪਣੇ ਕਈ ਪ੍ਰੋਜੈਕਟਾਂ ’ਚ ਰੁੱਝੇ ਹੋਏ ਹਨ।


 

Anuradha

This news is Content Editor Anuradha