ਫ਼ਿਲਮ ‘ਮਾਰੀਚ’ ਲਈ ਤੁਸ਼ਾਰ ਕਪੂਰ ਤੇ ਸੀਰਤ ਕਪੂਰ ਨਾਲ ਖ਼ਾਸ ਗੱਲਬਾਤ

12/11/2022 3:19:21 PM

ਤੁਸ਼ਾਰ ਕਪੂਰ ਦੀ ਬਹੁਚਰਚਿਤ ਫ਼ਿਲਮ‘ਮਾਰੀਚ’ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮਵਿਚ ਤੁਸ਼ਾਰ ਦੇ ਨਾਲ ਨਸੀਰੂਦੀਨ ਸ਼ਾਹ, ਅਨੀਤਾ ਹਸਨੰਦਾਨੀ, ਸੀਰਤ ਕਪੂਰ ਤੇ ਰਾਹੁਲ ਦੇਵ ਮੁੱਖ ਭੂਮਿਕਾਵਾਂ ਵਿਚ ਹਨ, ਜਿਨ੍ਹਾਂ ਨੇ ਆਪਣੀ ਦਮਦਾਰ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਫ਼ਿਲਮ‘ਮਾਰੀਚ’ ਲਈ ਤੁਸ਼ਾਰ ਕਪੂਰ ਤੇ ਸੀਰਤ ਕਪੂਰ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਮੁੱਖ ਅੰਸ਼ :

ਜਦੋਂ ਤੁਸੀਂ ਇਸ ਫ਼ਿਲਮਦੀ ਸਕ੍ਰਿਪਟ ਪੜ੍ਹੀ ਤਾਂ ਤੁਹਾਡਾ ਰਿਐਕਸ਼ਨ ਕੀ ਸੀ?
–ਜਦੋਂ ਮੈਂ ਪਹਿਲੀ ਵਾਰ ਸਕ੍ਰਿਪਟ ਪੜ੍ਹੀ ਸੀ ਤਾਂ ਉਸੇ ਵੇਲੇ ਮੈਨੂੰ ਆਈਡੀਆ ਹੋ ਗਿਆ ਸੀ ਕਿ ਇਹ ਫ਼ਿਲਮਕਲਿੱਕ ਕਰੇਗੀ ਅਤੇ ਲੋਕ ਇਸ ਨੂੰ ਬਹੁਤ ਪਸੰਦ ਕਰਨਗੇ। ਥ੍ਰਿਲ ਦਰਸ਼ਕਾਂ ਨੂੰ ਉਲਝਾਏਗਾ ਪਰ ਕਹਾਣੀ ਦਾ ਮਜ਼ਾ ਹੀ ਸਸਪੈਂਸ ਵਿਚ ਹੈ, ਇਸ ਲਈ ਇਹ ਵੀ ਜ਼ਰੂਰੀ ਹੈ। ਇਹ ਇਕ ਮਸਾਲਾ ਮੂਵੀ ਹੈ ਜਿਸ ਵਿਚ ਥ੍ਰਿਲਰ ਤੋਂ ਲੈ ਕੇ ਡਾਰਕ, ਇਮੋਸ਼ਨਸ, ਮਿਊਜ਼ਿਕ ਤੇ ਰੋਮਾਂਸ ਤਕ ਸਭ ਕੁਝ ਹੈ ਪਰ ਥ੍ਰਿਲ ‘ਮਾਰੀਚ’ ਦੀ ਖਾਸੀਅਤ ਹੈ ਜੋ ਲਾਸਟ ਤਕ ਬਣਿਆ ਰਹਿੰਦਾ ਹੈ।

ਦਰਸ਼ਕ ਕੀ ਉਮੀਦ ਰੱਖ ਕੇ ਤੁਹਾਡੀ ਫ਼ਿਲਮਦੇਖਣ ਜਾਣ?
- ਮਾਰੀਚ ਦਾ ਮਤਲਬ ਹੈ ਰਾਖਸ਼ਸ ਅਤੇ ਸਾਡੀ ਫ਼ਿਲਮਵਿਚ ਜੋ ਕਾਤਲ ਹੈ, ਉਹ ਦਿਖਾਈ ਨਹੀਂ ਦਿੰਦਾ। ਉਸ ਨੇ ਮਾਸਕ ਪਾਇਆ ਹੋਇਆ ਹੈ ਅਤੇ ਫੜਿਆ ਨਹੀਂ ਜਾਂਦਾ। ਉਸ ਨੇ ਬਹੁਤ ਸਾਰੇ ਕਤਲ ਕੀਤੇ ਹਨ। ਜਿਵੇਂ ਰਾਮਾਇਣ ਵਿਚ ਮਾਰੀਚ ਨਾਂ ਦਾ ਰਾਖਸ਼ਸ ਹਿਰਨ ਦੇ ਭੇਸ ਵਿਚ ਸੀਤਾ ਜੀ ਕੋਲ ਆਉਂਦਾ ਹੈ, ਉਸੇ ਤਰ੍ਹਾਂ ਫ਼ਿਲਮਵਿਚ ਇਕ ਕਾਤਲ ਹੈ ਜੋ ਵੱਖ-ਵੱਖ ਜਾਲ ਫੈਲਾਉਂਦਾ ਰਹਿੰਦਾ ਹੈ। ਪੁਲਸ ਨੂੰ ਇਹ ਪਤਾ ਲਾਉਣ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ ਕਿ ਮਾਰੀਚ ਕੌਣ ਹੈ।

ਅਸਲ ਜ਼ਿੰਦਗੀ ’ਚ ਤੁਹਾਡੇ ਬਹੁਤ ਸਾਰੇ ਰੋਲ ਹਨ। ਉਨ੍ਹਾਂ ਵਿਚੋਂ ਤੁਹਾਨੂੰ ਸਭ ਤੋਂ ਵੱਧ ਕਿਹੜਾ ਕਿਰਦਾਰ ਪਸੰਦ ਹੈ?
– ਮੈਨੂੰ ਸਭ ਤੋਂ ਵੱਧ ਆਪਣੇ ਪਿਤਾ ਹੋਣ ਦਾ ਰੀਅਲ ਲਾਈਫ ਰੋਲ ਪਸੰਦ ਹੈ ਕਿਉਂਕਿ ਇਹ ਇਕ ਅਜਿਹੀ ਫੀਲਿੰਗ ਹੈ ਜੋ ਤੁਹਾਨੂੰ ਅੱਗੇ ਵਧਣ ਦਾ ਹੌਂਸਲਾ ਦਿੰਦੀ ਹੈ। ਇਸ ਤੋਂ ਇਲਾਵਾ ਪ੍ਰੋਡਕਸ਼ਨ ਦਾ ਹਿੱਸਾ ਮੇਰੇ ਲਈ ਸਭ ਤੋਂ ਮੁਸ਼ਕਲ ਰਿਹਾ ਹੈ ਕਿਉਂਕਿ ਤੁਸੀਂ ਖੁਦ ਨਹੀਂ ਜਾਣਦੇ ਹੁੰਦੇ ਕਿ ਕਿੱਥੋਂ ਕੀ ਆਵੇਗਾ। ਕੀ ਪਤਾ ਕਿਹੜਾ ਮਾਰੀਚ ਕਿਸ ਮੁਸੀਬਤ ਦੇ ਰੂਪ ’ਚ ਆ ਜਾਵੇ, ਉਹ ਮੌਸਮ ਹੋ ਸਕਦਾ ਹੈ, ਟ੍ਰੈਫਿਕ ਜਾਮ, ਫਲਾਈਟ, ਬਜਟ ਤੇ ਮਹਾਮਾਰੀ ਵੀ ਹੋ ਸਕਦਾ ਹੈ ਤਾਂ ਨਿਰਮਾਤਾ ਨੂੰ ਹਰ ਪਾਸੇ ਸਿਰ ਮਾਰਨਾ ਪੈਂਦਾ ਹੈ।

ਤੁਸੀਂ ਇਸ ਫ਼ਿਲਮਦੇ ਐਕਟਰ ਹੋਣ ਦੇ ਨਾਲ-ਨਾਲ ਨਿਰਮਾਤਾ ਵੀ ਹੋ। ਇਸ ਨੂੰ ਲੈ ਕੇ ਤੁਹਾਡੇ ’ਤੇ ਕਿੰਨਾ ਦਬਾਅ ਰਿਹਾ?
–ਮੈਂ ਸੱਚ ਕਹਾਂ ਤਾਂ ਜਦੋਂ ਮੈਂ ਬਤੌਰ ਐਕਟਰ ਸੈੱਟ ’ਤੇ ਹੁੰਦਾ ਸੀ ਤਾਂ ਪ੍ਰੋਡਕਸ਼ਨ ਬਾਰੇ ਜ਼ਿਆਦਾ ਨਹੀਂ ਸੋਚਦਾ ਸੀ ਕਿਉਂਕਿ ਦੋ ਬੇੜੀਆਂ ’ਤੇ ਸਵਾਰ ਹੋ ਕੇ ਇਕ ਵੀ ਕੰਮ ਠੀਕ ਨਹੀਂ ਹੁੰਦਾ, ਇਸ ਲਈ ਜਦੋਂ ਜਿਸ ਟਾਈਮ ਮੈਂ ਜਿਸ ਭੂਮਿਕਾ ’ਚ ਹੁੰਦਾ ਸੀ, ਉਸੇ ਨੂੰ ਪੂਰੀ ਲਗਨ ਨਾਲ ਕਰਦਾ ਸੀ। ਮੈਂ ਐਕਟਿੰਗ ਵੱਲ ਜ਼ਿਆਦਾ ਧਿਆਨ ਦਿੰਦਾ ਸੀ ਕਿਉਂਕਿ ਇਹ ਮੇਰੇ ਲਈ ਚੈਲੇਂਜਿੰਗ ਰੋਲ ਸੀ, ਜੋ ਮੇਰੇ ਕੰਫਰਟ ਜ਼ੋਨ ਤੋਂ ਬਾਹਰ ਸੀ। ਇਸ ਲਈ ਬਹੁਤ ਸਮਾਂ ਲੱਗਾ ਕੰਫਰਟ ਜ਼ੋਨ ’ਚ ਵਾਪਸ ਆਉਣ ’ਚ ਪਰ ਮੈਨੂੰ ਮਾਣ ਹੈ ਕਿ ਮੈਂ ਇੰਨੀ ਮਿਹਨਤ ਕਰ ਕੇ ਇਸ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਇਆ। ਮੈਨੂੰ ਉਮੀਦ ਹੈ ਕਿ ਲੋਕ ਮੇਰੇ ਇਸ ਨਵੇਂ ਕਿਰਦਾਰ ਨੂੰ ਪਸੰਦ ਕਰਨਗੇ ਅਤੇ ਮੇਰੀ ਮਿਹਨਤ ਦੀ ਸ਼ਲਾਘਾ ਕਰਨਗੇ।

ਤੁਸੀਂ ਇਸ ਫ਼ਿਲਮ ਰਾਹੀਂ ਹਿੰਦੀ ਸਿਨੇਮਾ ’ਚ ਡੈਬਿਊ ਕਰਨ ਜਾ ਰਹੇ ਹੋ, ਇਸ ਨੂੰ ਲੈ ਕੇ ਤੁਸੀਂ ਕਿੰਨੇ ਐਕਸਾਈਟਿਡ ਹੋ?
–ਕਾਫੀ ਐਕਸਾਈਟਮੈਂਟ ਹੈ ਕਿਉਂਕਿ ਫ਼ਿਲਮਵਿਚ ਮੇਰਾ ਕਿਰਦਾਰ ਬਿਲਕੁਲ ਵੱਖਰਾ ਹੈ। ਇੱਥੋਂ ਹੀ ਮੈਨੂੰ ਪਤਾ ਲੱਗ ਜਾਵੇਗਾ ਕਿ ਲੋਕ ਮੈਨੂੰ ਕਿੰਨਾ ਪਸੰਦ ਕਰਨਗੇ। ਇਸ ਲਈ ਮੈਂ ਨਰਵਸ ਵੀ ਹਾਂ।

ਇਸ ਵਿਚ ਤੁਹਾਡੇ ’ਤੇ ਕਿੰਨਾ ਪ੍ਰੈਸ਼ਰ ਸੀ?
ਜਦੋਂ ਤੁਸੀਂ ਪ੍ਰੈਸ਼ਰ ’ਚ ਹੁੰਦੇ ਹੋ ਤਾਂ ਖੁਦ ਨੂੰ ਹੀ ਬਾਕਸ ਕਰ ਲੈਂਦੇ ਹੋ। ਇਸ ਲਈ ਮੈਂ ਬਿਨਾਂ ਪ੍ਰੈਸ਼ਰ ਲਏ ਇਸ ਫ਼ਿਲਮਵਿਚ ਆਪਣਾ ਬੈਸਟ ਦਿੱਤਾ ਹੈ।

ਤੇਲਗੂ ਫਿਲਮਾਂ ਤੋਂ ਬਾਅਦ ਤੁਸੀਂ ਹੁਣ ਬਾਲੀਵੁਡ ਵਿਚ ਕੰਮ ਕਰ ਰਹੇ ਹੋ ਤਾਂ ਦੋਵਾਂ ਇੰਡਸਟ੍ਰੀਜ਼ ਵਿਚਕਾਰ ਕੀ ਫਰਕ ਦੇਖਿਆ?
ਫਰਕ ਤਾਂ ਨਹੀਂ ਪਰ ਮੈਂ ਦੋਵਾਂ ਵਿਚਕਾਰ ਬਹੁਤ ਸਮਾਨਤਾ ਦੇਖੀ ਹੈ। ਜਦੋਂ ਤੁਸੀਂ ਪਹਿਲੀ ਵਾਰ ਮਿਲਦੇ ਹੋ ਤਾਂ ਕਿਸੇ ਨੂੰ ਨਹੀਂ ਜਾਣਦੇ, ਬਾਅਦ ’ਚ ਇਕੱਠੇ ਕੰਮ ਕਰ ਕੇ ਇਕ-ਦੂਜੇ ਨਾਲ ਡੂੰਘਾ ਲਗਾਅ ਹੋ ਜਾਂਦਾ ਹੈ ਪਰ ਸਾਡਾ ਸਾਰਿਆਂ ਦਾ ਇਕੋ ਮਕਸਦ ਹੈ ਦਰਸ਼ਕਾਂ ਦਾ ਮਨੋਰੰਜਨ ਕਰਨਾ। ਇਹ ਦਰਸ਼ਕਾਂ ਨੇ ਹੀ ਫੈਸਲਾ ਕਰਨਾ ਹੈ ਕਿ ਬੈਸਟ ਕੌਣ ਹੈ। ਬਾਕੀ ਸੈੱਟ ’ਤੇ ਤਾਂ ਤੁਸੀਂ ਪੂਰੀ ਐਨਰਜੀ ਨਾਲ ਆਉਂਦੇ ਹੋ ਅਤੇ ਸਾਰਿਆਂ ਦਾ ਇਕੋ ਮਕਸਦ ਹੁੰਦਾ ਹੈ–ਆਪਣਾ ਸੌ ਫੀਸਦੀ ਦੇਣਾ।

ਫ਼ਿਲਮਵਿਚ ਤੁਸ਼ਾਰ ਤੁਹਾਡੇ ਸਹਿ-ਅਭਿਨੇਤਾ ਤੇ ਨਿਰਮਾਤਾ ਹਨ। ਦੋਵਾਂ ਐਂਗਲਾਂ ਤੋਂ ਉਨ੍ਹਾਂ ਨਾਲ ਕਿਹੋ ਜਿਹਾ ਤਜਰਬਾ ਰਿਹਾ?
ਤੁਸ਼ਾਰ ਅਸਲ ’ਚ ਜਿਸ ਤਰ੍ਹਾਂ ਦੇ ਹਨ, ਉਹ ਅਭਿਨੇਤਾ ਤੇ ਨਿਰਮਾਤਾ ਦੋਵਾਂ ਰੂਪਾਂ ’ਚ ਇਕੋ ਜਿਹੇ ਰਹਿੰਦੇ ਹਨ। ਫ਼ਿਲਮਦੀ ਕਾਸਟ ਤੇ ਕਰੂ ਨੇ ਮਿਹਨਤ ਤੇ ਈਮਾਨਦਾਰੀ ਨਾਲ ਕੰਮ ਕੀਤਾ ਹੈ। ਉਮੀਦ ਹੈ ਕਿ ਲੋਕ ਇਸ ਮਿਹਨਤ ਨੂੰ ਸਲਾਹੁਣਗੇ ਅਤੇ ਢੇਰ ਸਾਰਾ ਪਿਆਰ ਦੇਣਗੇ।

ਤੁਸੀਂ ਇਸ ਫ਼ਿਲਮਰਾਹੀਂ ਬਾਲੀਵੁੱਡ ’ਚ ਡੈਬਿਊ ਕੀਤਾ ਹੈ ਤਾਂ ਤੁਸੀਂ ਬਾਲੀਵੁੱਡ ’ਚ ਆਉਣ ਵਾਲੇ ਨਿਊ ਕਮਰਜ਼ ਨੂੰ ਕੀ ਕਹਿਣਾ ਚਾਹੁੰਦੇ ਹੋ?
–ਤੁਸੀਂ ਇੰਡਸਟ੍ਰੀ ’ਚ ਸਟਾਰ ਵਾਂਗ ਐਂਟਰੀ ਨਾ ਕਰੋ। ਇਹ ਸਭ ਦਰਸ਼ਕਾਂ ਨੂੰ ਤੈਅ ਕਰਨ ਦਿਓ ਪਰ ਤੁਸੀਂ ਸਖਤ ਮਿਹਨਤ ਕਰੋ ਅਤੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਨੂੰ ਛੂਹਣ ਦੀ ਪੂਰੀ ਕੋਸ਼ਿਸ਼ ਕਰੋ, ਬਾਕੀ ਜੋ ਹੋਣਾ ਹੋਵੇਗਾ, ਉਸ ਬਾਰੇ ਜ਼ਿਆਦਾ ਨਾ ਸੋਚੋ।
 

sunita

This news is Content Editor sunita