ਜਦੋਂ ਪ੍ਰਭੂਦੇਵਾ ਨਾਲ ਨੱਚਣ ਨੂੰ ਲੈ ਕੇ ਡਰੀ ਹੋਈ ਸੀ ਮਾਧੁਰੀ (ਦੇਖੋ ਤਸਵੀਰਾਂ)

12/11/2015 4:52:16 PM

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਤੇ ਆਪਣੀ ਐਕਟਿੰਗ ਅਤੇ ਨਾਚ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੀ ਅਭਿਨੇਤਰੀ ਮਾਧੁਰੀ ਦੀਕਸ਼ਤ ਵੈਸੇ ਤਾਂ ਕਈ ਅਭਿਨੇਤਰੀਆਂ ਨਾਲ ਨਾਚ ਕਰ ਚੁੱਕੀ ਹੈ ਪਰ ਪ੍ਰਭੂਦੇਵਾ ਨਾਲ ਨਾਚ ਕਰਨ ਨੂੰ ਲੈ ਕੇ ਉਹ ਕਾਫੀ ਡਰੀ ਹੋਈ ਸੀ। ''ਡਾਂਸਿੰਗ ਕਵੀਨ'' ਦੇ ਨਾਂ ਨਾਲ ਮਸ਼ਹੂਰ ਮਾਧੁਰੀ ਨੇ ਇੱਕ ਪ੍ਰੋਗਰਾਮ ''ਚ ਕਿਹਾ ਕਿ ਮੈਂ ਕਈ ਅਭਿਨੇਤਰੀਆਂ ਨਾਲ ਨਾਚ ਕੀਤਾ ਹੈ ਅਤੇ ਉਨ੍ਹਾਂ ਨਾਲ ਸਹਿਜ ਵੀ ਰਹੀ ਹਾਂ ਪਰ ਇੱਕ ਪ੍ਰਭੂਦੇਵਾ ਹੀ ਹੈ, ਜਿਨ੍ਹਾਂ ਨਾਲ ਨਾਚ ਕਰਨ ਨੂੰ ਲੈ ਕੇ ਮੈਂ ਡਰੀ ਹੋਈ ਸੀ। ਇਸ ਦੌਰਾਨ ਜਦੋਂ ਮੈਂ ਉਨ੍ਹਾਂ ਨਾਲ ਨਾਚ ਕੀਤਾ ਤਾਂ ਇਹ ਇੱਕ ਵਧੀਆ ਅਨੁਭਵ ਰਿਹਾ। 
48 ਸਾਲਾਂ ਇਸ ਅਭਿਨੇਤਰੀ ਨੇ ਕਿਹਾ ਕਿ ਨਾਚ ''ਚ ਮੈਨੂੰ ਹਮੇਸ਼ਾ ਹੀ ਜਨੂੰਨ ਰਿਹਾ ਹੈ ਅਤੇ ਮੈਂ ਆਪਣੀ ਖੁਸ਼ੀ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਮਧੁਰੀ ਨੂੰ ਪਿਛਲੀ ਵਾਰ ਫਿਲਮ ''ਗੁਲਾਬ ਗੈਂਗ'' ''ਚ ਵੇਖਿਆ ਗਿਆ ਸੀ। ਉਸ ਨੇ ਕਿਹਾ ਕਿ ਉਹ ਆਪਣੀ ਅਗਲੀ ਫਿਲਮ ਲਈ ਕਿਸੇ ਵਧੀਆ ਸਕ੍ਰੀਨਪਲੇ ਦਾ ਇੰਤਜ਼ਾਰ ਕਰ ਰਹੀ ਹੈ।