ਤੀਜੀ ਵਾਰ ਮਾਂ ਬਣੀ ਲੀਜਾ ਹੇਡਨ, ਅਨੋਖੇ ਅੰਦਾਜ਼ ’ਚ ਦਿੱਤੀ ਬੇਬੀ ਗਰਲ ਦੇ ਜਨਮ ਦੀ ਜਾਣਕਾਰੀ

07/01/2021 5:28:29 PM

ਮੁੰਬਈ: ਫ਼ਿਲਮ ‘ਸ਼ੌਕੀਨ’ ’ਚ ਨਜ਼ਰ ਆ ਚੁੱਕੀ ਅਦਾਕਾਰ ਲੀਜਾ ਹੇਡਨ ਤੀਜੀ ਵਾਰ ਮਾਂ ਬਣੀ ਹੈ। ਅਦਾਕਾਰਾ ਨੇ ਧੀ ਨੂੰ ਜਨਮ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਲੀਜਾ ਨੇ ਇਕ ਸੋਸ਼ਲ ਮੀਡੀਅ ਯੂਜਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਦਿੱਤੀ ਹੈ।


ਅਦਾਕਾਰਾ ਲੀਜਾ ਹੇਡਨ 22 ਜੂਨ 2021 ਨੂੰ ਬੇਬੀ ਨੂੰ ਜਨਮ ਦੇਣ ਵਾਲੀ ਸੀ ਤਾਂ ਪ੍ਰਸ਼ੰਸਕ ਨੇ ਉਨ੍ਹਾਂ ਦੇ ਤੀਜੇ ਬੱਚੇ ਦੇ ਬਾਰੇ ਪੁੱਛਿਆ ਅਤੇ ਲਿਖਿਆ ਕਿ ਹੇ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਡਾ ਤੀਜਾ ਨੰਨ੍ਹਾ ਬੱਚਾ ਕਿਥੇ ਹੈ? ਲੀਜਾ ਨੇ ਇਸ ਦੇ ਜਵਾਬ ’ਚ ਲਿਖਿਆ ਮੇਰੀਆਂ ਬਾਹਾਂ ’ਚ’।


ਦੱਸ ਦੇਈਏ ਕਿ ਲੀਜਾ ਹੇਡਨ ਨੇ ‘ਮਦਰਸ ਡੇਅ’ ਦੇ ਮੌਕੇ ’ਤੇ ਸੋਸ਼ਲ ਮੀਡੀਆ ਤੇ ਬੇਬੀ ਬੰਪ ਫਲਾਂਟ ਕਰਦੇ ਹੋਏ ਦੋ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਦੇ ਨਾਲ ਲੀਜਾ ਨੇ ਆਪਣੇ ਤੀਜੇ ਬੇਬੀ ਦਾ ਜੈਂਡਰ ਦੱਸਦੇ ਹੋਏ ਕਿਹਾ ਸੀ-ਆਪਣੀ ਲਿਟਿਲ ਵੂਮੈਨ ਦੇ ਨਾਲ’। 

Aarti dhillon

This news is Content Editor Aarti dhillon