ਐਲਵਿਸ਼ ਸਣੇ ਫਸਣਗੇ ਇਹ ਪੰਜਾਬੀ ਕਲਾਕਾਰ, ਖਰੜ ਬੱਸ ਅੱਡੇ ਤੋਂ ਤਸਕਰ ਗ੍ਰਿਫ਼ਤਾਰ, ਸੱਪ ਸਪਲਾਈ ਕਰਨ ਦੀ ਕਬੂਲੀ ਗੱਲ

01/05/2024 5:16:13 PM

ਐਂਟਰਟੇਨਮੈਂਟ ਡੈਸਕ  : ਟੀ. ਵੀ. ਦੇ ਵਿਵਾਦਿਤ ਸ਼ੋਅ 'ਬਿੱਗ ਬੌਸ' ਓਟੀਟੀ-2 ਦੇ ਜੇਤੂ ਤੇ ਯੂਟਿਊਬਰ ਐਲਵਿਸ਼ ਯਾਦਵ ਇਕ ਵਾਰ ਮੁੜ ਮੁਸ਼ਕਿਲਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ, ਰੇਵ ਪਾਰਟੀ ਦੌਰਾਨ ਸੱਪਾਂ ਦਾ ਇਸਤੇਮਾਲ ਕਰਨ ਦੇ ਮਾਮਲੇ 'ਚ ਹੁਣ ਇਕ ਨਵਾਂ ਮੋੜ ਆ ਗਿਆ ਹੈ। 

ਖਰੜ ਬੱਸ ਅੱਡੇ ਤੋਂ ਤਸਕਰ ਨੂੰ ਕੀਤਾ ਗ੍ਰਿਫ਼ਤਾਰ
ਸੱਪਾਂ ਦੇ ਤਸਕਰ ਨੂੰ ਪੁਲਸ ਨੇ ਖਰੜ ਬੱਸ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਤਸਕਰ ਕੋਲੋਂ  4 ਕੋਬਰਾ ਸਮੇਤ ਕੁੱਲ 7 ਸੱਪ ਫੜੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਇਹ ਸੱਪ ਦਿੱਲੀ ਤੋਂ ਲਿਆਏ ਨੇ ਅਤੇ 4 ਕੋਬਰਾ ਸੱਪਾਂ ਦਾ ਜ਼ਹਿਰ ਕੱਢਿਆ ਹੋਇਆ ਸੀ। ਇਨ੍ਹਾਂ ਸੱਪਾਂ ਦਾ ਇਸਤੇਮਾਲ ਯੂਟਿਊਬਰ ਐਲਵਿਸ਼ ਯਾਦਵ ਨੇ ਆਪਣੇ ਗੀਤ 'ਚ ਵੀ ਕੀਤਾ ਸੀ । ਇਸ ਤੋਂ ਇਲਾਵਾ ਪੰਜਾਬ ਪੁਲਸ ਨੇ ਇੱਕ ਗਾਇਕ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਮਾਡਲ ਹੱਤਿਆਕਾਂਡ : ਹੋਟਲ ਮਾਲਕ ਗ੍ਰਿਫ਼ਤਾਰ, ਲਾਸ਼ ਟਿਕਾਣੇ ਲਾਉਣ ਵਾਲੇ 2 ਮੁਲਜ਼ਮ ਫਰਾਰ

ਕਈ ਪੰਜਾਬੀ ਕਲਾਕਾਰਾਂ ਦੇ ਨਾਂ ਆਏ ਸਾਹਮਣੇ
ਦੱਸ ਦਈਏ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਰੇਵ ਪਾਰਟੀਆਂ ‘ਚ ਸੱਪਾਂ ਦੇ ਜ਼ਹਿਰ ਦੀ ਸਪਲਾਈ ਕਰਦਾ ਸੀ। ਬਰਾਮਦ ਸੱਪਾਂ ਦਾ ਇਸਤੇਮਾਲ ਗਾਇਕ ਫਾਜ਼ਿਲਪੁਰੀਆ ਅਤੇ ਐਲਵਿਸ਼ ਯਾਦਵ ਦੇ ਗਾਣਿਆਂ ‘ਚ ਵੀ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸਿਕੰਦਰ ਦੇ ਤੌਰ ‘ਤੇ ਹੋਈ ਹੈ, ਜੋ ਕਿ ਲੁਧਿਆਣਾ ਦੇ ਬਸੰਤ ਐਵਨਿਊ, ਡੁਗਰੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ‘ਚ ਗਾਇਕ ਹਾਰਦਿਕ ਅਨੰਦ ਦਾ ਨਾਂ ਵੀ ਸਾਹਮਣੇ ਆਇਆ ਹੈ। ਦੱਸਿਆ ਜਾ  ਰਿਹਾ ਹੈ ਕਿ ਹਾਰਦਿਕ ਨੇ ਹੀ ਸਿਕੰਦਰ ਨੂੰ ਇਹ ਸੱਪ ਦਿੱਤੇ ਸਨ। ਪੁਲਸ ਨੇ ਸਿਕੰਦਰ ਦੇ ਨਾਲ -ਨਾਲ ਬੁਰਾੜੀ ਨਿਵਾਸੀ ਹਾਰਦਿਕ ਅਨੰਦ ਖ਼ਿਲਾਫ਼ ਵਣ ਜੀਵ ਸੁਰੱਖਿਆ ਅਧਿਨਿਯਮ ਦੇ ਤਹਿਤ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਬਾਅਦ ਹੁਣ ਅਮਰੀਕਾ 'ਚ ਹਿੰਦੂ ਮੰਦਰਾਂ ਨਾਲ ਛੇੜਛਾੜ, ਖਾਲਿਸਤਾਨੀ ਸਮਰਥਕਾਂ ਨੇ ਲਿਖੇ ਭਾਰਤ ਵਿਰੋਧੀ ਨਾਅਰੇ

ਪਿਛਲੇ ਸਾਲ ਨਵੰਬਰ 'ਚ ਐਲਵਿਸ਼ ਖਿਲਾਫ ਹੋਇਆ ਸੀ ਮਾਮਲਾ ਦਰਜ 
ਇਸ ਤੋਂ ਪਹਿਲਾਂ ਐਲਵਿਸ਼ ਯਾਦਵ ਖ਼ਿਲਾਫ਼ ਨੋਇਡਾ ‘ਚ ਪਿਛਲੇ ਸਾਲ ਨਵੰਬਰ ਮਹੀਨੇ ‘ਚ ਕੇਸ ਦਰਜ ਕੀਤਾ ਗਿਆ ਸੀ। ਪੁਲਸ ਅਤੇ ਵਣ ਵਿਭਾਗ ਦੀ ਟੀਮ ਨੇ 5 ਸਪੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਤੋਂ ਜ਼ਹਿਰ ਅਤੇ 5 ਕੋਬਰਾ ਸੱਪ ਬਰਾਮਦ ਕੀਤੇ ਗਏ ਸਨ। ਪੁਲਸ ਹੁਣ ਇਨ੍ਹਾਂ ਮੁਲਜ਼ਮਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਪੁਲਸ ਨੂੰ ਇਨ੍ਹਾਂ ਮੁਲਜ਼ਮਾਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮਾਮਲੇ 'ਚ ਕਿਸੇ ਵੱਡੇ ਸਕੈਂਡਲ ਦਾ ਖੁਲਾਸਾ ਵੀ ਹੋ ਸਕਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita